ਮੋਟਰਸਾਈਕਲ ਨਾਲ ਕੁੱਤਾ ਟਕਰਾ ਜਾਣ ਕਰਕੇ ਤਿੰਨ ਜਣੇ ਹੋਏ ਜ਼ਖਮੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 2 March 2017

ਮੋਟਰਸਾਈਕਲ ਨਾਲ ਕੁੱਤਾ ਟਕਰਾ ਜਾਣ ਕਰਕੇ ਤਿੰਨ ਜਣੇ ਹੋਏ ਜ਼ਖਮੀ

ਜਲਾਲਾਬਾਦ, 2 ਮਾਰਚ (ਬਬਲੂ ਨਾਗਪਾਲ)-ਉਪਮੰਡਲ ਅਧੀਨ ਪੈਂਦੇ ਪਿੰਡ ਟਿਵਾਨਾ ਦੇ ਨਜ਼ਦੀਕ ਇੱਕ ਮੋਟਰਸਾਈਕਲ ਨਾਲ ਕੁੱਤਾ ਟਕਰਾ ਜਾਣ ਕਾਰਨ ਵਾਪਰੇ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਲੜਕਾ ਅਤੇ ਦੋ ਨੌਜਵਾਨ ਲੜਕੀਆਂ ਜ਼ਖਮੀ ਹੋ ਗਈਆਂ। ਜਿਨਾਂ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਜ਼ਖਮੀ ਵਿਅਕਤੀ ਗੁਰਸੇਵਕ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਮੋਹਰ ਸਿੰਘ ਵਾਲਾ ਨੇ ਦੱਸਿਆ ਕਿ ਮੈਂ ਤੇ ਮੇਰੀ ਭੈਣ ਕੁਲਦੀਪ ਕੌਰ ਪੁੱਤਰੀ ਗੁਰਨਾਮ ਸਿੰਘ ਅਤੇ ਚਾਚੇ ਦੀ ਲੜਕੀ ਸੁਰਜੀਤ ਕੌਰ ਪੁੱਤਰੀ ਪ੍ਰਕਾਸ਼ ਸਿੰਘ ਵਾਸੀ ਪਿੰਡ ਮੋਹਰ ਸਿੰਘ ਵਾਲਾ ਜਲਾਲਾਬਾਦ ਸ਼ਹਿਰ ਵਿੱਚ ਸਥਿਤ ਡੀ.ਏ.ਵੀ ਕਾਲਜ ਦੇ ਪੜਦੇ ਹਾਂ। ਅੱਜ ਸਵੇਰੇ ਕਰੀਬ ਸਾਢੇ 9 ਵਜੇ ਜਦੋਂ ਮੈਂ ਆਪਣੀਆਂ ਭੈਣਾਂ ਨੂੰ ਨਾਲ ਲੈ ਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਲਾਲਾਬਾਦ ਸ਼ਹਿਰ ਕਾਲਜ ਪੜਣ ਲਈ ਆ ਰਹੇ ਸੀ ਤਾਂ ਇਸ ਦੌਰਾਨ ਜਦੋਂ ਅਸੀਂ ਜਲਾਲਾਬਾਦ ਸ਼ਹਿਰ ਤੋਂ ਕੁਝ ਹੀ ਦੂਰੀ 'ਤੇ ਸਥਿਤ ਪਿੰਡ ਟਿਵਾਨਾ ਦੇ ਨਜ਼ਦੀਕ ਪੁੱਜੇ ਤਾਂ ਸਾਡੇ ਮੋਟਰਸਾਈਕਲ ਅੱਗੇ ਇੱਕ ਕੁੱਤਾ ਆ ਗਿਆ ਅਤੇ ਸਾਡੇ ਮੋਟਰਸਾਈਕਲ ਦੀ ਟੱਕਰ ਉਕਤ ਕੁੱਤੇ ਨਾਲ ਹੋ ਗਈ। ਟੱਕਰ ਹੋਣ ਨਾਲ ਅਸੀਂ ਤਿੰਨੇ ਜਣੇ ਸੜਕ 'ਤੇ ਡਿੱਗ ਪਏ ਅਤੇ ਸਾਡੇ ਸੱੱਟਾਂ ਲੱਗ ਗਈਆਂ। ਸੱਟਾਂ ਲੱਗਣ ਕਰਕੇ ਅਸੀਂ ਤਿੰਨੇ ਜਣੇ ਜ਼ਖਮੀ ਹੋ ਗਏੇ।

No comments:

Post Top Ad

Your Ad Spot