ਖੁੜੰਜ਼ ਕਬੱਡੀ ਟੂਰਨਾਮੈਟ ਵਿੱਚ ਲੰਡੇ ਪਿੰਡ ਨੇ ਮਾਰੀ ਬਾਜ਼ੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 20 March 2017

ਖੁੜੰਜ਼ ਕਬੱਡੀ ਟੂਰਨਾਮੈਟ ਵਿੱਚ ਲੰਡੇ ਪਿੰਡ ਨੇ ਮਾਰੀ ਬਾਜ਼ੀ

ਜਲਾਲਾਬਾਦ , 20  ਮਾਰਚ (ਬਬਲੂ ਨਾਗਪਾਲ)-  ਜਲਾਲਾਬਾਦ ਦੇ  ਪਿੰਡ ਖੁੜੰਜ਼ ਵਿਖੇ  ਹਰ ਸਾਲ ਬਾਬਾ ਅਲਖਗਿਰ ਜੀ ਦੀ ਯਾਦ ਵਿੱਚ ਮਨਾਇਆ ਜਾਣ ਵਾਲਾ ਸਲਾਨਾ ਪੇਂਡੂ ਖੇਡ ਅਤੇ ਸੱਭਿਆਚਾਰਕ ਮੇਲਾ ਇਸ ਸਾਲ ਵੀ  ਪਿੰਡ ਅਤੇ ਇਲਾਕੇ ਦੇ ਸਹਿਯੋਗ ਨਾਲ ਬੜੀ ਹੀ ਧੂਮ ਧਾਮ ਮਨਾਇਆ ਗਿਆ। ਇਸ ਮੌਕੇ ਸਭ ਤੋ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ। ਮੇਲੇ ਦੌਰਾਨ  ਬਾਅਦ ਦੁਪਹਿਰ ਪੰਜਾਬੀ ਗਾਇਕ ਜੋੜੀ ਨਾਇਬ ਕੋਟੀਆ ਅਤੇ ਬੀਬਾ ਨਵਦੀਪ ਕੌਰ ਅਤੇ ਜੱਸੀ ਲਾਇਵ ਸ਼ੋਅ ਵੱਲੋਂ ਰੰਗਾਂਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਇਲਾਕੇ ਦੇ ਲੋਕਾਂ ਵੱਲੋਂ ਬਾਬਾ ਜੀ ਦੀ ਜਗਾ 'ਤੇ ਮੱਥਾ ਟੇਕਿਆ ਅਤੇ ਰੰਗਾਂਰੰਗ ਪ੍ਰੋਗਰਾਮ ਅਤੇ ਕਬੱਡੀ ਟੂਰਨਾਮੈਂਟ ਦਾ ਆਨੰਦ ਵੀ ਮਾਣਿਆ। ਇਸ ਮੌਕੇ ਕਰਵਾਏ ਗਏ ਕਬੱਡੀ ਟੂਰਨਾਮੈਟ ਵਿੱਚ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਵੱਲੋਂ ਭਾਗ ਲਿਆ ਗਿਆ, ਜਿਸ ਦੌਰਾਨ ਫਾਈਨਲ ਮੈਚ ਬਾਜਾਖਾਨਾ ਅਤੇ ਪਿੰਡ ਲੰਡੇ ਵਿਚਾਲੇ ਖੇਡਿਆ ਗਿਆ। ਇਸ ਮੌਕੇ ਪਿੰਡ ਲੰਡੇ ਨੇ ਪਹਿਲਾ ਅਤੇ ਬਾਜਾਖਾਨਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ  ਫ਼ਸਟ ਰਹਿਣ ਵਾਲੀ ਟੀਮ ਨੂੰ ਪੰਜਾਬ ਰਾਜ ਸਹਿਕਾਰੀ ਬੈਕ ਡਾਇਰੈਕਟਰ ਜੈਸਰਤ ਸਿੰਘ ਸੰਧੂ ਅਤੇ ਸੈਕੰਡ ਰਹਿਣ ਵਾਲੀ ਟੀਮ ਨੂੰ ਸਾਬਕਾ ਸਰਪੰਚ ਅਤੇ ਅਕਾਲੀ ਆਗੂ ਉੱਦਮ ਸਿੰਘ ਬੰਟੀ ਸੰਧੂ ਵੱਲੋਂ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਗੁਰਿੰਦਰਪਾਲ ਸਿੰਘ ਬੰਪੀ ਸੰਧੂ , ਰੇਸ਼ਮ ਸਿੰਘ ਗਿੱਲ, ਰਾਜਪ੍ਰੀਤ ਸਿੰਘ ਸਰਪੰਚ, ਬੇਅੰਤ ਸਿੰਘ ਮਾਨ, ਗੁਰਪ੍ਰੀਤ ਸਿੰਘ ਗਿੱਲ, ਗਰਤੇਜ ਸਿੰਘ ਵਿਰਕ, ਵੀਰ ਸਿੰਘ ਗਿੱਲ, ਗੁਰਨਾਮ ਸਿੰਘ ਮਾਨ, ਤੇਜਾ ਸਿੰਘ , ਡਾਂ ਵੀਰ ਸਿੰਘ , ਇਕਬਾਲ ਸਿੰਘ ਬਰਾੜ, ਗੁਰਮੇਲ ਸਿੰਘ, ਅਮਨਦੀਪ ਸਿੰਘ ਆਦਿ ਵੱਲੋਂ ਵੀ ਹਾਜ਼ਰੀ ਲਗਵਾਈ ਗਈ।

No comments:

Post Top Ad

Your Ad Spot