ਘਰ ਤੋਂ ਬਾਹਰ ਖੇਡਣ ਗਏ ਬੱਚੇ ਨਾਲ ਬਦਫੈਲੀ ਕਰਨ ਦੀ ਕੀਤੀ ਕੋਸ਼ਿਸ਼ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 15 March 2017

ਘਰ ਤੋਂ ਬਾਹਰ ਖੇਡਣ ਗਏ ਬੱਚੇ ਨਾਲ ਬਦਫੈਲੀ ਕਰਨ ਦੀ ਕੀਤੀ ਕੋਸ਼ਿਸ਼

ਬੱਚੇ ਵੱਲੋਂ ਵਿਰੋਧ ਕਰਨ 'ਤੇ ਲਾਇਆ ਬੱਚੇ ਨੂੰ ਕਰੰਟ, ਕੀਤਾ ਜ਼ਖਮੀ
ਜਲਾਲਾਬਾਦ, 15 ਮਾਰਚ (ਬਬਲੂ ਨਾਗਪਾਲ)-ਸਥਾਨਕ ਮੁਹੱਲਾ ਜੰਮੂ ਵਸਤੀ ਵਿਖੇ ਘਰ ਤੋਂ ਬਾਹਰ ਖੇਡਣ ਗਏ ਬੱਚੇ ਨਾਲ ਇੱਕ ਵਿਅਕਤੀ ਵੱਲੋਂ ਬਦਫੈਲੀ ਕਰਨ ਦੀ ਕੋਸ਼ਿਸ਼ ਤੋਂ ਬਾਅਦ ਉਕਤ ਬੱਚੇ ਨੂੰ ਕਰੰਟ ਲਗਾ ਕੇ ਜ਼ਖਮੀ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਰੰਟ ਨਾਲ ਜ਼ਖਮੀ ਹੋਏ ਬੱਚੇ ਨੂੰ ਉਸਦੇ ਮਾਪਿਆਂ ਵੱਲੋਂ ਸਥਾਨਕ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।
ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਜ਼ਖਮੀ ਬੱਚਾ ਵਨੀਤ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਵਾਸੀ ਜੰਮੂ ਵਸਤੀ ਦੀ ਮਾਤਾ ਰੀਤੂ ਬਾਲਾ ਨੇ ਦੱਸਿਆ ਕਿ ਬੀਤੀਂ ਕੱਲ ਸ਼ਾਮ ਸਾਢੇ 4 ਵਜੇ ਦੇ ਕਰੀਬ ਮੇਰਾ ਲੜਕਾ ਵਨੀਤ ਕੁਮਾਰ (12) ਘਰ ਤੋਂ ਬਾਹਰ ਖੇਡਣ ਲਈ ਗਿਆ ਸੀ। ਇਸ ਦੌਰਾਨ ਮੁਹੱਲੇ ਦੇ ਹੀ ਇੱਕ ਵਿਅਕਤੀ ਨੇ ਮੇਰੇ ਲੜਕੇ ਨਾਲ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜਦੋਂ ਮੇਰੇ ਲੜਕੇ ਨੇ ਉਕਤ ਵਿਅਕਤੀ ਦਾ ਵਿਰੋਧ ਕੀਤਾ ਤਾਂ ਉਸ ਵਿਅਕਤੀ ਨੇ ਮੇਰੇ ਲੜਕੇ ਨੂੰ ਕਰੰਟ ਲਗਾ ਦਿੱਤਾ। ਜਿਸ ਨਾਲ ਮੇਰਾ ਲੜਕਾ ਵਨੀਤ ਕੁਮਾਰ ਗੰਭੀਰ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਉਕਤ ਵਿਅਕਤੀ ਮੇਰੇ ਲੜਕੇ ਨੂੰ ਸਾਡੇ ਘਰ ਛੱਡਣ ਦੇ ਲਈ ਆ ਗਿਆ ਅਤੇ ਕਹਿਣ ਲੱਗਿਆ ਕਿ ਤੁਹਾਡੇ ਬੱਚੇ ਦਾ ਐਕਸੀਡੈਂਟ ਹੋ ਗਿਆ ਹੈ। ਲੇਕਿਨ ਬਾਅਦ ਵਿੱਚ ਮੇਰੇ ਲੜਕੇ ਨੇ ਵਾਪਰੀ ਸਾਰੀ ਘਟਨਾ ਸੰਬੰਧੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਅਸੀਂ ਉਕਤ ਵਿਅਕਤੀ ਦੇ ਖਿਲਾਫ ਥਾਣਾ ਸਿਟੀ ਵਿੱਚ ਰਿਪੋਰਟ ਦਰਜ ਕਰਵਾਈ ਅਤੇ ਆਪਣੇ ਬੱਚੇ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ।
ਇਸ ਸੰਬੰਧੀ ਜਦੋਂ ਥਾਣਾ ਸਿਟੀ ਮੁੱਖੀ ਐਸ.ਐਚ.ਓ ਤਜਿੰਦਰਪਾਲ ਸਿੰਘ ਨਾਲ ਫੋਨ 'ਤੇ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸਦੇ ਖਿਲਾਫ ਥਾਣਾ ਸਿਟੀ ਵਿੱਚ ਮੁੱਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

No comments:

Post Top Ad

Your Ad Spot