ਝਗੜੇ ਵਿੱਚ ਔਰਤ ਜ਼ਖਮੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 19 March 2017

ਝਗੜੇ ਵਿੱਚ ਔਰਤ ਜ਼ਖਮੀ

ਜਲਾਲਾਬਾਦ, 19 ਮਾਰਚ (ਬਬਲੂ ਨਾਗਪਾਲ)- ਸ਼ਨੀਵਾਰ ਦੀ ਦੇਂਰ ਸ਼ਾਮ ਪਿੰਡ ਢਾਣੀ ਫੂਲਾ ਸਿੰਘ ਵਾਲੀ ਵਿਖੇ ਹੋਏ ਝਗੜੇ ਵਿੱਚ ਔਰਤ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਸਪਤਾਲ ਵਿੱਚ ਜ਼ੇਰੇ ਇਲਾਜ ਔਰਤ ਬੰਤੋ ਬਾਈ ਪਤਨੀ ਭੁੰਮਣ ਸਿੰਘ ਵਾਸੀ ਢਾਣੀ ਫੂਲਾ ਸਿੰਘ ਵਾਲੀ ਨੇ ਆਪਣੇ ਦੇਵਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੇਰਾ ਦੇਵਰ ਜੋ ਕਿ ਨਾਜਾਇਜ਼ ਸ਼ਰਾਬ ਤਿਆਰ ਕਰਕੇ ਵੇਚਣ ਦਾ ਧੰਦਾ ਕਰਦਾ ਹੈ ਅਤੇ ਹਰ ਰੋਜ਼ ਸ਼ਰਾਬ ਪੀ ਕੇ ਗਾਲੀ ਗਲੋਚ ਕਰਦਾ ਰਹਿੰਦਾ ਹੈ। ਜਦੋਂ ਮੈਂ ਬੀਤੀ ਦੇਰ ਸ਼ਾਮ ਨੂੰ ਕਿਸੇ ਕੰਮ ਲਈ ਗਲੀ ਵਿੱਚ ਜਾ ਰਹੀ ਸੀ ਤਾਂ ਉਕਤ ਵਿਅਕਤੀ ਨੇ ਮੇਰੇ ਨਾਲ ਗਾਲੀ ਗਲੋਚ ਕੀਤਾ ਅਤੇ ਜਦੋਂ ਇਸ ਦਾ ਵਿਰੋਧ ਜਤਾਇਆ ਤਾਂ ਉਸਨੇ ਮੇਰੀ ਨਸ਼ੇ ਧੁੱਤ ਹੋਣ ਕਾਰਨ ਮਾਰਕੁੱਟ ਕਰਕੇ ਜ਼ਖਮੀ ਕਰ ਦਿੱਤਾ।

No comments:

Post Top Ad

Your Ad Spot