ਕੈਪਟਨ ਪੰਜਾਬ ਨੂੰ ਦੇਣਗੇ ਕੋਈ ਅਨਮੋਲ ਤੋਹਫਾ-ਮੌਨੂੰ ਡੂਮੜਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 20 March 2017

ਕੈਪਟਨ ਪੰਜਾਬ ਨੂੰ ਦੇਣਗੇ ਕੋਈ ਅਨਮੋਲ ਤੋਹਫਾ-ਮੌਨੂੰ ਡੂਮੜਾ

ਜਲਾਲਾਬਾਦ, 20 ਮਾਰਚ (ਬਬਲੂ ਨਾਗਪਾਲ)-ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਪੰਜਾਬ ਦੇ ਲੋਕਾਂ ਵਿੱਚ ਆਸ ਦੀ ਕਿਰਨ ਜਾਗੀ ਹੈ ਅਤੇ ਆਪਣੇ ਮੁੱਖ ਮੰਤਰੀ ਕਾਰਜਕਾਲ ਵਿੱਚ ਕੈਪਟਨ ਅਮਰਿੰਦਰ ਸਿੰਘ ਪੰਜਾਬ ਲਈ ਕੁਝ ਅਨੌਖਾ ਕਰਨਗੇ, ਜੋ ਕਿ ਆਉਣ ਵਾਲੀਆਂ ਪੀੜੀਆਂ ਵੀ ਯਾਦ ਰੱਖਣਗੀਆਂ। ਇਨਾਂ ਗੱਲਾਂ ਦਾ ਪ੍ਰਗਟਾਵਾ ਜਲਾਲਾਬਾਦ ਤੋਂ ਯੂਥ ਕਾਂਗਰਸੀ ਆਗੂ ਮੌਨੂੰ ਡੂਮੜਾ ਨੇ ਕੀਤਾ। ਉਨਾਂ ਕਿਹਾ ਕਿ ਜਿਸ ਤਰਾਂ ਮੁੱਖ ਮੰਤਰੀ ਸਾਹਿਬ ਵੱਲੋਂ ਵੀ.ਆਈ.ਪੀ ਕਲਚਰ ਨੂੰ ਖ਼ਤਮ ਕੀਤਾ ਹੈ। ਉਸ ਦੀ ਪਹਿਲ ਅੱਜ ਤੱਕ ਕਿਸੇ ਵੱਲੋਂ ਨਹੀਂ ਕੀਤੀ ਗਈ। ਜੋ ਕਿ ਇੱਕ ਸ਼ਲਾਘਾਯੋਗ ਕਦਮ ਹੈ। ਇਸੇ ਤਰਾਂ ਹੀ ਹੁਣ ਪੰਜਾਬ ਦੇ ਹਰ ਤਬਕੇ ਜਿਵੇਂ ਵਪਾਰੀ ਵਰਗ, ਕਿਸਾਨ ਵਰਗ, ਆੜਤੀਆ ਅਤੇ ਮੁਲਾਜ਼ਮ ਵਰਗ ਨੂੰ ਵੀ ਕੈਪਟਨ ਸਾਹਿਬ ਤੋਂ ਹੀ ਹੁਣ ਆਸਾਂ ਹਨ ਅਤੇ ਕੈਪਟਨ ਸਾਹਿਬ ਇਨਾਂ ਸੰਬੰਧੀ ਵੀ ਹਰ ਪੱਖੋਂ ਆਪਣੀ ਕਾਬਲਿਅਤ ਦਾ ਸਬੂਤ ਦੇਣਗੇ।

No comments:

Post Top Ad

Your Ad Spot