ਨਿੱਜੀ ਫਾਇਦੇ ਤੋਂ ਹਟ ਕੇ ਰੇਲਵੇ ਫਲਾਈਓਵਰ ਦੇ ਨਿਰਮਾਣ ਕਾਰਜ਼ ਲਈ ਲੋਕ ਦੇਣ ਸਾਥ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 25 March 2017

ਨਿੱਜੀ ਫਾਇਦੇ ਤੋਂ ਹਟ ਕੇ ਰੇਲਵੇ ਫਲਾਈਓਵਰ ਦੇ ਨਿਰਮਾਣ ਕਾਰਜ਼ ਲਈ ਲੋਕ ਦੇਣ ਸਾਥ

  • ਵਿਭਾਗ ਵਲੋਂ ਫਲਾਈਓਵਰ ਦਾ ਕੰਮ ਜੰਗੀ ਪੱਧਰ ਤੇ-ਐਕਸੀਐਨ ਅੰਗਰੇਜ਼ ਸਿੰਘ
  • ਨਿੱਜੀ ਫਾਇਦਾ ਚਾਹੁੰਣ ਵਾਲੇ ਲੋਕ ਮੀਡੀਆ ਰਾਹੀਂ ਅੜਚਣਾਂ ਨਾ ਪੈਦਾ ਕਰਨ -ਸ਼ਹਿਰ ਵਾਸੀ
ਜਲਾਲਾਬਾਦ, 25 ਮਾਰਚ (ਬਬਲੂ ਨਾਗਪਾਲ)-ਹਲਕਾ ਵਿਧਾਇਕ ਸ. ਸੁਖਬੀਰ ਸਿੰਘ ਬਾਦਲ ਦੇ ਯਤਨਾ ਸਦਕਾ ਕੇਂਦਰ ਸਰਕਾਰ ਵਲੋਂ ਸਥਾਨਕ ਸ਼੍ਰੀ ਮੁਕਤਸਰ ਸਰਕੂਲਰ ਰੋਡ ਤੇ ਰੇਲਵੇ ਓਵਰਬ੍ਰਿਜ਼ ਬਨਾਉਣ ਦੀ ਕੰਮ ਭਾਵੇਂ ਸ਼ੁਰੂ ਹੋ ਗਿਆ ਹੈ ਪਰ ਕੁੱਝ ਲੋਕਾਂ ਵਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਦਰਕਿਨਾਰ ਕਰਕੇ ਇਸ ਨਿਰਮਾਣ ਕਾਰਜ਼ ਵਿੱਚ ਕਥਿਤ ਤੌਰ ਤੇ ਰੋੜਾ ਬਣਨ ਦੀਆਂ ਕੋਸ਼ਿਸ਼ਾਂ ਮੀਡੀਆਂ ਰਾਹੀਂ ਕੀਤੀਆਂ ਜਾ ਰਹੀਆ ਹਨ। ਪਰ ਦੂਜੇ ਪਾਸੇ ਸ਼ਹਿਰ ਵਾਸੀਆਂ ਅਤੇ ਇਸ ਰੋਡ ਤੇ ਲੱਗਦੇ ਸਕੂਲਾਂ ਅਤੇ ਕਾਲਜ਼ਾਂ ਨਾਲ ਸੰਬੰਧਿਤ ਮੈਨੇਜਮੈਂਟ ਦੇ ਅਹੁੱਦੇਦਾਰਾਂ ਨੇ ਇਸ ਓਵਰ ਬ੍ਰਿਜ਼ ਦੇ ਨਿਰਮਾਣ ਕਾਰਜ਼ ਨੂੰ ਬਿਨਾ ਕਿਸੇ ਅੜਚਣ ਦੇ ਚਾਲੂ ਕਰਨ ਦੀ ਪ੍ਰਜੋਰ ਮੰਗ ਉਠਾਈ ਹੈ। ਇਸ ਰੋਡ ਤੇ ਬੀਐਸਐਫ ਫਲੀਆਂ ਵਾਲਾ ਸੈਕਟਰ, ਐਕਮੇ ਪਬਲਿਕ ਸਕੂਲ, ਮਾਤਾ ਗੁਜਰੀ ਪਬਲਿਕ ਸਕੂਲ, ਖਾਟੂ. ਜੀ.ਆਈਟੀ, ਸ਼ਿਵਾਲਿਕ ਪਬਲਿਕ ਸਕੂਲ, ਲਾਲਾ ਜਗਤ ਨਾਰਾਇਣ ਬੀਐਡ ਕਾਲਜ਼ ਅਤੇ ਹੋਰ ਸਿੱਖਿਆ ਸੰਸਥਾਨ ਹਨ।
ਇਥੇ ਦੱਸਣਯੋਗ ਹੈ ਕਿ ਉਕਤ ਰੋਡ ਤੇ ਰੇਲਵੇ ਫਾਟਕ ਬੰਦ ਰਹਿਣ ਕਾਰਣ ਆਮ ਰਾਹੀਗਿਰਾਂ ਅਤੇ ਵਾਹਨ ਚਾਲਕਾਂ ਲਈ ਭਾਰੀ ਪਰੇਸ਼ਾਨੀਆਂ ਦਾ ਸਾਮਣਾ ਕਰਨਾ ਪੈ ਰਿਹਾ ਸੀ ਅਤੇ ਲੋਕਾਂ ਦੀ ਸਮੱਸਿਆ ਨੂੰ ਦੇਖਦਿਆਂ ਹਲਕਾ ਵਿਧਾਇਕ ਅਤੇ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਕੇਂਦਰ ਸਰਕਾਰ ਪਾਸੋਂ ਓਵਰ ਬ੍ਰਿਜ਼ ਬਨਾਉਣ ਲਈ ਮਨਜੂਰੀ ਲਈ ਗਈ ਸੀ ਅਤੇ ਇਸ ਮਨਜੂਰੀ ਤੋਂ ਬਾਅਦ ਲੋਕ ਨਿਰਮਾਣ ਵਿਭਾਗ ਦੀ ਦੇਖਰੇਖ ਹੇਠ ਇਸਦਾ ਕੰਮ ਸ਼ੁਰੂ ਹੋਣਾ ਸੀ। ਪਰ ਰਾਜਨੀਤਿਕ ਮਦਭੇਦਾਂ ਦੇ ਕਾਰਣ ਪਿਛਲੀ ਸਰਕਾਰ ਸਮੇਂ ਇਸ ਓਵਰਬ੍ਰਿਜ਼ ਦਾ ਨਿਰਮਾਣ ਕਾਰਜ਼ ਵਿਚਾਲੇ ਲਟਕ ਗਿਆ ਸੀ ਪਰ  ਹੁਣ ਜਦ ਨਵੀਂ ਸਰਕਾਰ ਬਣੀ ਹੈ ਤਾਂ ਇਸ ਕੰਮ ਵਿੱਚ ਅੜਚਣਾ ਪਾਉਣ ਲਈ ਕੁੱਝ ਲੋਕਾਂ ਨੇ ਭੋਲੇ ਭਾਲੇ ਲੋਕਾਂ ਨੂੰ ਅੱਗੇ ਲਗਾ ਕੇ ਓਵਰਬ੍ਰਿਜ਼ ਦੇ ਨਿਰਮਾਣ ਕਾਰਜ਼ ਵਿੱਚ ਅੜਚਣਾਂ ਪੈਦਾ ਕਰਨ ਦਾ ਕੰਮ ਮੀਡੀਆ ਰਾਹੀ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਅਜਿਹੀਆਂ ਕਾਰਵਾਈਆਂ ਨੂੰ ਲੈ ਕੇ ਸ਼ਹਿਰ ਦੇ ਆਮ ਲੋਕ ਇਸ ਦਾ ਖੁੱਲ ਕੇ ਵਿਰੋਧ ਕਰ ਰਹੇ ਹਨ ਕਿਉਂਕਿ ਉਨਾਂ ਦਾ ਕਹਿਣਾ ਹੈ ਕਿ ਓਵਰਬ੍ਰਿਜ਼ ਦੇ ਨਿਰਮਾਣ ਕਾਰਜ਼ ਨਾਲ ਸਾਰਿਆਂ ਨੂੰ ਫਾਇਦਾ ਹੋਵੇਗਾ। ਉਨਾਂ ਦੱਸਿਆ ਕਿ ਇਸ ਰੋਡ ਤੇ ਰੇਲਵੇ  ਸਟੇਸ਼ਨ ਤੇ ਅਕਸਰ ਹੀ ਸਪੈਸ਼ਲਾਂ ਲੱਗੀਆਂ ਰਹਿੰਦੀਆਂ ਹਨ ਅਤੇ ਇਸ ਨਾਲ ਵੀ ਟ੍ਰੈਫਿਕ ਦੀ ਸਮੱਸਿਆ ਪੈਦਾ ਹੁੰਦੀ ਹੈ ਅਤੇ ਟਰੱਕਾਂ ਵਾਲੇ ਇੱਕ ਦੂਜੇ ਤੋਂ ਅੱਗੇ ਨਿਕਲਣ ਦੇ ਚੱਕਰ ਵਿੱਚ ਕਈ ਵਾਰ ਹਾਦਸੇ ਦਾ ਕਾਰਣ ਬਣ ਜਾਂਦੇ ਹਨ। ਇਸ ਤੋਂ ਇਲਾਵਾ ਕਈ ਲੋਕਾਂ ਨੇ ਆਪਣੀਆਂ ਦੁਕਾਨਾਂ ਵੀ ਅੱਗੇ ਵਧਾਈਆਂ ਹੋਈਆਂ ਹਨ ਅਤੇ ਉਨਾਂ ਨੂੰ ਸਰਕਾਰੀ ਜਗਾਂ ਛੱਡ ਦੇਣੀ ਚਾਹੀਦੀ ਹੈ ਅਤੇ ਜੇਕਰ ਕਿਸੇ ਦੀ ਕੁੱਝ ਜਗਾਂ ਜਾਂਦੀ ਹੈ ਤਾਂ ਸਰਕਾਰ ਵਲੋਂ ਉਨਾਂ ਨੂੰ ਸਰਕਾਰੀ ਰੇਟ ਤੇ ਅਦਾਇਗੀ ਵੀ ਕੀਤੀ ਜਾਣੀ ਹੈ।
ਕੀ ਕਹਿਣਾ ਹੈ ਲਾਲਾ ਜਗਤ ਨਰਾਇਣ ਐਜੂਕੇਸ਼ਨ ਦੇ ਪ੍ਰਧਾਨ ਡਾ. ਬਿਮਲ ਖੰਨਾ ਅਤੇ ਪ੍ਰਿੰਸੀਪਲ ਰਣਜੀਤ ਕੌਰ ਭੱਲਾ ਦਾ
ਸ਼੍ਰੀ ਮੁਕਤਸਰ ਸਾਹਿਬ ਰੋਡ ਤੇ ਸਥਿੱਤ ਲਾਲਾ ਜਗਤ ਨਾਰਾਇਣ ਬੀਐਡ ਕਾਲਜ਼ ਦੇ ਪ੍ਰਧਾਨ ਡਾ. ਬਿਮਲ ਖੰਨਾ ਅਤੇ ਪ੍ਰਿੰਸੀਪਲ ਰਣਜੀਤ ਕੌਰ ਭੱਲਾ ਦਾ ਕਹਿਣਾ ਹੈ ਕਿ ਕਾਲਜ਼ ਦੀ ਛੁੱਟੀ ਦੇ ਸਮੇਂ ਅਕਸਰ ਹੀ ਟ੍ਰੇਨ ਦਾ ਸਮਾਂ ਹੁੰਦਾ ਹੈ ਅਤੇ ਫਾਟਕ ਬੰਦ ਰਹਿੰਦਾ ਹੈ ਜਿਸ ਕਾਰਣ ਬੱਚਿਆਂ ਨੂੰ ਫਾਟਕ ਖੁੱਲਣ ਦੀ ਉਡੀਕ ਕਰਨੀ ਪੈਂਦੀ ਹੈ ਅਤੇ ਗਰਮੀ ਹੋਣ ਕਾਰਣ ਉਥੇ ਨਾ ਤਾਂ ਛਾਂ ਦਾ ਪ੍ਰਬੰਧ ਹੈ ਅਤੇ ਨਾ ਹੀ ਪੀਣ ਵਾਲੇ ਪਾਣੀ ਦਾ। ਅਜਿਹੀ ਹਾਲਤ ਵਿੱਚ ਇਸਦਾ ਨਿਰਮਾਣ ਕਾਰਜ਼ ਵਿੱਚ ਕੋਈ ਵੀ ਦੇਰੀ ਨਹੀਂ ਹੋਣੀ ਚਾਹੀਦੀ ਹੈ। ਡਾ. ਬਿਮਲ ਖੰਨਾ ਦਾ ਕਹਿਣਾ ਹੈ ਕਿ ਇਸ ਸਾਰਿਆਂ ਦਾ ਸਾਂਝਾ ਕੰਮ ਹੈ ਅਤੇ ਜੇਕਰ ਕੁੱਝ ਲੋਕਾਂ ਨੂੰ ਇਸਦੇ ਬਣਨ ਨਾਲ ਆਪਣਾ ਨੁਕਸਾਨ ਹੁੰਦਾ ਜਾਪਦਾ ਹੈ ਤਾਂ ਉਨਾਂ ਨੂੰ ਪਹਿਲਾਂ ਇਹ ਸਮਝਣਾ ਚਾਹੀਦਾ ਹੈ ਕਿ ਪਬਲਿਕ ਦੀ ਸਹੂਲਤ ਵਾਸਤੇ ਹੋਣ ਵਾਲੇ ਕੰਮ ਵਿੱਚ ਰੋੜਾ ਨਹੀਂ ਬਣਨਾ ਚਾਹੀਦਾ ਬਲਿਕ ਅਜਿਹੇ ਕੰਮ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ।
ਕੀ ਕਹਿਣਾ ਹੈ ਪ੍ਰਿੰਸੀਪਲ ਰਾਧਿਕਾ ਦੂਮੜਾ ਦਾ
ਸ਼ਿਵਾਲਿਕ ਪਬਲਿਕ ਸਕੂਲ ਦੀ ਪ੍ਰਿੰਸੀਪਲ ਰਾਧਿਕਾ ਦੂਮੜਾ ਦਾ ਕਹਿਣਾ ਹੈ ਕਿ ਫਾਟਕ ਬੰਦ ਹੋਣ ਸਮੇਂ ਅਕਸਰ ਬੱਚੇ ਕਈ ਵਾਰ ਗਰਮੀ ਦੇ ਚਲਦਿਆਂ ਵੈਨ ਵਿੱਚ ਬਾਹਰ ਨਿਕਲ ਜਾਂਦੇ ਹਨ ਅਤੇ ਇਧਰ ਉਧਰ ਭੱਜਣ ਦੀ ਕੋਸ਼ਿਸ਼ ਕਰਦੇ ਹਨ। ਜਿਸ ਨਾਲ ਕੋਈ ਵੀ ਘਟਨਾ ਵਾਪਰਣ ਦਾ ਖਤਰਾ ਬਣਿਆ ਰਹਿੰਦਾ ਹੈ। ਅਜਿਹੀ ਸਥਿੱਤੀ ਨੂੰ ਦੇਖਦਿਆਂ ਸਰਕਾਰ ਨੂੰ ਬਿਨਾ ਦੇਰੀ ਕੀਤੇ ਓਵਰ ਬ੍ਰਿਜ ਦੇ ਨਿਰਮਾਣ ਕਾਰਜ਼ ਨੂੰ ਸ਼ੁਰੂ ਕਰ ਦੇਣਾ ਚਾਹੀਦਾ ਹੈ।
ਕੀ ਕਹਿਣਾਂ ਹੈ ਮਾਤਾ ਗੁਜਰੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਪਰਵਿੰਦਰਜੀਤ ਕੌਰ ਦਾ
ਮਾਤਾ ਗੁਜਰੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਪਰਵਿੰਦਰਜੀਤ ਕੌਰ ਦਾ ਕਹਿਣਾ ਹੈ ਕਿ ਉਨਾ ਦਾ ਸਕੂਲ ਜਲਾਲਾਬਾਦ ਤੋਂ ਕਰੀਬ 15 ਕਿਲੋਮੀਟਰ ਦੀ ਦੂਰੀ ਹੈ ਅਤੇ ਕਈ ਵਾਰ ਰੇਲਵੇ ਕ੍ਰਾਸਿੰਗ ਦੇ ਚਲਦਿਆਂ ਫਾਟਕ ਲੰਬੇ ਸਮੇਂ ਲਈ ਬੰਦ ਹੋ ਜਾਂਦਾ ਹੈ। ਇਸ ਨਾਲ ਗਰਮੀਆਂ ਵਿੱਚ ਬੱਚਿਆਂ ਦੀ ਹਾਲਤ ਕਾਫੀ ਖਰਾਬ ਹੋ ਜਾਂਦੀ ਹੈ ਅਤੇ ਮਾਪਿਆਂ ਨੂੰ ਵੀ ਇਸ ਸਮੱਸਿਆ ਦੇ ਚਲਦਿਆਂ ਭਾਰੀ ਪਰੇਸ਼ਾਨੀਆਂ ਦਾ ਸਾਮਣਾ ਕਰਨਾ ਪੈਂਦਾ ਹੈ।
ਕਮਾਂਡੇਂਟ ਐਚ.ਪੀ. ਸੋਹੀ ਦਾ ਕੀ ਕਹਿਣਾ ਹੈ?
ਬੀਐਸਐਫ ਫਲੀਆਂ ਵਾਲਾ ਸੈਕਟਰ ਦੇ ਕਮਾਂਡੇਂਟ ਐਚ.ਪੀ. ਸੋਹੀ ਦਾ ਕਹਿਣਾ ਹੈ ਕਿ ਜੇਕਰ ਪੁਲ ਮਨਜੂਰ ਹੋ ਚੁੱਕਿਆ ਹੈ ਤਾਂ ਇਸ ਪੁਲ ਦੇ ਕੰਮ ਨੂੰ ਜਲਦ ਸ਼ੁਰੂ ਕਰ ਦੇਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਬਾਰਡਰ ਤੇ ਅਪਾਤ ਸਥਿੱਤੀ ਵਿੱਚ ਜਵਾਨ ਭੇਜਣੇ ਪੈਂਦੇ ਹਨ ਅਤੇ ਜੇਕਰ ਰੇਲਵੇ ਫਾਟਕ ਬੰਦ ਹੋਣ ਨਾਲ ਸਮਾਂ ਵੀ ਲੱਗਦਾ ਹੈ ਇਸ ਤੋਂ ਇਲਾਵਾ ਬੀਐਸਐਫ ਦੇ ਅੰਦਰ ਇੱਕ ਸਕੂਲ ਵੀ ਹੈ ਅਤੇ ਸ਼ਹਿਰੀ ਬੱਚੇ ਵੀ ਉਥੇ ਪੜਣ ਲਈ ਆਉਂਦੇ ਹਨ ਉਨਾਂ ਬੱਚਿਆਂ ਲਈ ਵੀ ਰੇਲਵੇ ਫਾਟਕ ਦੀ ਸਮੱਸਿਆ ਹੈ।
ਕੀ ਕਹਿਣਾ ਹੈ ਐਕਸੀਐਨ ਅੰਗਰੇਜ਼ ਸਿੰਘ ਦਾ
ਲੋਕ ਨਿਰਮਾਣ ਵਿਭਾਗ ਦੇ ਐਕਸੀਐਨ ਅੰਗਰੇਜ਼ ਸਿੰਘ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਤੇ ਕਰੀਬ 35 ਕਰੋੜ ਰੁਪਏ ਖਰਚ ਆਉਣਾ ਹੈ ਅਤੇ ਦੋਨਾਂ ਪਾਸੇ 500-500 ਮੀਟਰ ਲਏ ਜਾਣੇ ਹਨ ਅਤੇ 10 ਮੀਟਰ ਚੌੜਾ ਪੁਲ ਬਣਾਇਆ ਜਾਣਾ ਹੈ। ਸਾਡੇ ਵਲੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਟ੍ਰੈਫਿਕ ਚਾਲੂ ਰੱਖਣ ਲਈ ਇੱਕ ਅਲੱਗ ਤੋਂ ਸੜਕ ਤਿਆਰ ਕੀਤੀ ਜਾ ਰਹੀ ਹੈ ਤਾਂਕਿ ਵਾਹਨ ਚਾਲਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਜਿਸ ਵੇਲੇ ਅਲੱਗ ਤੋਂ ਸੜਕ ਨੂੰ ਚਾਲੂ ਕਰ ਦਿੱਤਾ ਗਿਆ ਤਾਂ ਰੇਲਵੇ ਓਵਰਬ੍ਰਿਜ਼ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਜੋ ਜਗਾਂ ਲੋਕਾਂ ਨੇ ਪਹਿਲਾਂ ਤੋਂ ਕਬਜੇ ਵਿੱਚ ਕੀਤੀ ਹੈ ਉਸਦੀ ਮਿਣਤੀ ਕਰਕੇ ਉਸਨੂੰ ਛੁੜਵਾਇਆ ਜਾਵੇਗਾ ਅਤੇ ਇਸ ਤੋਂ ਬਾਅਦ ਜੇਕਰ ਕਿਸੇ ਦੀ ਜਗਾਂ ਆਉਂਦੀ ਹੈ ਤਾਂ ਉਨਾਂ ਨੂੰ ਨਿਰਧਾਰਤ ਰੇਟਾਂ ਮੁਤਾਬਿਕ ਅਦਾਇਗੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਸ ਪੁਲ ਦਾ ਨਿਰਮਾਣ ਕੁੱਝ ਲੋਕਾਂ ਦੀ ਅੜਚਣ ਨਾਲ ਬੰਦ ਹੋਣ ਵਾਲਾ ਨਹੀਂ ਬਲਿਕ ਲੋਕ ਸਮੱਸਿਆ ਵੇਖਦਿਆਂ ਹੀ ਸਰਕਾਰ ਵਲੋਂ ਮਨਜੂਰੀ ਦਿੱਤੀ ਗਈ ਹੈ।

No comments:

Post Top Ad

Your Ad Spot