ਵਿਦਿਆਰਥੀਆਂ ਨੇ ਖਾਟੂ ਜੀ ਇੰਨਸਟੀਚਿਊਟ ਆੱਫ ਟੈਕਨੀਕਲ ਐਜੂਕੇਸ਼ਨ ਦੇ ਪ੍ਰਬੰਧਕਾਂ 'ਤੇ ਅਪਸ਼ਬਦ ਬੋਲਣ ਅਤੇ ਧੱਕੇ ਮਾਰ ਕੇ ਇੰਨਸਟੀਚਿਊਟ ਤੋਂ ਬਾਹਰ ਕੱਢਣ ਦੇ ਲਗਾਏ ਆਰੋਪ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 31 March 2017

ਵਿਦਿਆਰਥੀਆਂ ਨੇ ਖਾਟੂ ਜੀ ਇੰਨਸਟੀਚਿਊਟ ਆੱਫ ਟੈਕਨੀਕਲ ਐਜੂਕੇਸ਼ਨ ਦੇ ਪ੍ਰਬੰਧਕਾਂ 'ਤੇ ਅਪਸ਼ਬਦ ਬੋਲਣ ਅਤੇ ਧੱਕੇ ਮਾਰ ਕੇ ਇੰਨਸਟੀਚਿਊਟ ਤੋਂ ਬਾਹਰ ਕੱਢਣ ਦੇ ਲਗਾਏ ਆਰੋਪ

ਉਕਤ ਸਾਰੇ ਵਿਦਿਆਰਥੀ ਇੰੰਸਟੀਚਿਊਟ 'ਤੇ ਬਣਾਉਣਾ ਚਾਹੁੰਦੇ ਹਨ ਦਬਾਅ, ਕਰਦੇ ਹਨ ਮਾਹੌਲ ਨੂੰ ਖਰਾਬ-ਵਿਨੇਸ਼ ਭਠੇਜਾ
ਜਲਾਲਾਬਾਦ, 31 ਮਾਰਚ (ਬਬਲੂ ਨਾਗਪਾਲ):
ਨਜ਼ਦੀਕੀ ਪਿੰਡ ਲਮੋਚੜ ਕਲਾਂ ਵਿਖੇ ਸਥਿਤ ਖਾਟੂ ਜੀ ਇੰਨਸੀਚਿਊਟ ਆੱਫ ਟੈਕਨੀਕਲ ਐਜ਼ੂਕੇਸ਼ਨ ਜ਼ਿਲਾ ਫਾਜ਼ਿਲਕਾ ਵਿੱਚ ਪੜਦੇ ਵਿਦਿਆਰਥੀਆਂ ਨੇ ਕਾਲਜ ਦੀ ਮੈਡਮ ਸ਼ਿਲਪਾ ਭਠੇਜਾ, ਪਿ੍ਰੰਸੀਪਲ ਅਤੇ ਸੰਸਥਾਂ ਦੇ ਮਾਲਕ ਵਿਨੇਸ਼ ਭਠੇਜਾ 'ਤੇ ਵਿਦਿਆਰਥੀਆਂ ਨਾਲ ਅਸ਼ਲੀਲ ਸ਼ਬਦਾਵਲੀ ਵਰਤਣ ਦੇ ਨਾਲ ਨਾਲ ਅਪਸ਼ਬਦ ਬੋਲਣ ਤੋਂ ਇਲਾਵਾ ਧੱਕੇ ਮਾਰ ਕੇ ਇੰਨਸਟੀਚਿਊਟ ਤੋਂ ਬਾਹਰ ਕੱਢ ਦੇਣ ਦੇ ਆਰੋਪ ਲਗਾਏ ਹਨ। ਇੰਨਸਟੀਚਿਊਟ ਦੇ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਨਾਲ ਕੀਤੇ ਗਏ ਮਾੜੇ ਸਲੂਕ ਤੋਂ ਬਾਅਦ ਵਿਦਿਆਰਥੀਆਂ ਨੇ ਆਲ ਇੰਡੀਆਂ ਸਟੂਡੈਂਟਸ ਫੈਡਰੇਸ਼ਨ ਦੇ ਜ਼ਿਲਾ ਕੌਂਸਲ ਨਾਲ ਮੁਲਾਕਾਤ ਕੀਤੀ ਗਈ ਅਤੇ ਇੰਨਸਟੀਚਿਊਟ ਦੇ ਪ੍ਰਬੰਧਕਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਵਾਉਣ ਦੀ ਮੰਗ ਕੀਤੀ ਗਈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਖਾਟੂ ਜੀ ਇੰਨਸਟੀਚਿਊਟ ਆੱਫ ਟੈਕਨੀਕਲ ਐਜੂਕੇਸ਼ਨ ਦੇ ਵਿਦਿਆਰਥੀ ਜਸਵਿੰਦਰ ਕੌਰ, ਵੀਨਾ ਰਾਣੀ, ਵੀਰਪਾਲ ਕੌਰ, ਨੀਸ਼ਾ ਰਾਣੀ, ਬਲਵਿੰਦਰ ਕੌਰ, ਕੁਲਵਿੰਦਰ ਕੌਰ, ਵਿਦਿਆਰਥੀ ਬੂਟਾ ਸਿੰਘ ਅਤੇ ਰਾਜ ਸਿੰਘ ਨੇ ਦੱਸਿਆ ਕਿ ਇੰਨਸੀਚਿਊਟ ਕਾਲਜ ਦੀ ਮੈਡਮ ਸ਼ਿਲਪਾ ਭਠੇਜਾ, ਪ੍ਰਿੰਸੀਪਲ ਅਤੇ ਸੰਸਥਾਂ ਦੇ ਮਾਲਕ ਵਿਨੇਸ਼ ਭਠੇਜਾ ਨੇ ਵਿਦਿਆਰਥੀਆਂ ਨਾਲ ਬਿਨਾਂ ਕਿਸੇ ਕਾਰਨ ਦੇ ਅੱਪਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਅਤੇ ਬਿਨਾਂ ਕਾਰਨ ਕਾਲਜ ਦੇ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਕਾਲਜ ਪ੍ਰਬੰਧਕਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਲਮੋਚੜ ਕਲਾਂ ਵਿਖੇ ਬਣੇ ਇੰਸਟੀਚਿਊਟ ਵਿੱਚ ਨਹੀਂ ਪੜਾ ਸਕਦੇ, ਤੁਸੀਂ ਜਿੱਥੇ ਮਰਜੀ ਜਾਉ ਅਤੇ ਆਪਣੇ ਪੇਪਰ ਦਿਉ। ਵਿਦਿਆਰਥੀਆਂ ਨੇ ਕਾਲਜ ਦੀ ਮੈਡਮ ਸ਼ਿਲਪਾ ਭਠੇਜਾ 'ਤੇ ਦੋਸ਼ ਲਗਾਇਆ ਕਿ ਮਿਤੀ 28 ਮਾਰਚ ਨੂੰ ਮੈਡਮ ਨੇ ਕਾਲਜ ਦੀਆਂ ਵਿਦਿਆਰਥੀਆਂ ਨੂੰ ਅਸ਼ਲੀਲ ਸ਼ਬਦਾਵਲੀ ਬੋਲਦਿਆਂ ਕਿਹਾ ਕਿ ਸਾਨੂੰ ਪਤਾ ਹੈ ਤੁਸੀਂ ਇੰਨਸਟੀਚਿਊਟ ਦੇ ਪਾਰਕ ਵਿੱਚ ਬੈਠ ਕੇ ਕਿਨਾਂ ਨਾਲ ਫੋਨ 'ਤੇ ਗੱਲਾਂ ਕਰਦੇ ਹੋ। ਤੁਸੀਂ ਬਾਰਡਰ ਏਰੀਆ ਦੇ ਲੋਕ ਕਦੇ ਵੀ ਪੜ ਨਹੀਂ ਸਕਦੇ। ਇਸ ਤੋਂ ਬਾਅਦ ਕਾਲਜ ਦੀ ਮੈਡਮ ਸ਼ਿਲਪਾ ਭਠੇਜਾ ਨੇ ਵਿਦਿਆਰਥੀਆਂ ਨੂੰ ਧੱਕੇ ਮਾਰ ਕੇ ਕਾਲਜ ਦੇ ਗੇਟ ਤੋਂ ਬਾਹਰ ਕੱਢ ਦਿੱਤਾ ਅਤੇ ਮੈਡਮ ਦੇ ਕਹਿਣੇ 'ਤੇ ਕਾਲਜ ਦੇ ਮੁਲਾਜ਼ਮ ਨੇ ਗੇਟ ਬੰਦ ਕਰ ਦਿੱਤਾ।
ਕਾਲਜ ਦੀਆਂ ਵਿਦਿਆਰਥੀਆਂ ਨੇ ਦੱਸਿਆ ਕਿ ਪਹਿਲੇਂ, ਦੂਜੇ ਅਤੇ ਤੀਸਰੇ ਸਮੈਸਟਰ ਦੇ ਪੇਪਰ ਇਸ ਦੁਆਰਾ ਹੀ ਲਏ ਗਏ ਹਨ, ਸਾਰੇ ਵਿਦਿਆਰਥੀ ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਦੇ ਹਨ। ਇਨਾਂ ਵਿਦਿਆਰਥੀਆਂ ਨੂੰ ਇਸ ਨਵੀਂ ਸੰਸਥਾਂ ਵੱਲੋਂ ਆਪਣੀ ਵਿਦਿੱਅਕ ਸੰਸਥਾ ਨੂੰ ਚਲਾਉਣ ਲਈ ਇਹ ਵਾਅਦਾ ਕੀਤਾ ਗਿਆ ਸੀ ਕਿ ਉਹ ਸਾਡੀ ਸੰਸਥਾ ਵਿੱਚ ਦਾਖਲਾ ਲੈਣਗੇ ਤਾਂ ਐਸ.ਸੀ ਵਿਦਿਆਰਥੀਆਂ ਤੋਂ ਕੋਈ ਫੀਸ ਚਾਰਜ ਨਹੀਂ ਕਰਾਂਗੇ। ਲੇਕਿਨ ਬਾਅਦ ਵਿੱਚ ਸੰਸਥਾਂ ਵੱਲੋਂ ਜ਼ਬਰੀ ਫੀਸ ਵੀ ਵਸੂਲੀ ਗਈ ਹੈ।
ਇਸ ਮੋਕੇ 'ਤੇ ਆਲ ਇੰਡੀਆਂ ਸਟੂਡੈਂਟਸ ਫੈਡਰੇਸ਼ਨ ਜ਼ਿਲਾ ਕੌਂਸਿਲ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਪਾਸੋਂ ਮੰਗ ਕੀਤੀ ਗਈ ਹੈ ਉਕਤ ਸੰਸਥਾਂ ਵੱਲੋਂ ਐਸ.ਸੀ ਵਿਦਿਆਰਥੀਆਂ ਨੂੰ ਸੰਸਥਾ ਵਿੱਚੋਂ ਬਾਹਰ ਕੱਢਣ, ਅਸ਼ਲੀਲ ਸ਼ਬਦਾਵਲੀ ਵਰਤਣ ਅਤੇ ਅੱਪ ਸ਼ਬਦ ਬੋਲਣ ਵਾਲੀ ਮੈਡਮ ਸ਼ਿਲਪਾ ਭਠੇਜਾ, ਪ੍ਰਿੰਸੀਪਲ ਅਤੇ ਸੰਸਥਾ ਅਤੇ ਸੰਸਥਾ ਦੇ ਮਾਲਕ ਵਿਨੇਸ਼ ਭਠੇਜਾ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਇਸ ਸੰਬੰਧੀ ਜਦੋਂ ਇੰਨਸਟੀਚਿਊਟ ਦੇ ਆਗੂ ਵਿਨੇਸ਼ ਭਠੇਜਾ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਉਕਤ ਸਾਰੇ ਵਿਦਿਆਰਥੀਆਂ ਦਾ ਮਨ ਪੜਾਈ ਵਿੱਚ ਬਿਲਕੁਲ ਵੀ ਨਹੀਂ ਲੱਗਦਾ ਸੀ। ਇਹ ਸਾਰੇ ਵਿਦਿਆਰਥੀ ਇੰਨਸਟੀਚਿਊਟ ਵਿੱਚ ਘੁੰਮਦੇ ਰਹਿੰਦੇ ਸਨ ਅਤੇ ਬਾਕੀ ਬੱਚਿਆਂ ਨੂੰ ਵੀ ਖਰਾਬ ਕਰਦੇ ਸਨ। ਉਨਾਂ ਦੱਸਿਆ ਕਿ ਦਸਬੰਰ 2016 ਵਿੱਚ ਹੀ ਇੰਨਸਟੀਚਿਊਟ ਵੱਲੋਂ ਉਕਤ ਸਾਰੇ ਵਿਦਿਆਰਥੀਆਂ ਦੇ ਨਾਮ ਕੱਟ ਦਿੱਤੇ ਗਏ ਸਨ। ਪ੍ਰੰਤੂ ਫਿਰ ਵੀ ਉਕਤ ਸਾਰੇ ਵਿਦਿਆਰਥੀ ਇੰਸਟੀਚਿਊਟ ਵਿੱਚ ਆ ਕੇ ਅਧਿਆਪਕਾਂ ਨਾਲ ਮਾੜਾ ਵਰਤਾਉ ਕਰਦੇ ਸਨ। ਜਿਸ 'ਤੇ ਇੰਸਟੀਚਿਊਟ ਦੇ ਪ੍ਰਬੰਧਕਾਂ ਨੇ ਇਨਾਂ ਸਾਰੇ ਵਿਦਿਆਰਥੀਆਂ ਦੇ ਖਿਲਾਫ ਇੱਕ ਲਿਖਤੀ ਸ਼ਿਕਾਇਤ ਡੀ.ਐਸ.ਪੀ ਜਲਾਲਾਬਾਦ ਨੂੰ ਦਿੱਤੀ ਗਈ ਸੀ।

No comments:

Post Top Ad

Your Ad Spot