ਅਬੋਹਰ ਮਾਰਗ ਤੋਂ ਬੀ. ਐੱਸ. ਐਫ਼. ਕੰਪਲੈਕਸ ਤੱਕ ਬਣੀ ਚਹੁੰ ਮਾਰਗੀ ਸੜਕ ਚੜੀ ਬੇਨਿਯਮੀਆਂ ਦੀ ਭੇਟ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 31 March 2017

ਅਬੋਹਰ ਮਾਰਗ ਤੋਂ ਬੀ. ਐੱਸ. ਐਫ਼. ਕੰਪਲੈਕਸ ਤੱਕ ਬਣੀ ਚਹੁੰ ਮਾਰਗੀ ਸੜਕ ਚੜੀ ਬੇਨਿਯਮੀਆਂ ਦੀ ਭੇਟ

ਅਬੋਹਰ ਰੋਡ ਤੇ ਬਣਿਆ ਡਿਵਾਈਡਰ ਜੋ ਬੇਨਿਯਮੀਆਂ ਦਾ ਸ਼ਿਕਾਰ ਹੋ ਰਿਹਾ ਹੈ।
ਜਲਾਲਾਬਾਦ, 31 ਮਾਰਚ (ਬਬਲੂ ਨਾਗਪਾਲ):ਸਰਕਾਰ ਵੱਲੋਂ ਵੱਧ ਰਹੀ ਆਵਾਜਾਈ ਤੇ ਸ਼ਹਿਰਾਂ ਨੇੜੇ ਵੱਡੇ ਵਾਹਨਾਂ ਦੇ ਦਾਖ਼ਲੇ ਨਾਲ ਦੁਰਘਟਨਾਵਾਂ ਨੂੰ ਰੋਕਣ ਲਈ ਸ਼ਹਿਰਾਂ ਦੇ ਦਾਖ਼ਲੇ ਮੌਕੇ ਫੋਰ ਲਾਈਨ ਸੜਕਾਂ ਬਣਾ ਕੇ ਵਿਚਕਾਰ ਡਿਵਾਈਡਰ ਬਣਾਏ ਜਾਣ ਦੀ ਤਜਵੀਜ਼ ਰੱਖੀ ਗਈ, ਜਿਸ ਤਹਿਤ ਫ਼ਾਜ਼ਿਲਕਾ ਅੰਦਰ ਅਬੋਹਰ ਰੋਡ ਤੋਂ ਪਿੰਡ ਰਾਮਪੁਰਾ ਤੋਂ ਲੈ ਕੇ ਸਾਦਕੀ ਬਾਰਡਰ ਦੀ ਬੀ.ਐੱਸ.ਐਫ. ਕੰਪਲੈਕਸ ਤੱਕ ਸੜਕ ਨੂੰ ਫੋਰ ਲਾਈਨ ਬਣਾਇਆ ਗਿਆ। ਜਿਸ ਤਹਿਤ ਸੈਂਕੜੇ ਰੁੱਖ ਇਸ ਸੜਕ ਦੀ ਭੇਟ ਚੜ ਗਏ। ਜਦ ਸਰਕਾਰੀ ਵਿਭਾਗ ਵੱਲੋਂ ਸੜਕ ਬਣਾਉਣ ਦੇ ਟੈਂਡਰ ਜਾਰੀ ਕੀਤੇ ਗਏ ਤਾਂ ਠੇਕੇਦਾਰ ਵੱਲੋਂ ਸੜਕ ਦੇ ਵਿਚਕਾਰ ਜੋ ਡਿਵਾਈਡਰ ਬਣਾਇਆ ਗਿਆ, ਉਸ ਨੂੰ ਥੱਲੋਂ ਪੁੱਟਣ ਦੀ ਬਜਾਏ ਡਿਵਾਈਡਰ 'ਤੇ ਚਾਰ ਇੰਚੀ ਗੰਦੀ ਰੇਤਾ ਪਾ ਕੇ ਬੂਟੇ ਲਗਾ ਕੇ ਵਿਭਾਗ ਤੋਂ ਵਸੂਲੀ ਕੀਤੀ ਗਈ, ਜਿੱਥੇ ਵਿਭਾਗ ਵੱਲੋਂ ਅੱਗੇ ਅੱਗੇ ਬੂਟੇ ਲਗਾਏ ਜਾ ਰਹੇ ਸਨ, ਪਿੱਛੋਂ ਪਿੱਛੋਂ ਬੂਟੇ ਸੜ ਰਹੇ ਸਨ। ਨਾ ਕਿਸੇ ਪਾਣੀ ਦੀ ਸੰਭਾਲ ਕੀਤੀ ਤੇ ਨਾ ਹੀ ਕਿਸੇ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀ ਨੇ ਬੂਟੇ ਲਗਾਉਣ ਵਾਲੇ ਤੋਂ ਪੁੱਛਿਆ ਕਿ ਦੂਸਰੇ ਦਿਨ ਹੀ ਬੂਟੇ ਕਿਉਂ ਸੜ ਗਏ ਹਨ। ਜਦਕਿ ਪਿੰਡ ਰਾਮਪੁਰਾ ਤੋਂ ਬੀ.ਐੱਸ.ਐਫ. ਕੰਪਲੈਕਸ ਤੱਕ ਬਣਾਈ ਗਈ ਚਹੁੰਮਾਰਗੀ ਸੜਕ 'ਤੇ ਸਿਆਸੀ ਆਗੂਆਂ ਦੇ ਲਾਂਘੇ ਤੋਂ ਇਲਾਵਾ ਜ਼ਿਲੇ ਦੇ ਆਲਾ ਅਫ਼ਸਰਾਂ ਦਾ ਇੱਥੋਂ ਲੰਘਣਾ ਰੋਜ਼ਾਨਾ ਦੀ ਗੱਲ ਹੈ। ਪਰ ਪਤਾ ਨਹੀਂ ਕਿਉਂ, ਜ਼ਿਲੇ ਦੇ ਆਲਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਇਸ ਵੱਲ ਧਿਆਨ ਕਿਉਂ ਨਹੀਂ ਦਿੱਤਾ। ਰਾਤ ਸਮੇਂ ਆਹਮਣੇ ਸਾਹਮਣੇ ਦਿਸ਼ਾ ਤੋਂ ਆ ਰਹੇ ਵਾਹਨਾਂ ਦੀਆਂ ਲਾਈਟਾਂ ਕਾਰਨ ਇੱਥੇ ਨਿੱਤ ਹਾਦਸੇ ਵਾਪਰਦੇ ਹਨ। ਚਾਹੀਦਾ ਤਾਂ ਇਹ ਸੀ ਕਿ ਇੱਥੇ ਵੇਲ ਬੂਟੇ ਲਗਾ ਕੇ ਵਾਹਨਾਂ ਦੀਆਂ ਰੌਸ਼ਨੀਆਂ ਇਕ ਦੂਸਰੇ 'ਚ ਟਕਰਾਉਣ ਤੋਂ ਰੋਕਿਆ ਜਾਂਦਾ, ਹੁਣ ਇਹ ਬਣੇ ਡਿਵਾਈਡਰ ਧੂੜ ਫੱਕ ਰਹੇ ਹਨ।

No comments:

Post Top Ad

Your Ad Spot