ਪ੍ਰਾਈਵੇਟ ਸਕੂਲਾਂ ਦੀ ਆਰਥਿਕ ਲੁੱਟ ਖਿਲਾਫ ਮਾਪਿਆਂ ਮੋਰਚਾ ਖੋਲਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 28 March 2017

ਪ੍ਰਾਈਵੇਟ ਸਕੂਲਾਂ ਦੀ ਆਰਥਿਕ ਲੁੱਟ ਖਿਲਾਫ ਮਾਪਿਆਂ ਮੋਰਚਾ ਖੋਲਿਆ

ਪ੍ਰਸ਼ਾਸ਼ਨ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਬਾਰੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਜਾਣਕਾਰੀ ਮੁਹੱਈਆਂ ਕਰਵਾਏ-ਢਾਬਾਂ
ਪਾ੍ਰਈਵੇਟ ਸਕੂਲਾਂ ਵਲੋਂ ਵਿਦਿਆਰਥੀਆਂ ਦੇ ਮਾਪਿਆਂ ਤੋਂ ਲਈ ਜਾ ਰਹੀ ਫੀਸ ਦੇ ਰੋਸ ਵਿੱਚ ਮੀਟਿੰਗ ਕਰਦੇ ਹੋੲ ਏ.ਐਸ.ਆਈ ਐਫ ਅਤੇ ਏ.ਆਈ.ਵਾਈ ਐਫ ਦੇ ਆਹੁਦੇਦਾਰ ਅਤੇ ਮੀਟਿੰਗ ਵਿੱਚ ਹਾਜ਼ਰ ਐਡਵੋਕੇਟ ਪਰਮਜੀਤ ਢਾਬਾਂ।
ਜਲਾਲਾਬਾਦ 28 ਮਾਰਚ (ਬਬਲੂ ਨਾਗਪਾਲ)-ਪਾ੍ਰਈਵੇਟ ਸਕੂਲਾਂ ਵਲੋਂ ਵਿਦਿਆਰਥੀਆਂ ਦੇ ਮਾਪਿਆਂ ਤੋਂ ਲਈ ਜਾ ਰਹੀ ਫੀਸ ਦੇ ਨਾਂਅ ਤੇ ਕੀਤੀ ਜਾ ਰਹੀ ਆਰਥਿਕ ਲੁੱਟ ਰੁੱਕਣ ਦਾ ਨਾਂਅ ਨਹੀ ਲੈ ਰਹੀ । ਪਿਛਲੇ ਸਾਲ ਦੀ ਤਰਾਂ ਇਸ ਸਾਲ ਦੀ ਨਵੀਆਂ ਅਡਮਿਸ਼ਨਾਂ ਕਰਵਾਉਂਣ ਦੇ ਸਮੇਂ ਮੌਕੇ ਫਿਰ ਤੋਂ ਦੁਬਾਰਾਂ ਪ੍ਰਾਈਵੇਟ ਸਕੂਲਾਂ ਦੇ ਵੱਲੋਂ ਕੀਤੀ ਜਾ ਰਹੀ ਲੁੱਟ ਦਾ ਮੁੱਦਾ ਗਰਮਾ ਗਿਆ ਹੈ। ਇਸ ਸਬੰਧੀ ਅੱਜ ਸਥਾਨਕ ਜਲਾਲਾਬਾਦ ਦੇ ਵੱਖ-ਵੱਖ ਪ੍ਰਾਈਵੇਟ ਸਕੂਲਾਂ ਵਿੱਚ ਪੜਨ ਵਾਲੇ ਬੱਚਿਆਂ ਦੇ ਮਾਪਿਆਂ ਵੱਲੋਂ ਇਸ ਲੁੱਟ ਦੇ ਖਿਲਾਫ ਇੱਕਠੇ ਹੋ ਕੇ ਮੀਟਿੰਗ ਕਰਕੇ ਸਘੰਰਸ਼ ਦਾ ਝੰਡਾ ਚੁੱਕ ਲਿਆ ਹੈ। ਇਸ ਸਘੰਰਸ਼ ਦੀ ਅਗੁਵਾਈ ਏ.ਐਸ.ਆਈ ਐਫ ਅਤੇ ਏ.ਆਈ.ਵਾਈ ਐਫ ਨੇ ਕਰ ਦਿੱਤੀ ਹੈ। ਮੀਟਿੰਗ ਪੇਰਰਟਸ ਐਸੋਸੀਏਸ਼ਨ ਦੇ ਆਗੂ ਸਾਥੀ ਗੁਰਜੀਤ ਸਿੰਘ ਔਲਖ ਅਤੇ ਬੂਟਾ ਕੁਮਾਰ ਮਿੱਡਾ ਦੀ ਪ੍ਰਧਾਨਗੀ ਵਿੱਚ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਬ ਭਾਰਤ ਨੌਜ਼ਵਾਨ ਸਭਾ ਦੇ ਪੰਜਾਬ ਦੇ ਪ੍ਰਧਾਨ ਪਰਮਜੀਤ ਢਾਬਾਂ ਨੇੇ ਐਲਾਨ ਕੀਤਾ ਕਿ ਪ੍ਰਾਈਵੇਟ ਸਕੂਲਾਂ ਵਿੱਚੋਂ ਜਿਆਦਾਤਾਰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ ਦੇ ਫੀਸਾਂ ਸਬੰਧੀ ਆਏ ਫੈਸਲਿਆਂ ਨੂੰ ਲਾਗੂ ਨਹੀ ਕਰ ਰਹੇ। ਇਸੇ ਤਰਾਂ ਹੀ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਫੀਸ ਰੇਗੂਲੇਟਰੀ ਅਥਾਰਟੀ ਅਤੇ ਐਜ਼ੂਕੇਸ਼ਨ ਕਾਨੂੰਨਾਂ ਦੀ ਉਲੰਘਣਾ ਕਰ ਰਹੇ ਹਨ ਅਤੇ ਸਥਾਨਕ ਸਿਵਲ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ । ਸਾਥੀ ਢਾਬਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਜ਼ਿਲੇ ਅਤੇ ਸਬ ਡਵੀਜ਼ਨਾਂ ਦੇ ਸਿਵਲ ਅਧਿਕਾਰੀ ਪ੍ਰਾਈਵੇਟ ਸਕੂਲਾਂ ਵੱਲੋਂ ਲਈਆ ਜਾ ਰਹੀਆਂ ਫੀਸਾਂ ਬਾਰੇ ਬੱਚਿਆਂ ਦੇ ਮਾਪਿਆ ਨੂੰ ਵਿਸ਼ਥਾਰ ਪੂਰਵਕ ਜਾਣਕਾਰੀ ਦਿੰਦਿਆ ਜਨਤਕ ਕਰਨ ਕਿਉਂ ਕਿ ਸਕੂਲਾਂ ਨੇ ਫੀਸਾਂ ਦੇ ਨਾਮ ਬਦਲੇ ਹਨਉਂ ਉਨਾਂ ਜ਼ੋਰ ਦਿੰਦਿਆਂ ਕਿਹਾ ਕਿ ਪ੍ਰਸ਼ਾਸ਼ਨ ਪੰਜਾਬ ਰੇਗੂਲੇਸ਼ਨ ਆਫ ਡੀਸ ਆਫ ਅਣ ਏਡਿਡ ਸਕੂਲ ਬਾਡੀ ਨੂੰ ਤੁਰੰਤ ਲਾਗੂ ਕਰਵਾਉਂਣ । ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਲੂ ਕੁੱਕੜ, ਅਮਰ ਔਲਖ, ਕੁਲਵੰਤ ਸਿੰਘ ਸੰਧੂ, ਹਰਮੇਸ਼ ਸਿੰਘ, ਹਰਬੰਸ ਲਾਲ, ਜਗਦੀਸ਼ ਸਿੰਘ ਢਾਣੀ ਮਾਂਘ ਸਿੰਘ, ਸੁਨੀਲ ਕੁਮਾਰ, ਗੁਰਦੀਪ ਸਿੰਘ ਸਾਬਕਾ ਸਰਪੰਚ, ਕ੍ਰਿਸ਼ਨ ਸਿੰਘ, ਮਲਕੀਤ ਚੰਦ ਅਤੇ ਛਿੰਦਰ ਮਾਹਲਮ ਵੀ ਹਾਜ਼ਰ ਸਨ।

No comments:

Post Top Ad

Your Ad Spot