ਸਰਹੱਦੀ ਲੋਕ ਸੇਵਾ ਸੰਮਤੀ ਦੀ ਮੀਟਿੰਗ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 9 March 2017

ਸਰਹੱਦੀ ਲੋਕ ਸੇਵਾ ਸੰਮਤੀ ਦੀ ਮੀਟਿੰਗ

ਜਲਾਲਾਬਾਦ, 9 ਮਾਰਚ ( ਬਬਲੂ ਨਾਗਪਾਲ)- ਸਰਹੱਦੀ ਲੋਕ ਸੇਵਾ ਸੰਮਤੀ (ਪੰਜਾਬ) ਫਿਰੋਜਪੁਰ ਵਿਭਾਗ ਦੀ ਬੈਠਕ ਸਥਾਨਕ ਜਨਤਾ ਭਵਨ 'ਚ ਹੋਈ। ਮੀਟਿੰਗ 'ਚ ਉੱਤਰ ਖੇਤਰ ਦੇ ਸੰਗਠਨ ਮੰਤਰੀ ਮਨੋਜ ਜੀ ਤੇ- ਪੰਜਾਬ ਪ੍ਰਦੇਸ਼ ਦੇ ਮਹਾਂ ਮੰਤਰੀ ਰਾਜੀਵ ਨੈਬ ਨੇ ਸ਼ਿਰਕਤ ਕੀਤੀ। 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਵਸ ਹਰ ਸਾਲ ਦੀ ਤਰਾਂ ਮਨਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਜਾਣਕਾਰੀ ਦਿੱਤੀ ਗਈ ਕਿ 23 ਮਾਰਚ ਨੂੰ ਕਰੀਬ 400 ਨੌਜਵਾਨ ਸਿਰ 'ਤੇ ਪਗੜੀ ਬੰਨ ਕੇ ਮੋਟਰਸਾਈਕਲਾਂ ਰਾਹੀਂ ਫਾਜਿਲਕਾ ਦੇ ਪ੍ਰਤਾਪ ਬਾਗ ਤੋਂ ਚੱਲ ਕੇ ਆਸਫਵਾਲਾ ਸ਼ਹੀਦੀ ਸਮਾਰਕ 'ਤੇ ਨਮਨ ਕਰਦੇ ਹੋਏ ਸੁਲੇਮਾਨਿਕੀ ਬਾਰਡਰ 'ਤੇ ਸ਼ਹੀਦ ਭਗਤ ਸਿੰਘ ਅਮਰ ਰਹੇ ਦੇ ਨਾਅਰੇ ਲਗਾਉਂਦੇ ਹੋਏ ਜਾਣਗੇ। ਇਸ ਤੋਂ ਇਲਾਵਾ ਸੰਗਠਨ ਦੇ ਕਾਰਜਾਂ 'ਚ ਹੋਰ ਤੇਜੀ ਲਿਆਉਣ ਲਈ ਵਿਚਾਰ ਕੀਤਾ ਗਿਆ ਤੇ ਕਾਰਜਕਾਰਨੀ 'ਚ ਹੋਰ ਵਿਸਥਾਰ ਕੀਤਾ ਗਿਆ। ਜਿਸ ਵਿਚ ਭਰਤ ਨਾਗਪਾਲ ਨੂੰ ਜ਼ਿਲਾ ਉਪ ਪ੍ਰਧਾਨ, ਗੁਰਪ੍ਰੀਤ ਸਿੰਘ ਬਹਿਕਾ ਨੂੰ ਜ਼ਿਲਾ ਸਕੱਤਰ,ਮਾਸਟਰ ਓਮ ਅਬੋਹਰ ਨੂੰ ਜ਼ਿਲਾ ਕਾਰਜਕਾਰਨੀ ਮੈਂਬਰ, ਅਰੁਣ ਗਗਨੇਜਾ ਨੂੰ ਜਲਾਲਾਬਾਦ ਮੰਡਲ ਪ੍ਰਧਾਨ, ਵਿਮਲ ਭਠੇਜਾ ਨੂੰ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ। ਬੈਠਕ 'ਚ ਕੁੰਵਰ ਗੌਤਮ ਪ੍ਰਦੇਸ਼ ਸਕੱਤਰ, ਮਨੀਸ਼ ਛਾਬੜਾ ਵਿਭਾਗ ਸਹਿ ਪ੍ਰਮੁੱਖ, ਰਾਜ ਚੌਹਾਨ ਜ਼ਿਲਾ ਪ੍ਰਧਾਨ ਫਾਜਿਲਕਾ, ਗਗਨ ਵਾਟਸ, ਕਮਲ ਕਾਲੀਆ ਜ਼ਿਲਾ ਪ੍ਰਧਾਨ ਫਿਰੋਜਪੁਰ, ਰਮੇਸ਼ ਖੁੰਗਰ ਆਦਿ ਮੈਂਬਰ ਮੌਜੂਦ ਸਨ।

No comments:

Post Top Ad

Your Ad Spot