ਬਿਜਲੀ ਦੇ ਕੱਟੇ ਕੁਨੈਕਸ਼ਨ ਜਲਦੀ ਜਾਰੀ ਕਰੇ ਸਰਕਾਰ-ਕੰਬੋਜ਼ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 17 March 2017

ਬਿਜਲੀ ਦੇ ਕੱਟੇ ਕੁਨੈਕਸ਼ਨ ਜਲਦੀ ਜਾਰੀ ਕਰੇ ਸਰਕਾਰ-ਕੰਬੋਜ਼

ਮੀਡੀਆ ਨਾਲ ਗੱਲਬਾਤ ਦੌਰਾਨ ਅਸ਼ੋਕ ਕੰਬੋਜ਼ ਅਤੇ ਨਾਲ ਹੋਰ ਮੈਂਬਰ
ਜਲਾਲਾਬਾਦ, 17 ਮਾਰਚ (ਬਬਲੂ ਨਾਗਪਾਲ)-ਪੰਜਾਬ ਪਾਵਰ ਕਾਮ ਵਲੋਂ ਬਿਜਲੀ ਦੇ ਬਕਾਇਆ ਬਿੱਲਾਂ ਦੇ ਕਾਰਣ ਕਈ ਪਿੰਡਾਂ ਵਿੱਚ ਵਾਟਰ ਸਪਲਾਈ ਦੇ ਕੁਨੈਕਸ਼ਨ ਕੱਟੇ ਗਏ ਹਨ ਜਿਸ ਕਾਰਣ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਮਣਾ ਕਰਨਾ ਪੈ ਰਿਹਾ ਹੈ ਅਤੇ ਇਨਾਂ ਕੱਟੇ ਗਏ ਕੁਨੈਕਸ਼ਨਾਂ ਨੂੰ ਤੁਰੰਤ ਚਾਲੂ ਕਰ ਦੇਣਾ ਚਾਹੀਦਾ ਹੈ। ਇਹ ਵਿਚਾਰ ਐਂਟੀਕੁਰੱਪਸ਼ਨ ਬਿਊਰੋ ਦੇ ਸੂਬਾ ਜਨਰਲ ਸਕੱਤਰ ਅਸ਼ੋਕ ਕੰਬੋਜ਼ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਉਨਾਂ ਨਾਲ ਅਮ੍ਰਿਤਪਾਲ ਸਿੰਘ ਨੀਲਾ ਮਦਾਨ ਅਤੇ ਸੋਨੂੰ ਧਮੀਜਾ ਮੌਜੂਦ ਸਨ। ਉਨਾਂ ਕਿਹਾ ਕਿ ਇਸ ਮਸਲੇ ਦੇ ਨਾਲ ਲੋਕਾਂ ਦੀ ਸਮੱਸਿਆ ਜੁੜੀ ਹੈ ਅਤੇ ਇਸ ਦਾ ਹੱਲ ਮਿਲ ਬੈਠ ਕੇ ਹੋਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਪਿੰਡਾਂ ਵਿੱਚ ਪਾਣੀ ਲੋਕਾਂ ਦੀ ਮੁੱਢਲੀ ਜਰੂਰਤ ਹੈ ਅਤੇ ਜੇਕਰ ਉਨਾਂ ਨੂੰ ਵਾਟਰ ਸਪਲਾਈ ਨਹੀਂ ਮਿਲੇਗੀ ਤਾਂ ਸਮੱਸਿਆਵਾਂ ਹੋਰ ਵੀ ਵਧ ਸਕਦੀਆਂ ਹਨ। ਉਨਾਂ ਕਿਹਾ ਕਿ ਸਰਕਾਰ ਬਦਲਦਿਆਂ ਹੀ ਪਾਵਰ ਕਾਮ ਨੇ ਪਾਵਰਫੁੱਲ ਲੋਕਾਂ ਨੂੰ ਪੁੱਛਣਾ ਬੰਦ ਕਰ ਦਿੱਤਾ ਹੈ ਜਦਕਿ ਮੁੱਢਲੀਆਂ ਸਹੂਲਤਾਂ ਲਈ ਲੋਕਾਂ ਦੀਆਂ ਸਮੱਸਿਆਵਾਂ ਬਿਜਲੀ ਨਾ ਹੋਣ ਦੀ ਸੂਰਤ ਵਿੱਚ ਬਰਕਰਾਰ ਹਨ। ਉਨਾਂ ਕਿਹਾ ਕਿ ਜੇਕਰ ਪਾਵਰ ਕਾਮ ਨੇ ਪਿੰਡਾਂ ਵਿੱਚ ਬਿਜਲੀ ਦੇ ਕੱਟੇ ਕੁਨੈਕਸ਼ਨ ਤੁਰੰਤ ਚਾਲੂ ਨਹੀਂ ਕੀਤੇ ਤਾਂ ਉਹ ਐਂਟੀਕਰੁੱਪਸ਼ਨ ਦੇ ਸਮੁੱਚੇ ਸਾਥੀਆਂ ਨਾਲ ਮਿਲਕੇ ਇਸ ਦੇ ਖਿਲਾਫ ਸੰਘਰਸ਼ ਕਰਨਗੇ।

No comments:

Post Top Ad

Your Ad Spot