ਵੱਖ-ਵੱਖ ਐਸੋਸੀਏਸ਼ਨਾਂ ਦੀ ਮੀਟਿੰਗ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 3 March 2017

ਵੱਖ-ਵੱਖ ਐਸੋਸੀਏਸ਼ਨਾਂ ਦੀ ਮੀਟਿੰਗ

ਜਲਾਲਾਬਾਦ, 3 ਮਾਰਚ (ਬਬਲੂ ਨਾਗਪਾਲ)- ਸਥਾਨਕ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੇ ਦਫਤਰ ਵਿਖੇ ਆਲ ਇੰਡੀਆ ਰਾਏ ਸਿੱਖ/ਮਹਾਤਮ/ਸਿਰਕੀਬੰਦ ਵੈਲਫੇਅਰ ਐਸੋਸੀਏਸ਼ਨ ਤੇ ਆਲ ਇੰਡੀਆ ਰਾਏ ਸਿੱਖ/ਮਹਾਤਮ/ਸਿਰਕੀਬੰਦ ਯੂਥ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ। ਇਸ ਮੌਕੇ ਕੌਮੀ ਪ੍ਰਧਾਨ ਡਾ.ਰਜਿੰਦਰ ਪਾਲ ਸਿੰਘ ਇਕਵੰਨ, ਜਨਰਲ ਸਕੱਤਰ ਅਸ਼ੋਕ ਸਿੰਘ ਸਰਾਰੀ, ਯੂਥ ਵੈਲਫੇਅਰ ਦੇ ਕੌਮੀ ਪ੍ਰਧਾਨ ਗੁਰਮੀਤ ਸਿੰਘ ਢਾਬਾਂ, ਜਨਰਲ ਸਕੱਤਰ ਦਰਸ਼ਨ ਸਿੰਘ ਬੋਦਲਾ ਤੇ ਹੋਰ ਬਿਰਾਦਰੀ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਰਾਏ ਸਿੱਖ ਬਿਰਾਦਰੀ ਦੇ ਮੁਲਾਜ਼ਮ ਵੀ ਪਹੁੰਚੇ। ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਗੁਰਮੀਤ ਢਾਬਾਂ ਤੇ ਡਾ.ਰਜਿੰਦਰ ਪਾਲ ਇਕਵੰਨ ਨੇ ਦੱਸਿਆ ਕਿ ਮੀਟਿੰਗ ਦਾ ਮੁੱਖ ਏਜੰਡਾ ਰਾਏ ਸਿੱਖ ਬਿਰਾਦਰੀ ਨਾਲ ਸਬੰਧਤ ਮੁਲਾਜ਼ਮਾਂ ਦੀ ਬਿਨਾ ਕਿਸੇ ਕਾਰਨ ਝੂਠੀਆਂ ਸ਼ਿਕਾਇਤਾਂ ਤੇ ਦਫ਼ਤਰਾਂ ਵਲੋਂ ਬਿਨਾ ਕਿਸੇ ਕਾਰਨ ਅਧਿਆਪਕਾਂ ਨੂੰ ਤੰਗ-ਪ੍ਰੇਸ਼ਾਨ ਕਰਨ ਸੀ। ਜਦਕਿ ਪੰਜਾਬ ਸਰਕਾਰ ਤੇ ਐਥਰੋ ਗਾਰਿਫ ਸਟੱਡੀ ਅਨੁਸਾਰ ਸਾਡਾ ਪਹਿਲਾਂ ਹੀ ਅਨੁਸੂਚਿਤ ਜਾਤੀ ਦਾ ਨੋਟੀਫ਼ਿਕੇਸ਼ਨ ਹੋ ਚੁੱਕਾ ਹੈ। ਰਾਏ ਸਿੱਖ/ਮਹਾਤਮ/ਸਿਰਕੀਬੰਦ ਤਿੰਨੋ ਇਕੋ ਜਾਤੀ ਦੇ ਨਾਂਅ ਹਨ। ਇਸ ਨੂੰ ਵੈਲਫੇਅਰ ਡਿਪਾਰਟਮੈਂਟ ਤੇ ਹੋਰ ਸਰਕਾਰੀ ਰਿਕਾਰਡ ਮੰਨ ਚੁੱਕੇ ਹਨ। ਇਸ ਦੇ ਬਾਵਜੂਦ ਵੀ ਦਫ਼ਤਰਾਂ 'ਚ ਰਾਏ ਸਿੱਖ ਬਿਰਾਦਰੀ ਨਾਲ ਸਬੰਧਤ ਮੁਲਾਜ਼ਮਾਂ ਨੂੰ ਜ਼ਲੀਲ ਕੀਤਾ ਜਾਂਦਾ ਹੈ ਤੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ। ਕੁਝ ਲੋਕ ਝੂਠੀਆਂ ਸ਼ਿਕਾਇਤਾਂ ਕਰਕੇ ਪ੍ਰੇਸ਼ਾਨ ਕਰਦੇ ਹਨ। ਇਸ ਮਸਲੇ 'ਤੇ ਉਕਤ ਦੋਨੋ ਐਸੋਸੀਏਸ਼ਨਾਂ ਵਲੋਂ ਜਿੱਥੇ ਵਿਚਾਰ ਵਟਾਂਦਰਾ ਕੀਤਾ ਗਿਆ ਉਥੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਤਰਾਂ ਰਾਏ ਸਿੱਖ ਬਿਰਾਦਰੀ ਨਾਲ ਸਬੰਧਤ ਮੁਲਾਜ਼ਮਾਂ ਨੂੰ ਤੰਗ- ਪ੍ਰੇਸ਼ਾਨ ਕਰਨ ਦਾ ਸਿਲਸਿਲਾ ਜਾਰੀ ਰਿਹਾ ਤਾਂ ਮਜਬੂਰਨ ਇਸ ਦੇ ਖਿਲਾਫ ਸੰਘਰਸ਼ ਦਾ ਰਸਤਾ ਅਪਣਾਇਆ ਜਾਵੇਗਾ। ਇਸ ਮੌਕੇ ਅਮਰਜੀਤ ਸਿੰਘ ਬਿੱਟੂ, ਜਗਨੰਦਨ ਸਿੰਘ, ਬਲਵਿੰਦਰ ਸਿੰਘ,ਪ੍ਰੇਮ ਸਿੰਘ, ਬਿੰਦਰ ਸਿੰਘ, ਸਤਨਾਮ ਸਿੰਘ ਚਾਂਦੀ, ਜੋਗਿੰਦਰ ਸਿੰਘ ਲਮੋਚੜ, ਗੁਰਮੀਤ ਸਿੰਘ ਬਾਹਮਣੀ, ਸੂਰਤ ਸਿੰਘ, ਬਲਵਿੰਦਰ ਸਿੰਘ ਮਹਾਲਮ,ਪਰਮਜੀਤ ਸਿੰਘ ਮੇਘਾ, ਅਵਤਾਰ ਸਿੰਘ, ਰਣਜੀਤ ਸਿੰਘ ਆਦਿ ਨੇ ਸ਼ਿਰਕਤ ਕੀਤੀ।

ਮੀਟਿੰਗ ਦਾ ਦ੍ਰਿਸ਼

No comments:

Post Top Ad

Your Ad Spot