![]() |
ਮੰਗਾਂ ਲਈ ਨਾਅਰੇਬਾਜੀ ਕਰਦੇ ਹੋਏ ਬਿਜਲੀ ਮੁਲਾਜ਼ਮ |
ਜਲਾਲਾਬਾਦ 16 ਮਾਰਚ (ਬਬਲੂ ਨਾਗਪਾਲ)- ਸਥਾਨਕ ਸੰਚਾਲਣ ਮੰਡਲ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਜਲਾਲਾਬਾਦ ਵਿਖੇ ਪੰਜਾਬ ਰਾਜ ਬਿਜਲੀ ਬੋਰਡ ਸਾਂਝਾ ਫੋਰਮ ਪੰਜਾਬ ਦੇ ਸੱਦੇ ਅਨੁਸਾਰ ਜਗਦੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ ਅਤੇ ਮੁਲਾਜ਼ਮਾਂ ਦੀਆਂ ਮੰਨੀਆਂ ਹੋਇਆ ਮੰਗਾਂ ਤੇ ਸਹਿਮਤੀਆਂ ਨੂੰ ਲਾਗੂ ਨਾ ਹੋਣ ਕਾਫੀ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਅਤੇ ਸਰਕਾਰ ਤੇ ਕਾਰਪੋਰੇਸ਼ਨ ਮਨੈਜਮੈਂਟ ਦੇ ਅੜੀਅਲ ਰਵੱਈਏ ਦਾਕਰਨ ਲਾਗੂ ਨਹੀ ਕਰ ਰਹੀ ਹੈ। ਜਿਸਦੇ ਕਾਰਨ ਸਮੁੱਚੇ ਮੁਲਾਜ਼ਮ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਹੈ। ਜਿਸਦੇ ਕਾਰਨ ਸਮੁੱਚੇ ਮੁਲਾਜ਼ਮਾਂ ਨੇ ਰੋਸ ਧਰਨਾ ਦਿੱਤਾ। ਇਸ ਰੋਸ ਧਰਨੇ ਮੌਕੇ ਸੰਬੋਧਨ ਕਰਦੇ ਹੋਏ ਬੁਲਾਰੇ ਸਾਧੀ ਗਿਆਨ ਚੰਦ ਸਕੱਤਰ, ਜਸਵੰਤ ਸਿੰਘ ਟਿਵਾਨਾ, ਵਰਿੰਦਰ ਕੁਮਾਰ, ਧਰਮਦੇਵ ਆਗੂਆਂ ਨੇ ਵਿਚਾਰ ਰੱਖ ਅਤੇ ਮੰਗ ਕੀਤੀ ਕਿ ਪਾਵਰ ਕਾਮ ਦੀ ਮਨੈਜਮੈਂਟ ਪੰਜਾਬ ਰਾਜ ਬਿਜਲੀ ਬੋਰਡ ਇੰਮਪਲਾਈਜ਼ ਫੈਡਰੇਸ਼ਨ ਪੰਜਾਬ ਨੂੰ ਤੁਰੰਤ ਮੀਟਿੰਗ ਦੇ ਕੇ ਮੁਲਾਜ਼ਮਾਂ ਦੀਆਂ ਲੰਮੇਂ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਤੁਰੰਤ ਹੱਲ ਕਰੇ ਅਤੇ ਇਸਦੇ ਨਾਲ ਹੀ ਤਰਸ ਦੇ ਅਧਾਰ ਤੇ ਪਏ ਪੈਡਿੰਗ ਕੇਸਾਂ ਦਾ ਨਿਪਟਾਰਾ ਕੀਤਾ ਜਾਵੇ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਅਤੇ ਨਵੀਂ ਭਰਤੀ ਸ਼ੁਰੂ ਕੀਤੀ ਜਾਵੇ, 23 ਸਾਲਾਂ ਐਂਕਰੀਮੈਂਟ ਲਾਭ ਮੁਲਾਜ਼ਮਾਂ ਨੂੰ ਦਿੱਤਾ ਜਾਵੇ। ਸਮੂਹ ਮੁਲਾਜ਼ਮਾਂ ਨੇ ਅਪਾਣਂਆਂ ਮੰਗਾਂ ਸਬੰਧੀ ਮੰਡਲ ਦਫਤਰ ਦੇ ਸਾਹਮਣੇ ਮਨੈਜਮੈਂਟ ਖਿਲਾਫ ਨਾਅਰੇਬਾਜੀ ਕੀਤੀ ਕਿ ਮੰਗ ਚਾਰਟਰ ਮੁਤਾਬਕ ਤੁਰੰਤ ਮੰਗਾਂ ਮੰਨੀਆਂ ਜਾਣ। ਉਨਾਂ ਕਿਹਾ ਕਿ ਜੇਕਰ ਮੰਗਾਂ ਨੂੰ ਲਾਗੂ ਨਹੀ ਕੀਤਾ ਜਾਂਦਾ ਤਾਂ ਹੈਡ ਆਫਿਸ ਪਟਿਆਲਾ ਵਿਖੇ ਸੂਬਾ ਕਮੇਟੀ ਦੀ ਕਾਲ ਮੁਤਾਬਕ ਧਰਨੇ ਦੀ ਪੂਰੀ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਹੋਰ ਤਿੱਖੇ ਸ਼ਘੰਰਸ ਲਈ ਜੰਥੇਬੰਦੀ ਨੂੰ ਮਜ਼ਬੂਰ ਹੋ ਕੇ ਮਨੈਜਮੈਂਟ ਖਿਲਾਫ ਸਘੰਰਸ਼ ਕੀਤਾ ਜਾਵੇਗਾ।
No comments:
Post a Comment