ਗੁਰੂ ਨਾਨਕ ਭਾਈ ਲਾਲੋ ਰਾਮਗੜ੍ਹੀਆ ਕਾਲਜ ਫਾਰ ਵੋਮੈਨ,ਫਗਵਾੜਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 9 March 2017

ਗੁਰੂ ਨਾਨਕ ਭਾਈ ਲਾਲੋ ਰਾਮਗੜ੍ਹੀਆ ਕਾਲਜ ਫਾਰ ਵੋਮੈਨ,ਫਗਵਾੜਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

ਜਲੰਧਰ 9 ਮਾਰਚ (ਗੁਰਕੀਰਤ ਸਿੰਘ)- ਗੁਰੂ ਨਾਨਕ ਭਾਈ ਲਾਲੋ ਰਾਮਗੜ੍ਹੀਆ ਕਾਲਜ ਫਾਰ ਵੋਮੈਨ,ਫਗਵਾੜਾ ਵਿਖੇ 8/3/2017 ਦਿਨ ਬੁੱਧਵਾਰ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਰਜਾਪਤੀ ਬ੍ਰਹਮ ਕੁਮਾਰੀ ਡਾ: ਕਿਰਨ(MBBS, MD) ਜੋ ਕਿ ਅੱਜ ਕੱਲ੍ਹ ਗੁਰੂ ਰਾਮ ਦਾਸ ਮੈਡੀਕਲ ਇੰਸਟੀਚਿਊਟ ਅੰਮ੍ਰਿਤਸਰ ਵਿਖੇ ਪ੍ਰੋਫੈਸਰ ਹਨ, ਬੀ.ਕੇ.ਅਨੀਤਾ ਦੀਦੀ, ਬੀ.ਕੇ ਸੁਮਨ ਦੀਦੀ, ਵਿਜੇ ਬਹਨ, ਨੇਹਾ ਦੀਦੀ ਹਾਜ਼ਿਰ ਹੋਏ। ਬੀ.ਕੇ. ਡਾ: ਕਿਰਨ ਜੀ ਨੇ ਮੈਡਮ ਪ੍ਰਿੰਸੀਪਲ, ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀਆਂ ਨੂੰ ਮਹਿਲਾ ਦਿਵਸ ਦੀ ਮੁਬਾਰਕਬਾਦ ਦਿੱਤੀ। ਡਾ: ਕਿਰਨ ਜੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਨਾਰੀ ਕਦੇ ਵੀ ਕਿਸੇ ਕੰਮ ਵਿੱਚ ਘੱਟ ਨਹੀਂ ਹੈ ਤੇ ਮਰਦਾਂ ਦੇ ਬਰਾਬਰ ਕੰਮ ਕਰਦੀ ਹੈ। ਉਹਨਾਂ ਕਿਹਾ ਕਿ ਹਰ ਪੜ੍ਹੀ ਲਿਖੀ ਔਰਤ ਸਮਾਜ ਨੂੰ ਅੱਗੇ ਵਧਾ ਸਕਦੀ ਹੈ। ਔਰਤ ਹਰ ਖੇਤਰ ਵਿੱਚ ਆਪਣੀ ਕਾਮਯਾਬੀ ਦਾ ਝੰਡਾ ਲਹਿਰਾ ਰਹੀ ਹੈ। ਔਰਤ ਨੂੰ ਬੋਝ ਸਮਝਣ ਦੀ ਬਜਾਏ ਉਹਨਾਂ ਨੂੰ ਪੜ੍ਹਾ ਲਿਖਾ ਕੇ ਅੱਗੇ ਵਧਾਓ। ਤਦ ਹੀ ਚੰਗੇ ਸਮਾਜ ਦਾ ਸੁਪਨਾ ਸਾਕਾਰ ਹੋ ਸਕਦਾ ਹੈ।ਵਿਦਿਆਰੀਆਂ ਨੂੰ ਇਹ ਵੀ ਪ੍ਰੇਰਨਾ ਦਿੱਤੀ ਕਿ ਜੀਵਨ ਵਿੱਚ ਗੁੱਸਾ ਛੱਡਣਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਉਹਨਾਂ ਨੇ ੰੲਦਟਿੳਟੋਿਨ ਕਰਨ ਨੂੰ ਵੀ ਪ੍ਰੇਰਿਤ ਕੀਤਾ ਤਾਂ ਕਿ ਸੁਖੀ ਜੀਵਨ ਜੀਵਿਆ ਜਾ ਸਕੇ। ਇਸ ਮੌਕੇ ਤੇ ਵਿਦਿਆਰਥੀਆਂ ਵਲੋਂ ਕੋਰਿਓਗ੍ਰਾਫ,ਡਾਂਸ,ਗੀਤ,ਭਾਸ਼ਣ ਆਦਿ ਆਈਟਮਾਂ ਪੇਸ਼ ਕੀਤੀਆਂ ਗਈਆਂ। ਅੰਤ ਵਿੱਚ ਪ੍ਰਿੰਸੀਪਲ ਮੈਡਮ ਡਾ: ਮਿਸਿਜ਼ ਰੁਪਿੰਦਰਜੀਤ ਕੌਰ ਗਰੇਵਾਲ ਜੀ ਨੇ ਆਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹ ਕਿ ਔਰਤ ਨੂੰ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਕੱਢਣਾ ਹੀ ਨਹੀਂ ਸਗੋਂ ਮਰਦਾਂ ਦੇ ਬਰਾਬਰ ਦਾ ਅਧਿਕਾਰ ਦੇਣਾ ਹੈ। ਉਹਨਾਂ ਨੇ ਕਿਹਾ ਕਿ ਔਰਤ ਹਰ ਕਦਮ ਵਿੱਚ ਮਰਦ ਦੇ ਬਰਾਬਰ ਹੈ। ਇਸ ਮੌਕੇ ਅੰਤ ਵਿੱਚ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਫਗਵਾੜਾ ਦੇ ਪ੍ਰਧਾਨ ਸਾਹਿਬਾਨ ਮੈਡਮ ਮਿਸਿਜ਼ ਮਨਪ੍ਰੀਤ ਕੌਰ ਜੀ ਭੋਗਲ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਪ੍ਰਿੰਸੀਪਲ ਮੈਡਮ, ਸਮੂਹ ਸਟਾਫ ਮੈਬਰਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਔਰਤਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਲਈ ਪ੍ਰੇਰਿਤ ਕੀਤਾ।

No comments:

Post Top Ad

Your Ad Spot