ਖੇਤਾਂ ਚੋਂ ਬਿਜਲੀ ਦੇ ਟਰਾਂਸਫਾਰਮ ਤੇ ਮੋਟਰਾਂ ਚੋਰੀ ਹੋਣ ਦਾ ਸਿਲਸਿਲਾ ਜਾਰੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 23 March 2017

ਖੇਤਾਂ ਚੋਂ ਬਿਜਲੀ ਦੇ ਟਰਾਂਸਫਾਰਮ ਤੇ ਮੋਟਰਾਂ ਚੋਰੀ ਹੋਣ ਦਾ ਸਿਲਸਿਲਾ ਜਾਰੀ

ਜਲਾਲਾਬਾਦ 23 ਮਾਰਚ (ਬਬਲੂ ਨਾਗਪਾਲ)-ਜਲਾਲਾਬਾਦ ਦੇ ਲਾਗਲੇ ਪਿੰਡਾਂ 'ਚ ਟਰਾਂਸਫਾਰਮਰ, ਮੋਟਰਾਂ ਅਤੇ ਤਾਰਾਂ ਚੋਰੀ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਕਾਰਨ ਕਿਸਾਨਾ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਵਰਿੰਦਰਪ੍ਰਤਾਪ ਛਾਬੜਾ ਪੁੱਤਰ ਹਰਭਗਵਾਨ ਛਾਬੜਾ ਵਾਸੀ ਜਲਾਲਾਬਾਦ ਨੇ ਦੱਸਿਆ ਕਿ ਉਸ ਦੀ ਜਮੀਨ ਨਜਦੀਕੀ ਪਿੰਡ ਅਰਨੀ ਵਾਲਾ ਵਿਖੇ ਹੈ, ਜਿਥੇ ਬੀਤੀ ਰਾਤ ਉਸ ਦੇ ਖੇਤ ਚੋਂ ਮੋਟਰ ਚੋਰੀ ਹੋ ਗਈ ਹੈ ਤੇ ਕੁਝ ਦਿਨ ਪਹਿਲਾਂ ਮੋਟਰ ਦੀਆਂ ਤਾਰਾਂ ਚੋਰੀ ਹੋ ਗਈਆਂ ਸਨ, ਜਿਸ ਸਬੰਧੀ ਉਨਾਂ ਨੇ ਲੱਧੂ ਵਾਲਾ ਪੁਲਸ ਚੌਂਕੀ ਨੂੰ ਦਰਖਾਸਤ ਦੇ ਦਿੱਤੀ ਹੈ ਤੇ ਮੰਗ ਕੀਤੀ ਹੈ, ਇਸ ਸਬੰਧੀ ਪੜਤਾਲ ਕੀਤੀ ਜਾਵੇ ਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇ। ਜਿਕਰਯੋਗ ਹੈ ਕਿ ਇਸ ਇਲਾਕੇ 'ਚ ਬਹੁਤ ਵਾਰ ਟਰਾਂਸਫਾਰਮਰ ਵੀ ਚੋਰੀ ਹੋ ਚੁੱਕੇ ਹਨ।

No comments:

Post Top Ad

Your Ad Spot