ਸ਼ਹਿਰ ਦੇ ਅੰਦਰ ਟਰੱਕ ਯੂਨੀਅਨ ਦਾ ਰੇੜਕਾ ਬਰਕਰਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 31 March 2017

ਸ਼ਹਿਰ ਦੇ ਅੰਦਰ ਟਰੱਕ ਯੂਨੀਅਨ ਦਾ ਰੇੜਕਾ ਬਰਕਰਾਰ

ਹੁਣ ਗੋਲਡੀ ਕੰਬੋਜ਼ ਬਣੇ ਟਰੱਕ ਯੂਨੀਅਨ ਦੇ ਪ੍ਰਧਾਨ
ਗੋਲਡੀ ਕੰਬੋਜ਼ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਉਦਯੋਗਪਤੀ ਬਿਮਲ ਸਿਡਾਨਾ (ਸੇਤੀਆ)
ਜਲਾਲਾਬਾਦ, 31 ਮਾਰਚ (ਬਬਲੂ ਨਾਗਪਾਲ)-ਪੰਜਾਬ ਵਿੱਚ ਸੱਤਾ ਪਰਿਵਰਤਨ ਤੋਂ ਬਾਅਦ ਜਲਾਲਾਬਾਦ ਹਲਕੇ ਵਿੱਚ ਕਮਾਈ ਵਾਲੀਆਂ ਅਹੁੱਦੇਦਾਰੀਆਂ ਨੂੰ ਲੈ ਕੇ ਖਿੱਚੋਤਾਨ ਵੱਧਦੀ ਜਾ ਰਹੀ ਹੈ ਕਿਉਂਕਿ ਜਲਾਲਾਬਾਦ ਹਲਕੇ ਦੀ ਵਾਂਗਡੋਰ ਸੰਭਾਲਣ ਵਾਲਾ ਕੋਈ ਵਿਅਕਤੀ ਹੈ ਜਿਸਤੇ ਪਾਰਟੀ ਹਾਈ ਕਮਾਨ ਵਿਸ਼ਵਾਸ਼ ਕਰਕੇ ਉਸਨੂੰ ਜਿੰਮੇਵਾਰੀ ਸੌਂਪ ਸਕੇ। ਪਰ ਦੂਜੇ ਪਾਸੇ ਹਲਕੇ ਅੰਦਰ ਕਾਂਗਰਸੀਆਂ ਦੀ ਆਪਸੀ ਫੁੱਟ ਜਿੱਥੇ ਰਵਨੀਤ ਸਿੰਘ ਬਿੱਟੂ ਦੀ ਹਾਰ ਦਾ ਕਾਰਣ ਬਣ ਚੁੱਕੀ ਸੀ ਉਥੇ ਹੁਣ ਹਲਕੇ ਤੋਂ ਚੋਣ ਲੜਣ ਵਾਲੇ ਰਵਨੀਤ ਸਿੰਘ ਬਿੱਟੂ ਦੀ ਕਾਰਗੁਜਾਰੀ ਤੇ ਵੀ ਸਵਾਲ ਖੜੇ ਹੋ ਰਹੇ ਹਨ ਕਿਉਂਕਿ ਹਲਕੇ ਅੰਦਰ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਮਹੀਨਿਆਂ ਤੋਂ ਲਗਾਤਾਰ ਰੇੜਕਾ ਵੱਧਦਾ ਜਾ ਰਿਹਾ ਹੈ। ਹਾਲਾਂਕਿ ਕੁੱਝ ਦਿਨ ਪਹਿਲਾਂ ਰਾਜ ਬਖਸ਼ ਕੰਬੋਜ ਨੂੰ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਉਥੇ ਪੂਰੀ ਪੁਲਸ ਫੋਰਸ ਸੁਰੱਖਿਆ ਦੇ ਵਿੱਚ ਸ਼ੁੱਕਰਵਾਰ ਬਾਅਦ ਦੁਪਿਹਰ ਯੂਥ ਕਾਂਗਰਸ ਦੇ ਜਨਰਲ ਸਕੱਤਰ ਗੋਲਡੀ ਕੰਬੋਜ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਬਣਾ ਦਿੱਤਾ ਗਿਆ ਅਤੇ ਉਨਾਂ ਨੂੰ ਯੂਨੀਅਨ ਵਿੱਚ ਉਦਯੋਗਪਤੀ  ਅਤੇ ਸੀਨੀਅਰ ਕਾਂਗਰਸੀ ਆਗੂ ਬਿਮਲ ਸਿਡਾਨਾ ਨੇ  ਹਾਰ ਪਾ ਕੇ ਸੀਟ ਤੇ ਬਿਠਾਇਆ ਗਿਆ। ਇਸ ਮੌਕੇ ਉਨਾਂ ਨਾਲ ਕਾਕਾ ਕੰਬੋਜ਼, ਵਿੱਕੀ ਬਰਫੀ, ਅੰਕੁਸ਼ ਮੁਟਨੇਜਾ, ਲੱੱਕੀ ਬਜਾਜ, ਤਨੂੰ ਵਿੱਜ, ਸ਼ੇਰ ਸਿੰਘ ਕਮਰਾ, ਦੀਪੂ ਕੰਬੋਜ ਤੋਂ ਇਲਾਵਾ ਹੋਰ ਵੀ ਕਈ ਸਮਰਥਕ ਮੌਜੂਦ ਸਨ। ਇਸ ਮੌਕੇ ਬੋਲਦਿਆਂ ਗੋਲਡੀ ਕੰਬੋਜ ਨੇ ਕਿਹਾ ਕਿ ਟਰੱਕ ਆਪਰੇਟਰਾਂ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜੋ ਟੈਂਡਰ ਰੇਟ ਤੇ ਹੋਣਗੇ ਉਸ ਵਿੱਚੋਂ ਸਿਰਫ ਯੂਨੀਅਨ ਦਾ ਜੋ ਜਾਇਜ ਖਰਚਾ ਹੋਵੇਗਾ ਉਹ ਹੀ ਕੱਟਿਆ ਜਾਵੇਗ ਅਤੇ ਬਾਕੀ ਪੂਰੇ ਦਾ ਪੂਰਾ ਰੇਟ ਟਰੱਕ ਆਪਰੇਟਰਾਂ ਨੂੰ ਦਿੱਤਾ ਜਾਵੇਗਾ।
ਉਧਰ ਦੂਜੇ ਪਾਸੇ ਇਸ ਤੋਂ ਪਹਿਲਾਂ ਚੁਣੇ ਗਏ ਪ੍ਰਧਾਨ ਰਾਜ ਬਖਸ਼ ਕੰਬੋਜ ਨੇ ਕਿਹਾ ਕਿ ਆਉਂਦੇ ਹਾੜੀ ਦੇ ਸੀਜਨ ਲਈ ਢੋਆ-ਢੋਆਈ ਅਤੇ ਲੇਬਰ ਦੇ ਟੈਂਡਰ ਉਹ ਮੈਂਨੂੰ ਹੋ ਚੁੱਕੇ ਹਨ ਅਤੇ ਇਸ ਕਰਕੇ ਦੂਜੇ ਗਰੁੱਪ ਵਲੋਂ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਰਾਜ ਬਖਸ਼ ਕੰਬੋਜ ਨੇ ਕਿਹਾ ਕਿ ਅੱਜ ਸਿਰਫ 4-5 ਲੋਕਲ ਟਰੱਕ ਆਪਰੇਟਰ ਮੌਜੂਦ ਸਨ ਜਦਕਿ ਬਾਕੀ ਬਾਹਰ ਤੋਂ ਬੁਲਾਏ ਗਏ ਲੋਕ ਸਨ ਨਾ ਕਿ ਟਰੱਕ ਆਪਰੇਟਰ ਸਨ। ਪਰ ਦੂਜੇ ਪਾਸੇ ਟਰੱਕ ਆਪਰੇਟਰਾਂ ਦਾ ਵੱਡਾ ਸਮੂਹ ਉਨਾਂ ਦੇ ਨਾਲ ਖੜਾ ਹੈ।
ਇਸ ਸੰਬੰਧੀ ਜਦੋਂ ਜਿਲਾ ਫੂਡ ਸਪਲਾਈ ਅਫਸਰ ਹਰਸ਼ਰਨ ਸਿੰਘ ਬਰਾੜ ਨਾਲ ਟੈਂਡਰਾਂ ਸੰਬੰਧੀ ਗੱਲਬਾਤ ਕੀਤੀ ਗਈ ਗਈ ਤਾਂ ਉਨਾਂ ਕਿਹਾ ਕਿ ਟੈਂਡਰ ਅੱਜ ਖੋਲੇ ਗਏ ਹਨ ਅਤੇ ਸ਼ਾਮ ਤੱਕ ਪਤਾ ਲੱਗੇਗਾ ਕਿ ਕਿਸ ਪਾਰਟੀ ਨੇ ਘੱਟ ਰੇਟ ਤੇ ਟੈਂਡਰ ਭਰੇ ਹਨ ਉਨਾਂ ਨੂੰ ਹੀ ਟੈਂਡਰ ਦਿੱਤੇ ਜਾਣਗੇ।

No comments:

Post Top Ad

Your Ad Spot