ਮੌਜੂਦਾ ਸਰਕਾਰ ਕਾਲੋਨੀਆਂ ਨੂੰ ਜਿਵੇਂ-ਤਿਵੇਂ ਦੇ ਆਧਾਰ ਤੇ ਰੇਗੂਲਰ ਕਰਨ ਦੇ ਵਾਅਦੇ ਨੂੰ ਪੂਰਾ ਕਰੇ-ਦਵਿੰਦਰ ਕੁੱਕੜ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 21 March 2017

ਮੌਜੂਦਾ ਸਰਕਾਰ ਕਾਲੋਨੀਆਂ ਨੂੰ ਜਿਵੇਂ-ਤਿਵੇਂ ਦੇ ਆਧਾਰ ਤੇ ਰੇਗੂਲਰ ਕਰਨ ਦੇ ਵਾਅਦੇ ਨੂੰ ਪੂਰਾ ਕਰੇ-ਦਵਿੰਦਰ ਕੁੱਕੜ

ਦਵਿੰਦਰ ਕੁੱਕੜ
ਜਲਾਲਾਬਾਦ, 21 ਮਾਰਚ (ਬਬਲੂ ਨਾਗਪਾਲ)- ਬੀਤੇ ਲੰਬੇ ਸਮੇਂ ਤੋਂ ਪ੍ਰਾਪਰਟੀ ਕਾਰੋਬਾਰ ਮੰਦੀ ਦੇ ਹਲਾਤਾਂ ਵਿੱਚ ਗੁਜਰ ਰਿਹਾ ਹੈ ਅਤੇ ਇਸ ਕਾਰੋਬਾਰ ਨੂੰ ਮੁੜ ਤੋਂ ਪ੍ਰਫੁੱਲਿਤ ਕਰਨ ਲਈ ਕਾਂਗਰਸ ਸਰਕਾਰ ਕਾਲੋਨੀਆਂ ਨੂੰ ਜਿਵੇਂ-ਤਿਵੇਂ ਦੇ ਆਧਾਰ ਤੇ ਰੇਗੂਲਰ ਕਰਨ ਦੇ ਵਾਅਦੇ ਨੂੰ ਜਲਦ ਪੂਰਾ ਕਰੇ। ਇਹ ਵਿਚਾਰ ਕਲੋਨਾਈਜਰ ਅਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਦਵਿੰਦਰ ਕੁੱਕੜ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪ੍ਰਗਟ ਕੀਤੇ। ਉਨਾਂ ਕਿਹਾ ਕਿ ਪਿਛਲੀ ਸਰਕਾਰ ਸਮੇਂ ਪ੍ਰਾਪਰਟੀ ਕਾਰੋਬਾਰ ਸੰਬੰਧੀ ਮਾੜੀਆਂ ਨੀਤੀਆਂ ਕਾਰਣ ਇਹ ਕਾਰੋਬਾਰ ਮੰਦੀ ਦੀ ਹਾਲਤ ਵਿੱਚ ਆ ਗਿਆ ਸੀ ਅਤੇ ਕਾਂਗਰਸ ਪਾਰਟੀ ਵਲੋਂ ਪ੍ਰਾਪਰਟੀ ਕਾਰੋਬਾਰੀਆਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿੱਚ ਪ੍ਰਾਪਰਟੀ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਲਈ ਕਲੋਨੀਆਂ ਨੂੰ ਰੈਗੂਲਰ ਕਰਨ ਦੀ ਪਾਲੋਸੀ ਬਣਾਈ ਜਾਵੇਗੀ।
ਦਵਿੰਦਰ ਕੁੱਕੜ ਨੇ ਕਿਹਾ ਕਿ ਨਵੀਂਆਂ ਕਾਲੋਨੀਆਂ ਨੂੰ ਰੈਗੂਲਰ ਕਰਨ ਲਈ ਸਿੰਗਲ ਵਿੰਡੋ ਸਿਸਟਮ ਰਾਹੀਂ ਆਸਾਨ ਬਣਾਇਆ ਜਾਵੇ। ਇਸ ਤੋਂ ਇਲਾਵਾ ਪਲਾਟਾਂ ਤੇ ਐਨਓਸੀ ਦੀ ਸ਼ਰਤ ਨੂੰ ਵੀ ਖਤਮ ਕੀਤਾ ਜਾਵੇ। ਉਨਾਂ ਕਿਹਾ ਕਿ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਪੰਜਾਬ ਦੇ ਮੁਕਾਬਲੇ ਸਟੈਂਪ ਡਿਊਟੀ ਕਾਫੀ ਘੱਟ ਹੈ। ਇਸੇ ਤਰਾਂ ਪੰਜਾਬ ਵਿੱਚ ਵੀ  ਸਟੈਂਪ ਡਿਊਟੀ ਘੱਟ ਕੀਤੀ ਜਾਵੇ। ਦਵਿੰਦਰ ਕੁੱਕੜ ਨੇ ਕਿਹਾ ਕਿ ਪੰਜਾਬ ਵਿੱਚ ਪ੍ਰਾਪਰਟੀ ਦਾ ਕਾਰੋਬਾਰ ਨਾਲ ਵੱਡਾ ਤਬਕਾ ਜੁੜਿਆ ਹੋਇਆ ਹੈ ਅਤੇ ਇਸ ਮੱਦੇਨਜਰ ਪੰਜਾਬ ਸਰਕਾਰ ਨੂੰ ਪ੍ਰਾਪਰਟੀ ਬੋਰਡ ਬਣਾ ਕੇ ਉਸ ਵਿੱਚ ਕਲੋਨਾਈਜਰਾਂ ਨੂੰ ਨੁਮਾਇੰਦਗੀ ਦਿੱਤੀ ਜਾਵੇ ਤਾਂਕਿ ਉਹ ਕਲੋਨਾਈਜਰ  ਸਮੇਂ ਸਮੇਂ ਤੇ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾ ਸਕਣ। ਸ਼੍ਰੀ ਕੁੱਕੜ ਨੇ ਕਿਹਾ ਕਿ ਇਨਾਂ ਲੋਕ ਪੱਖੀ ਫੈਸਲਿਆਂ ਕਾਰਣ ਹੀ ਪੰਜਾਬ ਦੇ ਵਪਾਰੀ ਵਰਗ ਅਤੇ ਪ੍ਰਾਪਰਟੀ ਨਾਲ ਸੰਬੰਧਤ ਲੋਕਾਂ ਨੂੰ ਫਾਇਦਾ ਹੋ ਸਕਦਾ ਹੈ ਅਤੇ ਜੇਕਰ ਪ੍ਰਾਪਰਟੀ ਦਾ ਕਾਰੋਬਾਰ ਤੇਜੀ ਨਾਲ ਅੱਗੇ ਵਧਦਾ ਹੈ ਤਾਂ ਇਸਦਾ ਫਾਇਦਾ ਵੀ ਸਰਕਾਰ ਨੂੰ ਰੇਵੈਨਿਊ ਦੇ ਤੌਰ ਤੇ ਹੋਵੇੇਗਾ।

No comments:

Post Top Ad

Your Ad Spot