ਪੀ.ਓ ਸਟਾਫ ਦੀ ਟੀਮ ਵੱਲੋਂ ਭਗੌੜਾ ਕਾਬੂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 2 March 2017

ਪੀ.ਓ ਸਟਾਫ ਦੀ ਟੀਮ ਵੱਲੋਂ ਭਗੌੜਾ ਕਾਬੂ

ਜਲਾਲਾਬਾਦ, 2 ਮਾਰਚ (ਬਬਲੂ ਨਾਗਪਾਲ)-ਪੀ.ਓ ਸਟਾਫ ਦੀ ਟੀਮ ਨੇ ਮਾਣਯੋਗ ਅਦਾਲਤ ਵੱਲੋਂ ਕਰਾਰ ਕੀਤੇ ਹੋਏ ਭਗੌੜੇ ਨੂੰ ਕਾਬੂ ਕਰ ਥਾਣਾ ਸਿਟੀ ਪੁਲਿਸ ਫਾਜ਼ਿਲਕਾ ਦੇ ਹਵਾਲੇ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀ.ਓ ਸਟਾਫ ਇੰਚਾਰਜ ਏ.ਐਸ.ਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਦੀ ਟੀਮ ਨੂੰ ਮੁਖਬਰ ਵੱਲੋਂ ਦਿੱਤੀ ਗਈ ਇਤਲਾਹ ਦੇ ਆਧਾਰ 'ਤੇ ਮਾਣਯੋਗ ਅਦਾਲਤ ਵੱਲੋਂ ਕਰਾਰ ਕੀਤੇ ਹੋਏ ਭਗੌੜੇ ਨੂੰ ਕਾਬੂ ਕੀਤਾ ਹੈ। ਉਨਾਂ ਦੱਸਿਆ ਕਿ ਕਾਬੂ ਕੀਤੇ ਗਏ ਭਗੌੜੇ ਦੀ ਪਹਿਚਾਣ ਜੋਹਰ ਸਿੰਘ ਪੁੱਤਰ ਲਾਲ ਸਿੰਘ ਵਾਸੀ ਰਿਸ਼ੀ ਵਾਲਮਿਕੀ ਨਗਰ ਛੋਟੀ ਹੈਬੋਵਾਲ ਲੁਧਿਆਣਾ ਵਜੋਂ ਹੋਈ ਹੈ। ਏ.ਐਸ.ਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਭਗੌੜੇ ਨੂੰ ਥਾਣਾ ਸਿਟੀ ਪੁਲਿਸ ਫਾਜ਼ਿਲਕਾ ਦੇ ਹਵਾਲੇ ਕੀਤਾ ਗਿਆ ਅਤੇ ਥਾਣਾ ਸਿਟੀ ਦੀ ਪੁਲਿਸ ਨੇ ਉਕਤ ਭਗੌੜੇ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੋਕੇ ਤੇ ਉਨਾਂ ਦੇ ਨਾਲ ਹੌਲਦਾਰ ਰਣਧੀਰ ਸਿੰਘ ਅਤੇ ਹੌਲਦਾਰ ਸੁਵਾਰਾ ਸਿੰਘ ਆਦਿ ਵੀ ਮੌਜੂਦ ਸਨ।

No comments:

Post Top Ad

Your Ad Spot