ਟਰੱਕ ਅਪਰੇਟਰਾਂ ਨੇ ਯੂਥ ਕਾਂਗਰਸ ਦੇ ਜਨਰਲ ਸਕੱਤਰ ਗੋਲਡੀ ਕੰਬੋਜ ਨੂੰ ਸੁਣਾਇਆ ਆਪਣਾ ਦੁੱਖੜਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 25 March 2017

ਟਰੱਕ ਅਪਰੇਟਰਾਂ ਨੇ ਯੂਥ ਕਾਂਗਰਸ ਦੇ ਜਨਰਲ ਸਕੱਤਰ ਗੋਲਡੀ ਕੰਬੋਜ ਨੂੰ ਸੁਣਾਇਆ ਆਪਣਾ ਦੁੱਖੜਾ

ਜਲਾਲਾਬਾਦ 25 ਮਾਰਚ (ਬਬਲੂ ਨਾਗਪਾਲ)- ਟਰੱਕ ਆਪ੍ਰੇਟਰਾਂ ਦੀ ਇਕ ਅਹਿਮ ਮੀਟਿੰਗ ਅੱਜ ਯੂਥ ਕਾਂਗਰਸ ਨੇਤਾ ਗੋਲਡੀ ਕੰਬੋਜ ਦੇ ਨਿਵਾਸ ਸਥਾਨ 'ਤੇ ਹੋਈ। ਟਰੱਕ ਆਪ੍ਰੇਟਰਾਂ ਨੇ ਗੋਲਡੀ ਕੰਬੋਜ ਨੂੰ ਆਪਣੀਆਂ ਸਮੱਸਿਆਵਾਂ ਦੱਸੀਆਂ ਤੇ ਕਿਹਾ ਕਿ ਟਰੱਕ ਯੂਨੀਅਨ 'ਚ ਜੋ ਸਿਸਟਮ ਚੱਲ ਰਿਹਾ ਹੈ, ਉਹ ਉਸ ਸਿਸਟਮ ਤੋਂ ਜਰਾ ਵੀ ਖੁਸ਼ ਨਹੀਂ ਹਨ ਅਤੇ ਅਜਿਹੇ 'ਚ ਉਹ ਕੈਪਟਨ ਅਮਰਿੰਦਰ ਸਿੰਘ ਦੀ ਲੋਕਾਂ ਨੂੰ ਸਾਫ ਸੁਥਰਾ ਸ਼ਾਸਨ ਦੇਣ ਦੀ ਸੋਚ 'ਤੇ ਪਹਿਰਾ ਦੇਣ ਦੀ ਕਾਂਗਰਸ ਲੀਡਰਾਂ ਤੋਂ ਗੁਹਾਰ ਲਗਾਉਂਦੇ ਹਨ ਤਾਂ ਜੋ ਟਰੱਕ ਆਪ੍ਰੇਟਰਾਂ ਦੇ ਬੱਚੇ ਵੀ ਪੇਟ ਭਰ ਕੇ ਰੋਟੀ ਖਾ ਸਕਣ ਤੇ ਉਨਾਂ ਦੇ ਹੱਕਾਂ 'ਤੇ ਕੋਈ ਡਾਕਾ ਨਾ ਮਾਰ ਸਕੇ। ਟਰੱਕ ਆਪ੍ਰੇਟਰਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਗੋਲਡੀ ਕੰਬੋਜ ਨੇ ਕਿਹਾ ਕਿ ਜਿਸ ਤਰਾਂ ਦਾ ਸ਼ਾਸਨ ਪੰਜਾਬ ਦੀ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਦੇਣ ਦਾ ਵਾਅਦਾ ਕੀਤਾ ਹੈ, ਉਸ 'ਤੇ ਪਹਿਰਾ ਦੇਣ ਲਈ ਰਵਨੀਤ ਸਿੰਘ ਬਿੱਟੂ ਹਮੇਸ਼ਾ ਤਿਆਰ ਹਨ ਤੇ ਉਹ ਆਪ੍ਰੇਟਰਾਂ ਦੀਆਂ ਮੁਸ਼ਕਲਾਂ ਨੂੰ ਜਰੂਰ ਹੱਲ ਕਰਨਗੇ। ਗੋਲਡੀ ਕੰਬੋਜ ਨੇ ਆਪ੍ਰੇਟਰਾਂ ਨੂੰ ਵਾਅਦਾ ਕੀਤਾ ਕਿ ਉਹ ਉਨਾਂ ਦੀ ਸਮੱਸਿਆ ਰਵਨੀਤ ਸਿੰਘ ਬਿੱਟੂ ਤੱਕ ਜਰੂਰ ਪਹੁੰਚਾਉਣਗੇ ਤੇ ਮੇਰਾ ਇਹ ਵਾਅਦਾ ਹੈ ਕਿ ਟਰੱਕ ਯੂਨੀਅਨ ਦਾ ਪ੍ਰਧਾਨ ਟਰੱਕ ਆਪ੍ਰੇਟਰਾਂ 'ਚੋਂ ਹੀ ਬਣੇਗਾ। ਇਸ ਮੌਕੇ ਬੱਗੀ ਹਾਂਡਾ, ਹੈਪੀ ਮਿੱਢਾ, ਬਾਬਾ ਬੇਦੀ, ਮਹਿੰਦਰ ਪਾਲ, ਵਲੈਤੀ ਹਾਂਡਾ, ਸ਼ੇਰ ਸਿੰਘ ਘਾਂਗਾ, ਰਾਜਾ, ਗੌਰਾ, ਬਲਦੇਵ ਸਿੰਘ ਭੰਬਾ ਵਟੂ, ਮਿਕਾ, ਬਿੱਟੂ ਮੰਤਰੀ, ਜੱਗਾ ਸਿੰਘ, ਸਤਨਾਮ ਸਿੰਘ, ਗੁਰਮੇਜ ਸਿੰਘ ਫੌਜੀ, ਮੁਖਤਿਆਰ ਸਿੰਘ, ਮਨਦੀਪ ਸਿੰਘ, ਮਾੜਾ ਸਿੰਘ, ਹੈਪੀ ਸਿੰਘ, ਮਨਪ੍ਰੀਤ ਸਿੰਘ, ਸੁਖਚੈਨ ਸਿੰਘ, ਚਰਨਜੀਤ, ਸੰਦੀਪ ਕੁਮਾਰ, ਗੁਰਦੇਵ ਸਿੰਘ, ਰਣਜੀਤ ਸਿੰਘ, ਸਰਵਨ ਸਿੰਘ, ਮਲਕੀਤ ਸਿੰਘ ਆਦਿ ਹਾਜ਼ਰ ਸਨ।

No comments:

Post Top Ad

Your Ad Spot