ਈ. ਪੀ. ਐਫ ਦੇ ਨਾਂਅ 'ਤੇ ਐਫ. ਸੀ. ਆਈ. ਨੇ ਆੜਤੀਆਂ ਦੇ ਕਰੋੜਾਂ ਰੁਪਏ ਨੱਪੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 31 March 2017

ਈ. ਪੀ. ਐਫ ਦੇ ਨਾਂਅ 'ਤੇ ਐਫ. ਸੀ. ਆਈ. ਨੇ ਆੜਤੀਆਂ ਦੇ ਕਰੋੜਾਂ ਰੁਪਏ ਨੱਪੇ

ਜਲਾਲਾਬਾਦ, 31 ਮਾਰਚ (ਬਬਲੂ ਨਾਗਪਾਲ):ਪੰਜਾਬ ਭਰ 'ਚ 2015-16 ਤੇ 2016-17 ਦੌਰਾਨ ਹੋਈ ਕਣਕ ਦੀ ਖਰੀਦ ਦੌਰਾਨ ਲਿਫ਼ਟਿੰਗ, ਮਜ਼ਦੂਰੀ ਤੇ ਸਿਲਾਈ ਜੋ ਕਿ ਏਜੰਸੀਆਂ ਵੱਲੋਂ ਆੜਤੀਆਂ ਕੋਲੋਂ ਹੀ ਕਰਵਾਈ ਗਈ ਸੀ ਦੀ ਅਦਾਇਗੀ ਵਿੱਚੋਂ ਸੈਂਟਰ ਸਰਕਾਰ ਦੀ ਖਰੀਦ ਏਜੰਸੀ ਐਫ.ਸੀ.ਆਈ ਵੱਲੋਂ ਈ.ਪੀ.ਐਫ ਦੇ ਨਾਂਅ 'ਤੇ ਆੜਤੀਆਂ ਦੀ ਲੱਖਾਂ ਰੁਪਏ ਦੀ ਰਕਮ ਦੱਬ ਲਏ ਜਾਣ ਕਾਰਨ ਆੜਤੀ ਵਰਗ 'ਚ ਉਕਤ ਖਰੀਦ ਏਜੰਸੀ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰਾਪਤ ਹੋਏ ਵੇਰਵਿਆਂ ਅਨੁਸਾਰ ਕਣਕ ਦੀ ਿਲੰਫਟਿੰਗ ਦੀ ਮਜ਼ਦੂਰੀ ਸਬੰਧੀ ਇਸ ਤੋਂ ਪਹਿਲੇ ਠੇਕੇਦਾਰੀ ਪ੍ਰਣਾਲੀ ਰਾਹੀ ਠੇਕੇਦਾਰ ਨੂੰ ਕੀਤੀ ਜਾਂਦੀ ਸੀ ਤੇ ਆੜਤ ਤੇ ਸਿਲਾਈ ਦੇ ਬਿੱਲ ਕਣਕ ਦੇ ਬੇਸਿਕ ਬਿੱਲਾਂ 'ਚ ਲੈ ਕੇ ਇਸ ਦੀ ਅਦਾਇਗੀ ਆੜਤੀ ਨੂੰ ਬਣਦਾ ਟੀ.ਡੀ.ਐਸ. ਕੱਟ ਕੇ ਕਰ ਦਿੱਤੀ ਜਾਂਦੀ ਸੀ ਜੋ ਕਿ ਬਾਅਦ'ਚ ਆੜਤੀਆਂ ਵੱਲੋਂ ਰਿਫੰਡ ਜਾਂ ਫਿਰ ਆਪਣੀ ਆਮਦਨ 'ਤੇ ਬਣਦਾ ਟੈਕਸ ਵਜੋਂ ਅਦਾ ਕਰ ਦਿੱਤਾ ਜਾਂਦਾ ਸੀ। ਪਰੰਤੂ ਪਿਛਲੇ ਦੋ ਸਾਲ ਪਹਿਲਾਂ ਲਾਗੂ ਖਰੀਦ ਏਜੰਸੀਆਂ ਦੀ ਨਵੀ ਨੀਤੀਆਂ ਮੁਤਾਬਕ ਉਕਤ ਸਾਰੇ ਖਰਚੇ ਆੜਤੀ ਕੋਲੋਂ ਕਰਵਾਏ ਜਾਂਦੇ ਹਨ ਤੇ ਇਸ ਦਾ ਰੇਟ ਨਿਰਧਾਰਿਤ ਕਰਕੇ ਆੜਤੀ ਵੱਲੋਂ ਕੱਟੇ ਜਾਂਦੇ ਆਈ ਫਾਰਮ ਉੱਪਰ ਡੀਟੇਲ ਲੈ ਲਈ ਜਾਂਦੀ ਹੈ। ਪਰ ਖਰੀਦ ਏਜੰਸੀਆਂ ਵੱਲੋਂ ਇੰਨਾਂ ਬਣਦੇ ਖ਼ਰਚਿਆਂ ਉੱਪਰ ਈ.ਪੀ.ਐਫ ਦਾ ਨਵਾਂ ਰੇੜਕਾ ਸ਼ੁਰੂ ਕਰ ਦਿੱਤਾ ਗਿਆ ਸੀ। ਆੜਤੀਆਂ ਵੱਲੋਂ ਵਾਰ- ਵਾਰ ਰੌਲਾ ਪਾਉਣ 'ਤੇ ਕਿ ਉਹ ਈ.ਪੀ.ਐਫ ਦੇ ਦਾਇਰੇ 'ਚ ਨਹੀਂ ਆਉਂਦੇ ਤਾਂ ਪੰਜਾਬ ਸਰਕਾਰ ਦੀਆਂ ਏਜੰਸੀਆਂ ਵੱਲੋਂ ਇਕ ਸਹੁੰ ਪੱਤਰ ਲੈ ਕੇ ਸਮੂਹ ਆੜਤੀਆਂ ਨੂੰ ਇਸ ਦੀ ਅਦਾਇਗੀ ਕਰ ਦਿੱਤੀ ਗਈ ਪਰ ਆਪਣੇ ਅੜੀਅਲ ਰਵੱਈਏ ਵਜੋਂ ਜਾਣੀ ਜਾਂਦੀ ਐਫ.ਸੀ.ਆਈ ਨੇ ਆੜਤੀਆਂ ਦੀ ਇਕ ਨਹੀਂ ਸੁਣੀ ਤੇ ਆਪਣੀ ਮਨਮਰਜ਼ੀ ਕਰਦੇ ਹੋਏ 2015-16'ਚ ਇਕੱਲੇ ਲਿਫ਼ਟਿੰਗ ਦੀ ਲੇਬਰ ਦਾ ਈ.ਪੀ.ਐਫ ਕੱਟ ਲਿਆ ਪਰ ਆੜਤੀਆਂ ਵੱਲੋਂ ਕਿਸਾਨਾ ਦੀ ਖੱਜਲ ਖ਼ੁਆਰੀ ਨਾ ਹੋਵੇ ਇਸ ਲਈ ਇਕ ਵਾਰ ਫਿਰ 2016-17 ਵਿੱਚ ਵੀ ਲੇਬਰਾਂ ਦਾ ਕੰਮ ਆਪਣੇ ਪੱਧਰ 'ਤੇ ਹੀ ਕਰਵਾ ਦਿੱਤਾ ਪਰ ਇਸ ਵਾਰ ਐਫ.ਸੀ.ਆਈ ਵੱਲੋਂ ਸਿਲਾਈ ਆਦਿ ਦੇ ਖ਼ਰਚਿਆਂ 'ਤੇ ਵੀ ਈ ਐਫ ਕੱਟ ਲਿਆ ਗਿਆ। ਇਸ ਸਬੰਧੀ ਆੜਤੀਆਂ ਯੂਨੀਅਨ ਮੰਡੀ ਲਾਧੂਕਾ ਦੇ ਪ੍ਰਧਾਨ ਸ਼੍ਰੀ ਅਵਿਨਾਸ਼ ਕਮਰਾ ਨੇ ਦੱਸਿਆ ਕਿ ਇਕੱਲੀ ਲਾਧੂਕਾ ਦੀ ਹੀ ਇਹ ਰਕਮ ਕਰੀਬ 17 ਲੱਖ ਰੁਪਏ ਬਣਦੀ ਹੈ ਅਤੇ ਜੇ ਸਾਰੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਇਹ ਅੰਕੜਾ ਕਰੋੜਾਂ ਨੂੰ ਛੂਹ ਜਾਵੇਗਾ। ਅਦਾਇਗੀ ਸਬੰਧੀ ਚਿੱਠੀ ਲਿਖਣ ਤੇ ਫੋਨ ਕਰਨ ਤੋਂ ਬਾਅਦ ਐਫ.ਸੀ.ਆਈ ਵੱਲੋਂ ਇਹ ਕਿਹਾ ਗਿਆ ਕਿ ਆੜਤੀਆ ਵੱਲੋਂ ਇੱਕ-ਇੱਕ ਹਲਫ਼ੀਆ ਬਿਆਨ ਦਿੱਤਾ ਜਾਵੇ ਕਿ ਉਹ ਈ. ਪੀ. ਐਫ. ਦੇ ਦਾਇਰੇ ਹੇਠ ਨਹੀਂ ਆਉਂਦੇ ਜਦਕਿ ਖਰੀਦ ਏਜੰਸੀਆਂ ਤੇ ਸਰਕਾਰ ਨੂੰ ਵੀ ਇਹ ਪਤਾ ਹੈ ਕਿ ਆੜਤੀਆਂ ਕੋਲ ਇੱਕ ਜਾ ਦੋ ਪੱਕੇ ਮੁਲਾਜ਼ਮਾਂ ਤੋਂ ਇਲਾਵਾ ਆਰਜ਼ੀ ਲੇਬਰ ਜੋ ਕਿ ਸੀਜ਼ਨ ਦੇ ਵਕਤ ਅਲੱਗ-ਅਲੱਗ ਰਾਜਾਂ ਤੋਂ ਆ ਕੇ ਰੋਜ਼ੀ ਰੋਟੀ ਲਈ ਕੰਮ ਕਰਦੀ ਹੈ ਤਾਂ ਇਸ ਸੂਰਤ ਵਿੱਚ ਉਹ ਈ.ਪੀ.ਐਫ ਦੇ ਘੇਰੇ ਵਿੱਚ ਨਹੀਂ ਆਉਂਦੇ ਪਰ 2015-16 ਸਾਲ ਦੀ ਰਕਮ ਦਿੱਤੇ ਬਗੈਰ ਹੀ ਅਗਲੇ ਸਾਲ ਐਫ.ਸੀ.ਆਈ ਆੜਤੀਆਂ ਦੇ ਕਰੋੜਾਂ ਰੁਪਏ ਆਪਣੇ ਖਾਤੇ ਵਿਚ ਕੋਈ ਨਾ ਕੋਈ ਨਵਾਂ ਬਹਾਨਾ ਬਣਾ ਕੇ ਰੋਕੇ ਹੋਏ ਹਨ ਈ.ਪੀ.ਐਫ ਦੇ ਨਿਯਮਾਂ ਅਨੁਸਾਰ ਕਿਸੇ ਵੀ ਫ਼ਰਮ ਵਿਚ 20 ਜਾਂ ਇਸ ਤੋਂ ਵੱਧ ਪੱਕੇ ਮੁਲਾਜ਼ਮ ਜੋ ਕਿ ਤਨਖ਼ਾਹ ਬੇਸ 'ਤੇ ਹੋਣ ਉਕਤ ਫ਼ਰਮ ਹੀ ਈ.ਪੀ.ਐਫ ਦੇ ਘੇਰੇ 'ਚ ਆਉਂਦੀ ਹੈ ਤੇ ਉਨਾਂ ਦਾ ਈ.ਪੀ.ਐਫ ਫੰਡ ਕੱਟਿਆ ਜਾਣਾ ਬਣਦਾ ਹੈ ਪਰੰਤੂ ਦਿਹਾੜੀਦਾਰ ਤੇ 20 ਤੋਂ ਪੱਚੀ ਦਿਨ ਕੰਮ ਕਰਵਾਉਣ ਵਾਲੀਆਂ ਫ਼ਰਮਾਂ ਈ.ਪੀ.ਐਫ ਦੇ ਦਾਇਰੇ 'ਚ ਨਹੀਂ ਆਉਂਦੀਆਂ ਪਰ ਫਿਰ ਵੀ ਐਫ.ਸੀ.ਆਈ ਦੀਆਂ ਮਨਮਾਨੀਆਂ ਕਾਰਨ ਆੜਤੀ ਵਰਗ ਦਾ ਕਰੋੜਾ ਰੁਪਏ ਅਜਾਈਾ ਹੀ ਫਸਿਆ ਪਿਆ ਹੈ। ਆੜਤੀਆਂ ਨੇ ਕਿਹਾ ਕਿ ਇਹ ਉਨਾਂ ਦੀ ਹੀ ਦਰਿਆ ਦਿਲੀ ਹੈ ਕਿ 2015-16 ਦਾ ਪੈਸਾ ਨਾ ਮਿਲਣ ਦੀ ਸੂਰਤ 'ਚ ਵੀ ਉਨਾਂ ਵੱਲੋਂ ਖਰੀਦ ਕੀਤੇ ਗਏ 2016-17 ਮਾਲ ਦੀ ਢੁਆਈ ਤੇ ਉਸਦੀ ਲੇਬਰ ਤੇ ਸਿਲਾਈ ਦੇ ਪੈਸੇ ਆਪਣੀ ਜੇਬ 'ਚੋਂ ਦੇ ਦਿੱਤੇ ਪਰ ਜੇ ਕਿਤੇ ਇਹ ਪੈਸੇ ਮਜਦੂਰ ਵਰਗ ਦੇ ਰੋਕੇ ਹੁੰਦੇ ਤਾਂ ਹੁਣ ਤੱਕ ਧਰਨਿਆਂ ਪ੍ਰਦਰਸ਼ਨਾਂ ਨੇ ਇਨਾਂ ਦੇ ਨੱਕ 'ਚ ਦਮ ਕਰ ਦੇਣਾ ਸੀ ਤੇ ਏਜੰਸੀਆਂ ਵੱਲੋਂ ਇਹ ਰਕਮ ਉਨਾਂ ਨੂੰ ਦੇ ਵੀ ਦੇਣੀ ਸੀ। ਉਨਾਂ ਦੱਸਿਆ ਕਿ ਇਸ ਰੁਕੀ ਹੋਈ ਰਕਮ ਦੀ ਅਦਾਇਗੀ ਲਈ ਉਹ ਜ਼ਿਲੇ ਦੀ ਡਿਪਟੀ ਕਮਿਸ਼ਨਰ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵਾਰ-ਵਾਰ ਮਿਲ ਕੇ ਲਿਖਤੀ ਵੀ ਜਾਣੂ ਕਰਵਾ ਚੁੱਕੇ ਹਨ ਪਰ ਅਜੇ ਤੱਕ ਇਸ ਸਬੰਧੀ ਕੋਈ ਵੀ ਕਾਰਵਾਈ ਨਹੀਂ ਹੋਈ। ਪ੍ਰਧਾਨ ਅਵਿਨਾਸ਼ ਕਮਰਾ ਨੇ ਕਿਹਾ ਕਿ ਉਨਾਂ ਨੂੰ ਨਵੀਂ ਬਣੀ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਇਹ ਉਮੀਦ ਹੈ ਕਿ ਉਹ ਸਾਡੀ ਇਸ ਮੰਗ ਵੱਲ ਵਿਸ਼ੇਸ਼ ਧਿਆਨ ਦੇ ਕੇ ਇਸ ਰੁਕੀ ਹੋਈ ਰਕਮ ਦੀ ਅਦਾਇਗੀ ਕਰਵਾਉਣਗੇ।

No comments:

Post Top Ad

Your Ad Spot