ਪ੍ਰਸਿੱਧ ਸਾਹਿਤਕਾਰ ਸਰਵਨ ਸਿੰਘ ਢੁੱਡੀਕੇ ਨੇ ਸਰਕਾਰੀ ਕਾਲਜ 'ਚ ਆਪਣੀਆਂ ਯਾਦਾਂ ਕੀਤੀਆਂ ਤਾਜ਼ਾਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 25 March 2017

ਪ੍ਰਸਿੱਧ ਸਾਹਿਤਕਾਰ ਸਰਵਨ ਸਿੰਘ ਢੁੱਡੀਕੇ ਨੇ ਸਰਕਾਰੀ ਕਾਲਜ 'ਚ ਆਪਣੀਆਂ ਯਾਦਾਂ ਕੀਤੀਆਂ ਤਾਜ਼ਾਂ

ਜਲਾਲਾਬਾਦ 25 ਮਾਰਚ (ਬਬਲੂ ਨਾਗਪਾਲ)- ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਤੇ ਖੇਡ ਲੇਖਕ ਦੇ ਰੂਪ 'ਚ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਪ੍ਰਾਪਤ ਕਰ ਚੁੱਕੇ ਪੰਜਾਬੀ ਲੇਖਕ ਪ੍ਰਿੰਸੀਪਲ ਸਰਵਨ ਸਿੰਘ ਢੁੱਡੀ ਕੇ ਅੱਜ ਆਪਣੇ ਇਕ ਗੈਰ-ਰਸਮੀ ਦੌਰੇ ਦੌਰਾਨ ਸਰਕਾਰੀ ਐਮ.ਆਰ. ਕਾਲਜ ਫ਼ਾਜ਼ਿਲਕਾ ਪੁੱਜੇ। ਇਸ ਮੌਕੇ ਪ੍ਰਿੰਸੀਪਲ ਤ੍ਰਿਭੁਵਨ ਰਾਮ, ਫ਼ਾਜ਼ਿਲਕਾ ਦੇ ਸਾਹਿੱਤਕਾਰ ਪ੍ਰਿੰਸੀਪਲ ਗੁਰਮੀਤ ਸਿੰਘ ਫ਼ਾਜ਼ਿਲਕਾ, ਖੁਸ਼ਵਿੰਦਰ ਸਿੰਘ ਕੰਪਿਊਟਰ ਲੈਕਚਰਾਰ, ਹਰਜਿੰਦਰ ਸਿੰਘ ਰਾਮਪੁਰਾ ਅਤੇ ਉਨਾਂ ਦੇ ਨਾਲ ਆਏ ਸਾਹਿਤਕਾਰ ਅਮਰਦੀਪ ਸਿਘ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਬਾਨੀ ਗੁਰਚਰਨ ਸਿੰਘ ਸ਼ੇਰਗਿੱਲ, ਕਰਨਲ ਰਾਮ ਸਿੰਘ ਚਾਹਲ ਵੀ ਹਾਜ਼ਰ ਸਨ। ਇਸ ਮੁਬਾਰਕ ਮੌਕੇ ਪ੍ਰਿੰਸੀਪਲ ਸਰਵਨ ਸਿੰਘ ਢੁੱਡੀ ਕੇ ਨੇ ਫ਼ਾਜ਼ਿਲਕਾ ਕਾਲਜ 'ਚ 1956 ਅੰਦਰ ਬਿਤਾਏ ਵਿਦਿਆਰਥੀ ਜੀਵਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਕਾਲਜ ਦੀਆਂ ਪੁਰਾਣੀਆਂ ਯਾਦਾਂ ਤੇ ਆਪਣੇ ਸਾਹਿੱਤ ਸਫ਼ਰ ਬਾਰੇ ਉਨਾਂ ਭਾਵਪੂਰਵਕ ਅੰਦਾਜ਼ 'ਚ ਦੱਸਿਆ। ਪ੍ਰਿੰਸੀਪਲ ਢੁੱਡੀ ਕੇ ਨੇ ਮਾਂ ਬੋਲੀ ਪੰਜਾਬੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪਹੁੰਚਾਇਆ ਹੈ। ਉਨਾਂ ਆਪਣੀ ਨਵੀਂ ਲਿਖੀ ਕਿਤਾਬ ਸਰਦਾਰਾ ਸਿੰਘ ਜੌਹਲ ਕਾਲਜ ਨੂੰ ਭੇਟ ਕੀਤੀ।

No comments:

Post Top Ad

Your Ad Spot