ਯੂਥ ਵੀਰਾਂਗਣਾ ਨੇ ਸਮਾਜ਼ਿਕ ਬੁਰਾਈਆਂ ਖਿਲਾਫ ਕੱਢੀ ਰੈਲੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 9 March 2017

ਯੂਥ ਵੀਰਾਂਗਣਾ ਨੇ ਸਮਾਜ਼ਿਕ ਬੁਰਾਈਆਂ ਖਿਲਾਫ ਕੱਢੀ ਰੈਲੀ

ਜਲਾਲਾਬਾਦ, 9 ਮਾਰਚ (ਬਬਲੂ ਨਾਗਪਾਲ)- ਇਕਾਈ ਚੱਕ ਸਿੰਘੇ ਵਾਲਾ ਦੀਆਂ ਯੂਥ ਵੀਰਾਂਗਣਾ ਨੇ ਸਮਾਜਿਕ ਬੁਰਾਈਆਂ ਖਿਲਾਫ ਰੈਲੀ ਕੱਢੀ। ਇਹ ਰੈਲੀ ਪਿੰਡ ਲੱਖਾ ਸਾਹਿਬ ਵਿੱਚ ਕੱਢੀ ਗਈ, ਇਸ ਰੈਲੀ ਨੂੰ ਪਿੰਡ ਦੀ ਸਰਪੰਚਨੀ ਬਿਮਲਾ ਰਾਣੀ ਨੇ ਹਰੀ ਝੰਡੀ ਦੇ ਕੇ ਰਵਾਣਾ ਕਰਦਿਆਂ ਯੂਥ ਵੀਰਾਂਗਣਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮੇਂ-ਸਮੇਂ 'ਤੇ ਵੀਰਾਂਗਣਾ ਵਲੋਂ ਅਜਿਹੀਆਂ ਰੈਲੀਆਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਸਮੇਂ ਦੀ ਲੋੜ ਹੈ ਤੇ ਅਜਿਹੀਆਂ ਰੈਲੀਆਂ ਨਾਲ ਲੋਕਾਂ ਵਿੱਚ ਜਾਗਰੂਕਤਾ ਪੈਦਾ ਹੁੰਦੀ ਹੈ ਤੇ ਅਜਿਹੀਆਂ ਰੈਲੀਆਂ ਸਮੇਂ-ਸਮੇਂ 'ਤੇ ਹੁੰਦੀਆਂ ਰਹਿਣੀਆਂ ਚਾਹੀ ਦੀਆਂ ਹਨ।  ਇਸ ਰੈਲੀ ਦੌਰਾਣ ਵੀਰਾਂਗਣਾ ਦੇ ਹੱਥਾਂ ਵਿੱਚ ਭਰੂਣ ਹੱਤਿਆ, ਨਸ਼ੇ ਅਤੇ ਦਹੇਜ ਪ੍ਰਥਾ ਨੂੰ ਖਤਮ ਕਰਨ ਵਾਲੇ ਸਲੋਗਨ ਫੜੇ ਹੋਏ ਸਨ, ਇਸ ਦੌਰਾਣ ਵੀਰਾਂਗਣਾ ਨੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਪ੍ਰੈਰਣਾ ਦਿੱਤੀ ਤੇ ਨਸ਼ੇ ਤੋਂ ਹੋਣ ਵਾਲੀਆਂ ਬਿਮਾਰੀਆਂ ਵਾਲੀਆਂ ਤਸਵੀਰਾਂ ਦਿਖਾ ਕੇ ਨਸ਼ੇ ਦੇ ਸ਼ਰੀਰ 'ਤੇ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਚਾਨਣਾ ਪਾਇਆ, ਉਨਾਂ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ, ਜੇ ਬੱਚੇ ਨਸ਼ੇ ਤੋਂ ਦੂਰ ਰਹਿਣਗੇ ਤਾਂ ਸਾਡੇ ਦੇਸ਼ ਦਾ ਭਵਿੱਖ ਖੁਸ਼ਹਾਲ ਹੋਏਗਾ। ਇਸ ਮੌਕੇ ਬੱਚਿਆਂ ਨੇ ਸੋਂਹ ਚੁੱਕ ਕੇ ਪ੍ਰਣ ਲਿਆ ਕਿ ਉਹ ਆਪਣੀ ਜਿੰਦਗੀ ਵਿੱਚ ਕਦੇ ਵੀ ਨਸ਼ਾ ਨਹੀ ਕਰਨਗੇ ਤੇ ਹੋਰਣਾ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਨਗੇ ਤੇ ਨੌਜਵਾਨ ਪੀੜੀ ਨੂੰ ਵੀ ਨਸ਼ੀਆਂ, ਭਰੂਣ ਹੱਤਿਆ ਅਤੇ ਦਹੇਜ ਪ੍ਰਥਾ ਵਰਗੀਆਂ ਲਾਹਨਤਾਂ ਦੇ ਖਿਲਾਫ ਡਟ ਕੇ ਰਹਿਣ ਅਤੇ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਸੁਰਿੰਦਰ ਕੌਰ, ਕ੍ਰਿਸ਼ਨਾ ਰਾਣੀ, ਸ਼ਿਮਲਾ ਰਾਣੀ, ਰਾਜ ਰਾਣੀ, ਨਿਰਮਲ ਰਾਣੀ, ਕੁਲਦੀਪ ਕੌਰ, ਸ਼ਿਮਲਾ ਰਾਣੀ, ਕਾਂਤਾ ਰਾਣੀ, ਵੀਰਪਾਲ ਆਦਿ ਹਾਜ਼ਰ ਸਨ।

No comments:

Post Top Ad

Your Ad Spot