ਰਾਤ ਹੋਈ ਗੜੇਮਾਰੀ ਕਾਰਨ ਫ਼ਸਲਾਂ ਦਾ ਨੁਕਸਾਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 9 March 2017

ਰਾਤ ਹੋਈ ਗੜੇਮਾਰੀ ਕਾਰਨ ਫ਼ਸਲਾਂ ਦਾ ਨੁਕਸਾਨ

  • ਕਈ ਥਾਈਂ ਕਣਕਾਂ ਡਿੱਗੀਆਂ, ਕਿਸਾਨਾਂ ਵਿੱਚ ਗ਼ਮੀ ਦਾ ਆਲਮ
ਜਲਾਲਾਬਾਦ, 9 ਮਾਰਚ (ਬਬਲੂ ਨਾਗਪਾਲ)- ਕਲ ਦਿਨ ਸਮੇਂ ਬੱਦਲਾਂ ਨਾਲ ਘਿਰੇ ਅਸਮਾਨ ਤੋਂ ਬਾਅਦ ਬੀਤੀ ਰਾਤ ਨੂੰ ਹੋਈ ਗੜੇਮਾਰੀ ਕਾਰਨ ਕਿਸਾਨਾਂ ਦੇ ਚਿਹਰਿਆਂ 'ਤੇ ਮਾਯੂਸੀ ਦੇਖੀ ਜਾ ਰਹੀ ਹੈ ਕਿਉਂਕਿ ਇਸ ਨਾਲ ਕਣਕਾਂ ਦੀਆਂ ਫ਼ਸਲਾਂ ਧਰਤੀ 'ਤੇ ਵਿਛ ਗਈਆਂ ਤੇ ਕਣਕ ਦੀਆਂ ਬੱਲੀਆਂ ਤੋਂ ਸਿਵਾਏ ਸਰੋਂ ਦੀ ਫ਼ਸਲ ਨੂੰ ਵੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਜਾਣਕਾਰੀ ਦਿੰਦੇ ਹੋਏ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਪ੍ਰਮਜੀਤ ਸਿੰਘ, ਗੁਰਜੰਟ ਸਿੰਘ, ਨੱਛਤਰ ਸਿੰਘ, ਬਲਵਿੰਦਰ ਸਿੰਘ, ਗੁਰਸੇਵਕ ਸਿੰਘ, ਬਲਵੰਤ ਸਿੰਘ ਆਦਿ ਨੇ ਦੱਸਿਆ ਕਿ ਬੀਤੀ ਰਾਤ ਹੋਈ ਗੜੇਮਾਰੀ ਤੇ ਤੇਜ਼ ਹਵਾਵਾਂ ਨਾਲ ਉਨਾਂ ਦੀ ਕਣਕ ਦੀ ਫ਼ਸਲ ਬੁਰੀ ਤਰਾਂ ਧਰਤੀ 'ਤੇ ਵਿਛ ਗਈ ਹੈ ਤੇ ਇਸ ਦੇ ਨਾਲ-ਨਾਲ ਸਰੋਂ ਦਾ ਵੀ ਨੁਕਸਾਨ ਹੋਇਆ। ਉਨਾਂ ਦੱਸਿਆ ਕਿ ਕਣਕ ਦੇ ਸਿੱਟਿਆਂ ਤੋਂ ਕਈ ਦਾਣੇ ਝੜ ਗਏ ਹਨ ਤੇ ਜਿਸ ਨਾਲ 30 35 % ਕਣਕ ਦਾ ਝਾੜ ਘਟ ਹੋਵੇਗਾ ਤੇ ਕਿਸਾਨਾਂ 'ਤੇ ਕਰਜ਼ੇ ਦਾ ਹੋਰ ਬੋਝ ਪਵੇਗਾ। ਉਨਾਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਣਕ ਦਾ ਰੇਟ ਜ਼ਿਆਦਾ ਦਿੱਤਾ ਜਾਵੇ ਤਾਂ ਜੋ ਕਿਸਾਨਾਂ ਦੇ ਖੇਤੀ 'ਤੇ ਕੀਤੇ ਖ਼ਰਚੇ ਵਾਪਸ ਹੋ ਸਕਣ।

No comments:

Post Top Ad

Your Ad Spot