ਬਿਜਲੀ ਕੁਨੈਕਸ਼ਨ ਕੱਟਕੇ ਲੋਕਾਂ ਨੂੰ ਮੁੱਢਲੀ ਸਹੂਲਤਾਂ ਤੋਂ ਵਾਂਝਾ ਕਰਨਾ ਮੰਦਭਾਗਾ-ਬਾਰ ਐਸੋਸੀਏਸ਼ਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 8 March 2017

ਬਿਜਲੀ ਕੁਨੈਕਸ਼ਨ ਕੱਟਕੇ ਲੋਕਾਂ ਨੂੰ ਮੁੱਢਲੀ ਸਹੂਲਤਾਂ ਤੋਂ ਵਾਂਝਾ ਕਰਨਾ ਮੰਦਭਾਗਾ-ਬਾਰ ਐਸੋਸੀਏਸ਼ਨ

ਜਲਾਲਾਬਾਦ, 8 ਮਾਰਚ ( ਬਬਲੂ ਨਾਗਪਾਲ)-ਸਥਾਨਕ ਤਹਿਸੀਲ ਕੰਪਲੈਕਸ ਵਿਖੇ ਬਾਰ ਰੂਮ 'ਚ ਬਾਰ ਐਸੋਸੀਏਸ਼ਨ ਜਲਾਲਾਬਾਦ ਦੇ ਅਹੁਦੇਦਾਰਾਂ ਦੀ ਮੀਟਿੰਗ ਬਖਸ਼ੀਸ਼ ਸਿੰਘ ਕਚੂਰਾ ਦੀ ਅਗਵਾਈ ਹੇਠ ਹੋਈ। ਮੀਟਿੰਗ 'ਚ ਪਾਵਰ ਕਾਮ ਕਾਰਪੋਰੇਸ਼ਨ ਵਲੋਂ ਪੇਂਡੂ ਖੇਤਰਾਂ 'ਚ ਵਾਟਰ ਸਪਲਾਈ ਤੇ ਹੋਰ ਸਰਕਾਰੀ ਅਦਾਰਿਆਂ ਦੇ ਬਿਜਲੀ ਕੁਨੈਕਸ਼ਨਾਂ ਕੱਟਣ ਦੀ ਨਿੰਦਾ ਕੀਤੀ ਗਈ। ਅਹੁਦੇਦਾਰਾਂ ਵੱਲੋਂ ਘਰੇਲੂ ਖਪਤਕਾਰਾਂ ਨੂੰ ਲੱਖਾਂ ਰੁਪਏ ਦੇ ਬਿਜਲੀ ਬਿੱਲ ਜਾਰੀ ਕਰਨ ਦੇ ਨਿਰਦੇਸ਼ਾਂ ਦੀ ਵੀ ਨਿੰਦਿਆ ਕੀਤੀ ਗਈ। ਇਸ ਮੌਕੇ ਐਡਵੋਕੇਟ ਤਰਨਜੀਤ ਸਿੰਘ ਕਮਰਾ ਸਕੱਤਰ, ਐਡਵੋਕੇਟ ਹਰਭਜਨ ਕੰਬੋਜ , ਐਡਵੋਕੇਟ ਅਨੰਤ ਜੋਸਨ ਆਦਿ ਹਾਜ਼ਰ ਸਨ।

No comments:

Post Top Ad

Your Ad Spot