ਫ਼ਾਜ਼ਿਲਕਾ ਦੇ ਪੇਂਡੂ ਖੇਤਰ 'ਚ ਲੜਕੀਆਂ ਦੀ ਜਨਮ ਦਰ 'ਚ ਲੜਕਿਆਂ ਮੁਕਾਬਲੇ ਵਾਧਾ ਘੱਟ ਪੜੀ ਲਿਖੀ ਜਮਾਤ ਨੇ ਪੜੀ ਲਿਖੀ ਜਮਾਤ ਨੂੰ ਪਾਇਆ ਪੜਨੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 22 March 2017

ਫ਼ਾਜ਼ਿਲਕਾ ਦੇ ਪੇਂਡੂ ਖੇਤਰ 'ਚ ਲੜਕੀਆਂ ਦੀ ਜਨਮ ਦਰ 'ਚ ਲੜਕਿਆਂ ਮੁਕਾਬਲੇ ਵਾਧਾ ਘੱਟ ਪੜੀ ਲਿਖੀ ਜਮਾਤ ਨੇ ਪੜੀ ਲਿਖੀ ਜਮਾਤ ਨੂੰ ਪਾਇਆ ਪੜਨੇ

ਫ਼ਾਜ਼ਿਲਕਾ, 22 ਮਾਰਚ (ਬਬਲੂ ਨਾਗਪਾਲ)- ਪੰਜਾਬ ਚ ਿਲੰਗ ਅਨੁਪਾਤ ਨੂੰ ਲੈ ਕੇ ਭਾਵੇਂ ਪਿਛਲੇ ਸਾਲਾਂ ਦੇ ਮੁਕਾਬਲੇ ਕੁਝ ਵਾਧਾ ਦਰਜ਼ ਹੋਇਆ ਹੋਵੇ, ਪਰ ਅਜੇ ਤੱਕ ਇਹ ਵਾਧਾ ਬਹੁਤ ਘੱਟ ਹੈ। ਦੇਸ਼ ਦੀ ਜਨਗਣਨਾ ਦੇ ਅੰਕੜਿਆਂ ਅਨੁਸਾਰ ਪੰਜਾਬ ਅੰਦਰ 1000 ਮਰਦਾਂ ਦੇ ਮੁਕਾਬਲੇ 895 ਦੇ ਕਰੀਬ ਔਰਤਾਂ ਦਾ ਅੰਤਰ ਦਰਜ਼ ਕੀਤਾ ਗਿਆ ਹੈ। ਸੂਬੇ 'ਚ ਿਲੰਗ ਅਨੁਪਾਤ ਹਮੇਸ਼ਾਂ ਹੀ ਚਿੰਤਾ ਦਾ ਵਿਸ਼ਾ ਬਣਿਆ ਰਿਹਾ ਹੈ। ਸੂਬਾ ਸਰਕਾਰ ਤੇ ਆਮ ਲੋਕਾਂ ਦੇ ਜਾਗਰੂਕਤਾ ਦੇ ਨਾਲ ਇਹ ਪਿਛਲੇ ਸਾਲਾਂ ਨਾਲੋਂ ਬਿਹਤਰ ਹੋਇਆ ਹੈ। ਪੰਜਾਬ ਦੇ ਸ਼ਹਿਰੀ ਖੇਤਰ ਦੀ ਤੁਲਨਾ ਪੇਂਡੂ ਖੇਤਰ ਦੇ ਅੰਕੜੇ ਬਿਹਤਰ ਹਨ। ਪੰਜਾਬ ਦੇ ਪੇਂਡੂ ਇਲਾਕੇ ਅੰਦਰ 1000 ਮਰਦਾਂ ਪਿੱਛੇ 890 ਤੇ ਸ਼ਹਿਰੀ ਇਲਾਕੇ 'ਚ 849 ਦੇ ਕਰੀਬ ਅੰਕੜੇ ਦਰਜ਼ ਕੀਤੇ ਗਏ ਹਨ ? ਜੇਕਰ ਪੰਜਾਬ ਦੇ ਜ਼ਿਲਾ ਪੱਧਰ ਦੇ ਆਕੜਿਆਂ 'ਤੇ ਝਾਤ ਮਾਰੀਏ ਤਾਂ ਹੁਸ਼ਿਆਰਪੁਰ 'ਚ ਬਹੁਤ ਹੀ ਘੱਟ ਿਲੰਗ ਅਨੁਪਾਤ ਦਰਜ ਕੀਤਾ ਗਿਆ ਹੈ ਤੇ ਬਠਿੰਡਾ 'ਚ ਸਭ ਤੋਂ ਜ਼ਿਆਦਾ ਅਨੁਪਾਤ ਦਰਜ ਹੈ। 2011 ਦੌਰਾਨ ਹੋਂਦ 'ਚ ਆਏ ਨਵੇਂ ਜ਼ਿਲੇ ਫ਼ਾਜ਼ਿਲਕਾ ਅੰਦਰ 2016 ਦੇ ਅੰਕੜਿਆਂ 'ਚ ਅਰਬਨ ਏਰੀਏ ਦੇ ਮੁਕਾਬਲੇ ਰੂਰਲ ਏਰੀਏ 'ਚ ਿਲੰਗ ਅਨੁਪਾਤ ਦੀ ਦਰ ਬਿਹਤਰ ਹੈ। ਫ਼ਾਜ਼ਿਲਕਾ 'ਚ 2016 ਵਿਚ 2505 ਲੜਕੇ, 2278 ਲੜਕੀਆਂ ਹਨ। ਕੁੱਲ ਮਿਲਾ ਕੇ 4783 ਅੰਕੜਿਆਂ ਦੇ ਨਾਲ ਫ਼ਾਜ਼ਿਲਕਾ 'ਚ 1000 ਦੇ ਮਗਰੋਂ 909 ਿਲੰਗ ਅਨੁਪਾਤ ਦਰਜ ਕੀਤਾ ਗਿਆ ਹੈ। ਅਬੋਹਰ 'ਚ 2016 'ਚ 6062 ਬੱਚੇ ਪੈਦਾ ਹੋਏ, ਜਿਨਾਂ 'ਚੋਂ 3168 ਲੜਕੇ, 2894 ਲੜਕੀਆਂ ਪੈਦਾ ਹੋਈਆਂ ? ਅਬੋਹਰ ਦਾ ਲਿੰਗ ਅਨੁਪਾਤ 1000 ਮਗਰੋਂ 914 ਦਰਜ ਕੀਤਾ ਗਿਆ। ਜਲਾਲਾਬਾਦ ਵਿਖੇ 2318 ਬੱਚੇ ਪੈਦਾ ਹੋਏ। ਜਿਸ 'ਚ 1263 ਲੜਕੇ, 1055 ਲੜਕੀਆਂ ਸਣੇ 1000 ਮਗਰੋਂ 835 ਦਾ ਲਿੰਗ ਅਨੁਪਾਤ ਦਰਜ ਕੀਤਾ ਗਿਆ। ਇਸ ਤਰਾਂ ਅਰਬਨ ਏਰੀਏ ਵਿਚ 13163 ਬੱਚੇ ਪੈਦਾ ਹੋਏ। ਜਿਨਾਂ 'ਚੋਂ 6936 ਲੜਕੇ ਤੇ 6227 ਲੜਕੀਆਂ ਪੈਦਾ ਹੋਈਆਂ, ਜ਼ਿਲਾ ਪੱਧਰ 'ਤੇ ਅਰਬਨ ਏਰੀਏ ਦਾ 1000 ਮਗਰੋਂ 898 ਦਾ ਲਿੰਗ ਅਨੁਪਾਤ ਦਰਜ ਕੀਤਾ ਗਿਆ। ਸ਼ਹਿਰਾਂ ਦੇ ਮੁਕਾਬਲੇ ਰੂਰਲ ਏਰੀਏ ਦੇ ਅੰਕੜੇ ਕਾਫ਼ੀ ਬਿਹਤਰ ਹਨ। ਸੀ.ਐੱਚ.ਸੀ. ਖੁਈਖੇੜਾ 'ਚ 806 ਬੱਚੇ ਪੈਦਾ ਹੋਏ, ਜਿਨਾਂ 'ਚ 423 ਲੜਕੇ ਤੇ 383 ਲੜਕੀਆਂ ਸ਼ਾਮਿਲ ਹਨ। ਇਨਾਂ ਦਾ ਲਿੰਗ ਅਨੁਪਾਤ 1 ਹਜ਼ਾਰ ਮਗਰੋਂ 905 ਦਰਜ ਕੀਤਾ ਗਿਆ। ਸੀ.ਐਚ.ਸੀ. ਸੀਤੋ ਗੁੰਨੋ 'ਚ 1008 ਬੱਚੇ ਪੈਦਾ ਹੋਏ, ਜਿਨਾਂ 'ਚੋਂ 522 ਲੜਕੇ ਤੇ 486 ਲੜਕੀਆਂ ਪੈਦਾ ਹੋਈਆਂ ਹਨ। ਜਿਸ ਦਾ ਲਿੰਗ ਅਨੁਪਾਤ 1 ਹਜ਼ਾਰ ਮਗਰੋਂ 931 ਦਰਜ ਕੀਤਾ ਗਿਆ। ਸੀ.ਐੱਚ.ਸੀ. ਡੱਬਵਾਲਾ ਕਲਾਂ 'ਚ 799 ਬੱਚੇ ਪੈਦਾ ਹੋਏ, ਜਿਨਾਂ 'ਚੋਂ 418 ਲੜਕੇ ਤੇ 381 ਲੜਕੀਆਂ ਸ਼ਾਮਿਲ ਹਨ,ਲਿੰਗ ਅਨੁਪਾਤ 911 ਦਰਜ ਕੀਤਾ ਗਿਆ। ਇਨਾਂ ਸਾਰੇ ਅੰਕੜਿਆਂ ਨੂੰ ਪਿਛੇ ਛੱਡਦਿਆਂ ਸੀ.ਐੱਸ.ਸੀ ਜੰਡਵਾਲਾ ਭੀਮੇਸ਼ਾਹ 1 ਹਜ਼ਾਰ ਪਿੱਛੋਂ 975 ਦਾ ਲਿੰਗ ਅਨੁਪਾਤ ਦਰਜ ਕੀਤਾ ਗਿਆ ਤੇ ਸੀ.ਐਚ.ਸੀ. 'ਚ 2016 ਅੰਦਰ 632 ਬੱਚੇ ਪੈਦਾ ਹੋਏ, ਜਿਨਾਂ 'ਚੋਂ 320 ਲੜਕੇ ਤੇ 312 ਲੜਕੀਆਂ ਸ਼ਾਮਿਲ ਹਨ। ਇਸ ਤਰਾਂ ਰੂਰਲ ਏਰੀਆ 'ਚ 3245 ਬੱਚੇ ਪੈਦਾ ਹੋਏ ਜਿਨਾਂ 'ਚੋਂ 1683 ਲੜਕੇ ਤੇ 1562 ਲੜਕੀਆਂ ਸ਼ਾਮਲ ਹਨ ਤੇ ਰੂਰਲ ਏਰੀਆ ਦਾ ਲਿੰਗ ਅਨੁਪਾਤ 1 ਹਜ਼ਾਰ ਪਿੱਛੋਂ 928 ਦਰਜ ਕੀਤਾ ਗਿਆ। ਜੇਕਰ ਅਰਬਨ ਤੇ ਰੂਰਲ ਏਰੀਆ ਨੂੰ ਮਿਲ ਕੇ ਜ਼ਿਲੇ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਇਕ ਸਾਲ 'ਚ 16408 ਬੱਚੇ ਪੈਦਾ ਹੋਏ ਜਿਨਾਂ 'ਚੋਂ 8619 ਲੜਕੇ ਤੇ 7779 ਲੜਕੀਆਂ ਸ਼ਾਮਲ ਹਨ। ਜ਼ਿਲੇ ਦੇ ਅੰਕੜੇ ਇਕ ਹਜ਼ਾਰ ਮਗਰੋਂ 903 ਬਣਦੇ ਹਨ। ਸਾਲ 2015 'ਚ ਇਸ ਿਲੰਗ ਅਨੁਪਾਤ 'ਚ ਦਰ ਜ਼ਿਆਦਾ ਹਜ਼ਾਰ ਪਿੱਛੋਂ 908 ਸੀ, 2014 'ਚ 883, 2013 'ਚ 910 ਸੀ।

No comments:

Post Top Ad

Your Ad Spot