ਪਿਛਲੀ ਵਾਰ ਦੇ ਮੁਕਾਬਲੇ ਠੇਕੇ 'ਤੇ ਚੜਨ ਵਾਲੀਆਂ ਜ਼ਮੀਨਾਂ ਦੇ ਭਾਅ ਵਧੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 19 March 2017

ਪਿਛਲੀ ਵਾਰ ਦੇ ਮੁਕਾਬਲੇ ਠੇਕੇ 'ਤੇ ਚੜਨ ਵਾਲੀਆਂ ਜ਼ਮੀਨਾਂ ਦੇ ਭਾਅ ਵਧੇ

ਜਲਾਲਾਬਾਦ, 19 ਮਾਰਚ (ਬਬਲੂ ਨਾਗਪਾਲ)- ਪਿਛਲੇ 2 ਸਾਲ ਲਗਾਤਾਰ ਕਣਕ ਝੋਨੇ ਦੇ ਰੇਟਾਂ 'ਚ ਮੰਦੀ ਰਹਿਣ ਕਰਕੇ ਠੇਕੇ 'ਤੇ ਚੜਨ ਵਾਲੀਆਂ ਜ਼ਮੀਨਾਂ ਦੇ ਭਾਅ 8 ਹਜ਼ਾਰ ਤੋਂ ਲੈ ਕੇ 10 ਹਜ਼ਾਰ ਰੁਪਏ ਤੱਕ ਹੇਠਾਂ ਆ ਗਏ ਸਨ ਇਸ ਇਲਾਕੇ 'ਚ ਚੰਗੀ ਜਮੀਨ ਦਾ ਠੇਕਾ 55 ਹਜ਼ਾਰ ਦੇ ਨੇੜੇ- ਤੇੜੇ ਪਹੁੰਚ ਗਿਆ ਸੀ, ਜਿਹੜਾ ਇਨਾਂ 2 ਸਾਲਾਂ 'ਚ ਘੱਟ ਕੇ 45 ਹਜ਼ਾਰ ਦੇ ਕਰੀਬ ਆ ਗਿਆ ਹੈ। ਪਰ ਇਸ ਵਾਰ ਇਸ ਸਰਹੱਦੀ ਖੇਤਰ 'ਚ ਪੈਦਾ ਹੋਣ ਵਾਲੀਆਂ ਦੋਵੇ ਪ੍ਰਮੁੱਖ ਫ਼ਸਲਾਂ ਦੇ ਭਾਅ ਵਧਣ ਕਰਕੇ ਜ਼ਮੀਨਾਂ ਦੇ ਠੇਕੇ, ਵਧਣ ਦੇ ਅਸਾਰ ਪੈਦਾ ਹੋ ਗਏ ਹਨ। ਇਸ ਖੇਤਰ ਦੀ ਜ਼ਮੀਨ ਤੇ ਮੌਸਮ ਬਾਸਮਤੀ 1121 ਝੋਨੇ ਦੇ ਅਨੁਕੂਲ ਹੈ ਤੇ ਝੋਨੇ ਦੀ ਇਹ ਕਿਸਮ ਹੁਣ ਤੱਕ 3300 ਰੁਪਏ ਕੁਇੰਟਲ ਵਿੱਕ ਚੁੱਕੀ ਹੈ ਤੇ ਆਉਣ ਵਾਲੇ ਸਮੇ 'ਚ ਇਸ ਵਿਚ ਹੋਰ ਤੇਜ਼ੀ ਦੇ ਅਸਾਰ ਹਨ। ਜਿਸ ਦੇ ਚੱਲਦੇ ਜ਼ਮੀਨਾਂ ਠੇਕੇ 'ਤੇ ਲੈਣ ਵਾਲੇ ਕਿਸਾਨਾਂ ਦਾ ਮੰਨਣਾ ਹੈ ਕਿ ਇਸ ਵਾਰ ਠੇਕਾ ਪਹਿਲੇ ਸਾਲਾਂ ਨਾਲੋਂ ਵੱਧ ਸਕਦਾ ਹੈ। ਪਿਛਲੇ ਕਈ ਸਾਲਾਂ ਤੋ ਜਮੀਨ ਠੇਕੇ 'ਤੇ ਲੈ ਕੇ ਕਿਸਾਨੀ ਕਰਨ ਵਾਲੇ ਲਵਲੀ ਬਜਾਜ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਵੱਲੋਂ ਪਿਛਲੇ ਸਾਲ ਦੇ ਮੁਕਾਬਲੇ ਕਣਕ ਦੇ ਭਾਅ 'ਚ 100 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਦੋਂ ਕਿ ਬਾਸਮਤੀ 1121 ਝੋਨੇ ਦਾ ਭਾਅ ਵੀ ਲਗਾਤਾਰ ਵੱਧ ਰਿਹਾ ਹੈ, ਜਿਸ ਕਰਕੇ ਇਸ ਵਾਰ ਠੇਕੇ ਵਾਲੀਆਂ ਜ਼ਮੀਨਾਂ ਦੇ ਭਾਅ ਵਧਣ ਦੇ ਅਸਾਰ ਹਨ ਇਸੇ ਤਰਾਂ ਪਿੰਡ ਲਾਧੂਕਾ ਦੇ ਕ੍ਰਿਸ਼ਨ ਕੰਬੋਜ਼ ਬੱਬੂ ਨੇ ਕਿਹਾ ਹੈ ਕਿ ਇਨਾਂ ਦਿਨਾਂ 'ਚ ਪਹਿਲਾਂ ਠੇਕੇ ਵਾਲੀਆਂ ਜ਼ਮੀਨਾਂ ਦੇ ਸੌਦੇ ਤੈਅ ਹੋ ਜਾਇਆ ਕਰਦੇ ਸਨ, ਪਰ ਇਸ ਵਾਰ ਦੋਵੇ ਪ੍ਰਮੁੱਖ ਫਸਲਾਂ ਦੇ ਭਾਅ ਵਧਣ ਕਰਕੇ ਜ਼ਮੀਨਾਂ ਦੇ ਠੇਕੇ 'ਤੇ ਚੜਨ ਦੇ ਸੌਦਿਆਂ 'ਚ ਦੇਰੀ ਹੋ ਰਹੀ ਹੈ।

No comments:

Post Top Ad

Your Ad Spot