ਪਾਵਰ ਕਾਮ ਕਾਰਪੋਰੇਸ਼ਨ ਨੇ ਵਾਟਰ ਸਪਲਾਈ ਵਿਭਾਗ ਦੇ ਬਿਜਲੀ ਕੁਨੈਕਸ਼ਨ ਕੱਟੇ ਪਾਣੀ ਲਈ ਪਿੰਡਾਂ ਵਿੱਚ ਮੱਚੀ ਹਾਹਾਕਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 3 March 2017

ਪਾਵਰ ਕਾਮ ਕਾਰਪੋਰੇਸ਼ਨ ਨੇ ਵਾਟਰ ਸਪਲਾਈ ਵਿਭਾਗ ਦੇ ਬਿਜਲੀ ਕੁਨੈਕਸ਼ਨ ਕੱਟੇ ਪਾਣੀ ਲਈ ਪਿੰਡਾਂ ਵਿੱਚ ਮੱਚੀ ਹਾਹਾਕਾਰ

  • ਪਿੰਡਾਂ ਦੇ ਲੋਕ ਸ਼ੁੱਧ  ਪਾਣੀ ਦੀ ਬੂੰਦ ਨੂੰ ਤਰਸੇ ਦਰਜਨ ਪਿੰਡਾਂ ਦੇ ਲੋਕ
  • ਪੇਂਡੂ ਖੇਤਰਾਂ ਦੇ ਵਾਟਰ ਵਰਕਰਜ਼ ਦੇ ਬਿਜਲੀ ਬਿੱਲਾਂ ਦੀ ਰਾਸ਼ੀ 76.ਲੱਖ 80 ਹਜ਼ਾਰ ਰੁਪਏ
ਜਲਾਲਾਬਾਦ, 3 ਮਾਰਚ (ਬਬਲੂ ਨਾਗਪਾਲ)- ਪਾਵਰ ਕਾਮ ਵਿਭਾਗ ਵਲੋਂ ਬਿਜਲੀ ਬਿੱਲਾਂ ਦਾ ਭੁਗਤਾਨ ਨਾ ਕਰਨ ਵਾਲੇ  ਸਰਕਾਰੀ ਅਦਾਰੇ ਵਾਟਰ ਸਪਲਾਈ ਵਿਭਾਗ ਵਲੋਂ ਜਲਾਲਾਬਾਦ ਦੇ ਅਧੀਨ ਪੈਂਦੇ ਇਕ ਦਰਜਨ ਤੋਂ ਵੱਧ ਪਿੰਡਾਂ ਵਿਚ  ਵਾਟਰ ਸਪਲਾਈ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਜਿਸਦੇ ਕਾਰਨ ਪਿੰਡਾਂ ਦੇ ਲੋਕਾਂ ਨੂੰ ਪਾਣੀ ਲਈ ਕਾਫੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹ ਹੈ ਅਤੇ ਪਿੰਡਾਂ ਦੇ ਲੋਕ ਪਾਣੀ ਦੀ ਬੂੰਦ ਬੂੰਦ ਲਈ ਤਰਸ ਰਹੇ ਹਨ ਅਤੇ ਪਾਣੀ ਨਾ ਮਿਲਣ ਦੀ ਸੂਰਤ ਵਿੱਚ ਹਾਹਾਕਾਰ ਮੱਚੀ ਹੋਈ ਹੈ। ਜਿਸਦੇ ਕਾਰਨ ਪਿੰਡਾਂ ਦੇ ਲੋਕਾਂ ਵਿੱਚ ਸਬੰਧਿਤ ਵਿਭਾਗ ਪ੍ਰਤੀ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ। ਪਾਵਰ ਕਾਮ ਕਾਰਪੋਰੇਸ਼ਨ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜਲਾਲਾਬਾਦ ਇਲਾਕੇ ਦੇ ਪਿੰਡਾਂ ਵਿੱਚ ਇਕ ਦਰਜਨ ਦੇ ਕਰੀਬ ਵਾਟਰ ਵਰਕਸ ਵਿਭਾਗ ਵਲੋਂ 76 ਲੱਖ 80 ਹਜ਼ਾਰ ਰੁਪਏ  ਬਿਜਲੀ ਬਿੱਲਾਂ ਦਾ ਭੁਗਤਾਨ ਨਾ ਕਰਨ ਦੇ ਕਾਰਨ ਪਾਵਰ ਕਾਮ ਵਲੋਂ ਇਨਾਂ ਵਾਟਰ ਸਪਲਾਈ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਟੀਮ ਨੇ ਕੀਤਾ ਪਿੰਡਾਂ ਦਾ ਦੌਰਾ-ਜਲਾਲਾਬਾਦ ਇਲਾਕੇ ਦੇ  ਪਿੰਡਾਂ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਸਰਕਾਰ ਵਲੋਂ ਲਗਾਏ ਗਏ ਵਾਟਰ ਵਰਕਰਜ਼ਾਂ ਦੀ  ਬਿਜਲੀ ਸਪਲਾਈ ਦੇ  ਪਾਵਰ-ਕਾਮ ਕਾਰਪੋਰੇਸ਼ਨ ਵੱਲੋਂ ਕੁਨੈਕਸ਼ਨ ਕੱਟੇ ਦਿੱਤੇ ਗਏ ਹਨ  ਅਤੇ ਪਿੰਡਾਂ ਦੇ ਵਾਟਰ ਵਰਕਰਸਾਂ ਵਿੱਚ ਸੁੰਨਸਾਨ ਵਿਖਾਈ ਦੇ ਰਹੀ ਹੈ। ਇਨਾਂ ਪਿੰਡਾਂ ਵਿੱਚ ਘਰੇਂਲੂ ਕੰਮਾਂ ਲਈ ਵਰਤੋਂ ਵਿਚ ਆਉਂਣ ਵਾਲੇ ਪਾਣੀ ਲਈ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡਾਂ ਦੇ ਲੋਕ ਘਰਾਂ ਵਿੱਚ ਪਾਣੀ  ਦੀ ਲੋੜ ਨੂੰ ਪੂਰਾ ਕਰਨ  ਲਈ  ਵੱਖ-ਵੱਖ ਪ੍ਰਕਾਰ ਦੇ ਤਰੀਕੇ ਲਗਾ ਕੇ ਮੋਟਰਸਾਈਕਲਾਂ , ਟਰੈਕਟਰ ਟਰਾਲੀਆਂ ਅਤੇ ਹੋਰਨਾਂ ਸਾਧਨਾਂ ਰਾਹੀ ਘਰੇਂਲੂ ਕੰਮਾਂ ਅਤੇ ਪਸ਼ੂਆਂ ਲਈ ਲਈ ਪਾਣੀ ਦਾ ਇੰਤਜਾਮ ਕਰਕੇ ਹੋਰਨਾਂ ਪਿੰਡਾਂ ਤੋਂ ਪਾਣੀ ਲਿਆ ਰਹੇ ਹਨ । ਪਿੰਡਾਂ ਦੇ ਲੋਕਾਂ ਨੇ ਅੱਗੇ ਦੱਸਿਆ ਕਿ ਧਰਤੀ ਹੇਠਾਂ ਨਲਕਿਆਂ ਅਤੇ ਟਿਊਬਵੈਲ ਦਾ ਪਾਣੀ  ਪੀਣਯੋਗ ਨਾਲ ਹੋ ਕਾਰਨ ਪਾਵਰ ਕਾਮ ਵਲੋਂ ਵਾਟਰ ਵਰਕਰਸਾਂ ਦੇ ਕੁਨੈਕਸ਼ਨ ਕੱਟ ਕੇ ਲੋਕਾਂ ਲਈ ਸਭ ਤੋਂ ਵੱਡੀ ਮੁਸਿਬਤ ਖੜੀ ਕਰ ਦਿੱਤੀ। ਪਿੰਡਾਂ ਦੇ ਲੋਕਾਂ ਨੇ ਵਾਟਰ ਸਪਲਾਈ ਵਿਭਾਗ ਦੇ ਉਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਵਾਟਰ ਵਰਕਰਜਾਂ ਦੇ ਬਿਜਲੀ ਬਿੱਲਾਂ ਦਾ ਭੁਗਤਾਨ ਕਰਕੇ ਵਾਟਰ ਸਪਲਾਈ ਚਾਲੂ ਕਰਵਾਈ  ਜਾਵੇ ਤਾਂ ਕਿ ਲੋਕਾਂ ਨੂੰ ਸ਼ੁੱਧ ਪਾਣੀ ਲਈ ਦੋ-ਚਾਰ ਨਾ ਹੋਣਾ ਪਵੇ। ਕਿ ਕਹਿਣਾ ਹੈ ਵਾਟਰ ਸਪਲਾਈ ਵਿਭਾਗ ਦੇ ਐਸ.ਡੀ.ੳ ਦਾ ਇਸ ਸਬੰਧੀ ਜਦੋਂ ਵਾਟਰ ਸਪਲਾਈ ਵਿਭਾਗ ਦੇ ਐਸ.ਡੀ.ੳ ਨਾਲ ਫੋਨ ਰਾਹੀ ਸਪੰਰਕ ਕਰਨ ਦੀ ਕੋਸ਼ਿਸ ਕੀਤੀ ਤਾਂ ਉਨਾਂ ਨੇ ਫੋਨ ਨੂੰ ਚੁੱਕਣ ਦੀ ਖੇਚਲ ਨਹੀ ਕੀਤੀ।

No comments:

Post Top Ad

Your Ad Spot