ਆਡੀਟੋਰੀਅਮ ਹਾਲ ਦੇ ਨਿਰਮਾਣ ਕਾਰਜ ਲਈ ਵਰਤੋ ਵਿੱਚ ਲਿਆਂਦੇ ਗਏ ਮਟੀਰੀਅਲ ਦੀ ਜਾਂਚ ਲਈ ਸੈਂਪਲਿੰਗ ਦਾ ਕੰਮ ਮੁਕੰਮਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 29 March 2017

ਆਡੀਟੋਰੀਅਮ ਹਾਲ ਦੇ ਨਿਰਮਾਣ ਕਾਰਜ ਲਈ ਵਰਤੋ ਵਿੱਚ ਲਿਆਂਦੇ ਗਏ ਮਟੀਰੀਅਲ ਦੀ ਜਾਂਚ ਲਈ ਸੈਂਪਲਿੰਗ ਦਾ ਕੰਮ ਮੁਕੰਮਲ

ਦੂਸਰੀ ਜਾਂਚ 2 ਦਿਨ ਬਾਅਦ ਹੋਵੇਗੀ ਅਤੇ ਰਿਪੋਰਟ ਤੋਂ ਬਾਅਦ ਅਗਲੀ ਕਾਰਵਾਈ ਹੋਵੇਗੀ-ਐਸਡੀਐਮ
ਜਲਾਲਾਬਾਦ, 29 ਮਾਰਚ (ਬਬਲੂ ਨਾਗਪਾਲ)-
ਸਥਾਨਕ ਸਰਕਾਰੀ ਕੰਨਿਆ ਕਾਲਜ਼ ਵਿੱਚ ਬਣ ਰਹੇ ਆਡੀਟੋਰੀਅਮ ਹਾਲ ਦੇ ਨਿਰਮਾਣ ਕਾਰਜ਼ ਨੂੰ ਲੈ ਕੇ ਉੱਠੇ ਸਵਾਲਾਂ ਤੋਂ ਬਾਅਦ ਜਿਲਾ ਡਿਪਟੀ ਕਮਿਸ਼ਨਰ ਸ਼੍ਰੀ ਈਸ਼ਾ ਕਾਲੀਆ ਦੇ ਨਿਰਦੇਸ਼ਾਂ ਹੇਠਾਂ ਵਰਤੋਂ ਵਿੱਚ ਲਿਆਂਦੇ ਗਏ ਮਟੀਰੀਅਲ ਦੀ ਜਾਂਚ ਲਈ ਸੈਂਪਲਿੰਸ਼ੁਰੂ ਕਰਵਾ ਦਿੱਤੀ ਗਈ ਹੈ। ਇਸ ਦੇ ਲਈ ਮੁੱਢਲੀ ਜਾਂਚ ਲਈ ਜਲਾਲਾਬਾਦ ਐੈਸਡੀਐਮ ਅਵਿਕੇਸ਼ ਗੁਪਤਾ ਨੂੰ ਜਿੰਮਾ ਸੌਂਪਿਆ ਸੀ। ਇਸ ਦੌਰਾਨ ਟੀਮ ਗਠਿਤ ਕੀਤੀ ਗਈ ਹੈ ਜਿਸ ਵਿੱਚ ਐਸਡੀਓ ਮੰਡੀ ਬੋਰਡ ਜਲਾਲਾਬਾਦ ਅਤੇ ਫਾਜਿਲਕਾ ਅਤੇ ਐਸਡੀਐਮ ਵਲੋਂ ਬੀਤੇ ਦਿਨੀ ਮਟੀਰੀਅਲ ਦੀ ਸੈਂਪਲਿੰਗ ਕਰਵਾਈ ਗਈ ਹੈ ਅਤੇ ਇਸ ਦੀ ਇੱਕ ਹੋਰ ਜਾਂਚ ਅਲੱਗ ਟੀਮ ਵਲੋਂ ਦੋ ਦਿਨ ਬਾਅਦ ਕੀਤੀ ਜਾਣੀ ਹੈ।
ਇਸ ਸੰਬੰਧੀ ਜਦੋਂ ਐਸਡੀਐਮ ਅਵਿਕੇਸ਼ ਗੁਪਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਆਡੀਟੋਰੀਅਮ ਹਾਲ ਦੇ ਨਿਰਮਾਣ ਕਾਰਜ ਦੀ ਜਾਂਚ ਲਈ ਸੈਂਪਲਿੰਗ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਸ ਦੀ ਜਾਂਚ ਵਿੱਚ ਐਸਡੀਓ ਮੰਡੀ ਬੋਰਡ ਜਲਾਲਾਬਾਦ ਅਤੇ ਫਾਜਿਲਕਾ  ਤੋਂ ਇਲਾਵਾ ਉਹ ਖੁੱਦ ਟੀਮ ਵਿੱਚ ਸ਼ਾਮਿਲ ਹਨ ਅਤੇ ਇੱਕ ਸੈਂਪਲਿੰਗ ਕਰ ਲਈ ਗਈ ਹੈ ਅਤੇ ਦੂਜਰੀ ਜਾਂਚ ਇੱਕ ਅਲੱਗ ਟੀਮ ਵਲੋਂ ਕੀਤੀ ਜਾਣੀ ਹੈ। ਇਸ ਤੋਂ ਬਾਅਦ ਰਿਪੋਰਟ ਜਿਲਾ ਡਿਪਟੀ ਕਮਿਸ਼ਨਰ ਨੂੰ ਸੌਂਪੀ ਜਾਵੇਗੀ। ਉਨਾਂ ਕਿਹਾ ਕਿ ਰਿਪੋਰਟ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਉਕਤ ਨਿਰਮਾਣ ਕਾਰਜ ਦੇ ਮਟੀਰੀਅਲ ਵਿੱਚ ਕਿੰਨੀਆਂ ਤੁਰੱਟੀਆਂ ਹਨ ਅਤੇ ਜੇਕਰ ਜਿਆਦਾ ਪਾਈਆਂ ਜਾਣਗੀਆਂ ਤਾਂ ਉਕਤ ਨਿਰਮਾਣ ਕਾਰਜ ਨੂੰ ਤੋੜ ਕੇ ਫਿਰ ਤੋਂ ਠੇਕੇਦਾਰ ਤੋਂ ਬਣਵਾਇਆ ਜਾਵੇਗਾ।

No comments:

Post Top Ad

Your Ad Spot