ਸ਼੍ਰੀ ਬਾਲਾ ਜੀ ਪੈਦਲ ਡਾਕ ਯਾਤਰਾ ਸੰਸਥਾ ਵਲੋਂ ਕਰਵਾਇਆ ਗਿਆ ਚੌਂਕੀ ਜਾਗਰਣ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 29 March 2017

ਸ਼੍ਰੀ ਬਾਲਾ ਜੀ ਪੈਦਲ ਡਾਕ ਯਾਤਰਾ ਸੰਸਥਾ ਵਲੋਂ ਕਰਵਾਇਆ ਗਿਆ ਚੌਂਕੀ ਜਾਗਰਣ

ਨੌਜਵਾਨਾਂ ਨੂੰ ਆਪਣੇ ਲਈ ਚੰਗੇ ਅਤੇ ਮਾੜੇ ਕੰਮ ਦੀ ਪਹਿਚਾਨ ਕਰਨੀ ਚਾਹੀਦੀ ਹੈ-ਸੋਨੀ ਵੀਰ ਜੀ
ਜਲਾਲਾਬਾਦ, 29 ਮਾਰਚ (ਬਬਲੂ ਨਾਗਪਾਲ)-
ਸ਼੍ਰੀ ਬਾਲਾ ਜੀ ਪੈਦਲ ਡਾਕ ਯਾਤਰਾ ਸੰਸਥਾ ਵਲੋਂ 1 ਅਪ੍ਰੈਲ ਨੂੰ 7ਵੀਂ ਪੈਦਲ ਡਾਕ ਯਾਤਰਾ ਨੂੰ ਲੈ ਕੇ ਬੀਤੀ ਰਾਤ ਸਥਾਨਕ ਪੰਜਾਬ ਨੈਸ਼ਨਲ ਬੈਂਕ ਦੇ ਨੇੜੇ ਬਾਲਾ ਜੀ ਦਾ ਚੌਂਕੀ ਜਾਗਰਣ ਕਰਵਾਇਆ ਗਿਆ। ਚੌਂਕੀ ਜਾਗਰਣ ਦੇ ਦੌਰਾਨ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਂਝਾ ਦਰਬਾਰ ਡੇਰਾ ਬਾਬਾ ਬੱਗੂ ਭਗਤ ਦੇ ਗੱਦੀਨਸ਼ੀਨ ਸ਼੍ਰੀ ਸ਼ੰਮੀ ਚਾਵਲਾ ਜੀ ਮਹਾਰਾਜ ਦੇ ਪਰਮ ਸ਼ਿਸ਼ ਸ਼੍ਰੀ ਕੇਐਸ ਸੋਨੀ ਜੀ (ਵੀਰ ਜੀ) ਵਲੋਂ ਬਾਲਾ ਜੀ ਦਾ ਗੁਣਗਾਨ ਕੀਤਾ ਗਿਆ ਅਤੇ ਵਰਤਮਾਨ ਸਮੇਂ ਅੰਦਰ ਨੌਜਵਾਨਾਂ ਵਲੋਂ ਵਰਤੀਆਂ ਅਣਗਹਿਲੀਆਂ ਤੋਂ ਵੀ ਉਨਾਂ ਨੂੰ ਸੁਚੇਤ ਰਹਿਣ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸੋਨੀ ਜੀ ਦੇ ਨਾਲ ਪ੍ਰੇਮ ਕੁਮਾਰ ਵਲੇਚਾ, ਰਮਨ ਵਲੇਚਾ, ਦਰਸ਼ਨ ਲਾਲ ਵਧਵਾ ਨੇ ਪੂਜਾ ਵਿੱਚ ਸਮੂਲੀਅਤ ਕਰਕੇ ਜਾਗਰਣ ਦਾ ਆਰੰਭ ਕਰਵਾਇਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਗੋਰਾ ਧਮੀਜਾ, ਮਨੋਜ ਮਲੂਜਾ, ਗੌਰਵ ਦੂਮੜਾ, ਅਮਿਤ ਕੁਮਾਰ, ਮਿੰਟੂ ਸੁਖੀਜਾ, ਅਜੇ ਬਜਾਜ, ਸੰਨੀ ਬਜਾਜ, ਅਭੈ ਸੇਤੀਆ, ਵਿੱਕੀ ਭੰਡਾਰੀ, ਰਿੰਕੂ, ਮੋਨੂੰ, ਕਾਕਾ ਬਜਾਜ, ਸੁਮਿਤ ਕੁੱਕੜ, ਮੰਗੀ ਕਮਰਾ, ਸਾਹਿਲ ਚਕਤੀ, ਪੋਪੀ, ਕੇਸ਼ਵ ਅਗਰਵਾਲ ਮੌਜੂਦ ਸਨ।
ਬਾਲਾ ਜੀ ਦਾ ਗੁਣਗਾਨ ਕਰਦੇ ਹੋਏ ਸੋਨੀ ਜੀ ਨੇ ਸੰਗਤਾਂ ਨੂੰ ਬਾਲਾ ਜੀ ਦੀ ਮਹਿਮਾ ਦੱਸਦੇ ਹੋਏ ਕਿਹਾ ਕਿ ਬਾਲਾ ਜੀ ਅਜਿਹੇ ਦੇਵਤਾ ਹਨ ਜੋ ਔਖੀ ਤੋਂ ਔਖੀ ਮੁਸੀਬਤ ਵਿੱਚ ਵੀ ਆਪਣੇ ਭਗਤ ਨੂੰ ਬਾਹਰ ਕੱਢਦੇ ਹਨ ਅਤੇ ਸੰਗਤਾਂ ਨੂੰ ਵੀ ਸੱਚੇ ਮਨ ਨਾਲ ਉਨਾਂ ਦੀ ਭਗਤੀ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਸਾਡੀ ਭਗਤੀ ਉਦੋਂ ਸਾਰਥਕ ਹੋਵੇਗੀ ਜਦ ਅਸੀਂ ਮਨ ਨੂੰ ਨਿਰਮਲ ਕਰਕੇ ਉਨਾਂ ਦੀ ਭਗਤੀ ਵਿੱਚ ਲੱਗਾਂਗੇ। ਉਨਾਂ ਕਿਹਾ ਕਿ ਅਸੀਂ ਇਨੇ ਪਵਿੱਤਰ ਨਹੀਂ ਕੀ ਉਨਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਆਸ਼ੀਰਵਾਦ ਲੈ ਸਕੀਏ।
ਸਤਿਸੰਗ ਦੇ ਦੌਰਾਨ ਨੌਜਵਾਨ ਪੀੜੀ ਨੂੰ ਬੀਤੇ ਦਿਨੀ ਪਿੰਡ ਸੈਦੋਕੇ ਨਜਦੀਕ ਦੋ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਹੋਈ ਦਰਦਨਾਕ ਮੌਤ ਦਾ ਅੱਖੀ ਵੇਖਿਆ ਦ੍ਰਿਸ਼ ਦੱਸਦੇ ਹੋਏ ਉਨਾਂ ਕਿਹਾ ਕਿ ਜੋ ਦੇਖਿਆ ਗਿਆ ਉਹ ਦਿਲ ਨੂੰ ਵਲੂੰਧਰਣ ਵਾਲਾ ਸੀ ਅਤੇ ਅਜਿਹੀਆਂ ਘਟਨਾਵਾਂ ਤੋਂ ਸਾਨੂੰ ਸਬਕ ਵੀ ਲੈਣਾ ਚਾਹੀਦਾ ਹੈ ਕਿ ਨੌਜਵਾਨ ਵਾਹਨਾਂ ਨੂੰ ਨਿਰਧਾਰਤ ਸਪੀਡ ਵਿੱਚ ਚਲਾਉਣ ਅਤੇ ਨਸ਼ਾ ਕਰਕੇ ਬਿਲਕੁਲ ਵੀ ਗੱਡੀ ਨਾ ਚਲਾਉਣ ਕਿਉਂਕਿ ਜਦ ਅਸੀਂ ਆਪਣਾ ਮਾਨਸਿਕ ਸੰਤੁੂਲਨ ਖੋ ਬੈਠਦੇ ਹਾਂ ਤਾਂ ਅਜਿਹੀਆਂ ਘਟਨਾਵਾਂ ਸਾਡੇ ਅੱਗੇ ਆ ਜਾਂਦੀਆਂ ਹਨ। ਉਨਾਂ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਲਈ ਚੰਗੇ ਅਤੇ ਮਾੜੇ ਕੰਮ ਦੀ ਪਹਿਚਾਨ ਕਰਨੀ ਚਾਹੀਦੀ ਹੈ। ਅੰਤ ਵਿੱਚ ਸ਼੍ਰੀ ਬਾਲਾ ਜੀ ਪੈਦਲ ਯਾਤਰਾ ਸੰਘ ਵਲੋਂ ਸੋਨੀ ਜੀ ਨੂੰ ਦੋਸ਼ਾਲਾ ਅਤੇ ਯਾਦਗਾਰ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਹੋਰ ਸਮਾਜ ਸੇਵੀ ਲੋਕਾਂ ਨੂੰ ਵੀ ਸਨਮਾਨਤ ਕੀਤਾ ਗਿਆ।

No comments:

Post Top Ad

Your Ad Spot