ਮਾਈਨਿੰਗ ਅਫ਼ਸਰ ਵੱਲੋਂ ਨਾਜਾਇਜ਼ ਪਰਚੇ ਕਾਰਨ ਵਿਅਕਤੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 31 March 2017

ਮਾਈਨਿੰਗ ਅਫ਼ਸਰ ਵੱਲੋਂ ਨਾਜਾਇਜ਼ ਪਰਚੇ ਕਾਰਨ ਵਿਅਕਤੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ

ਜਲਾਲਾਬਾਦ, 31 ਮਾਰਚ (ਬਬਲੂ ਨਾਗਪਾਲ):ਜਲਾਲਾਬਾਦ ਦੀ ਦਸ਼ਮੇਸ਼ ਨਗਰੀ ਦੇ ਨਿਵਾਸੀ ਹਰਜੀਤ ਸਿੰਘ ਪੁੱਤਰ ਸਤਨਾਮ ਸਿੰਘ ਮਾਈਨਿੰਗ ਵਿਭਾਗ ਵੱਲੋਂ ਕੀਤੀ ਜਾ ਰਹੀ ਨਾਜਾਇਜ਼ ਰੇਤਾ ਵਿਰੁੱਧ ਕਾਰਵਾਈ ਵਿੱਚ ਉਸ ਵਿਰੁੱਧ ਨਾਜਾਇਜ਼ ਤੌਰ 'ਤੇ ਪਰਚੇ ਕਟਵਾਉਣ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਰਿਹਾ ਹੈ। ਹਰਜੀਤ ਸਿੰਘ ਨੇ ਦੱਸਿਆ ਕਿ ਉਨਾਂ ਦੀ ਪਿੰਡ ਸੁਖੇਰਾ ਬੋਦਲਾ ਵਿੱਚ ਦੋ ਕਿੱਲੇ ਜਮੀਨ ਹੈ। ਉਨਾਂ ਦੀ ਜਮੀਨ ਸੜਕ ਦੇ ਇਕ ਪਾਸੇ ਪੈਂਦੀ ਹੈ ਤੇ ਸੜਕ ਦੇ ਦੂਜੇ ਪਾਸੇ ਤੋਂ ਲਗਭਗ 60 ਕਿੱਲੇ ਤੋਂ ਰੇਤਾ ਚੁੱਕੀ ਗਈ ਹੈ ਤੇ ਮੌਕਾ ਦੇਖ ਕੇ ਕੋਈ ਸਹਿਜੇ ਹੀ ਪਹਾੜਾਂ 'ਚ ਆਉਣ ਦਾ ਭੁਲੇਖਾ ਖਾ ਸਕਦਾ ਹੈ। ਸੜਕ ਦੇ ਦੂਸਰੇ ਪਾਸੇ ਲਗਭਗ 40 ਫੁੱਟ ਥਾਂ ਨੀਵਾਂ ਹੋ ਚੁੱਕਿਆ ਹੈ। ਉਨਾਂ ਦੱਸਿਆ ਕਿ ਇਸ ਕਾਰਨ ਮੀਂਹ ਵਿਚ ਪਾਣੀ ਦੇ ਬਹਾ ਕਾਰਨ ਸੜਕ ਰੁੜ ਗਈ ਸੀ ਤੇ ਉਨਾਂ ਦੀ ਜਮੀਨ ਦੀ ਮਿੱਟੀ ਵੀ ਰੁੜ ਗਈ ਸੀ। ਜਦੋਂ ਮਹਿਕਮੇ ਵੱਲੋਂ ਸੜਕ ਬਣਾਈ ਗਈ ਤਾਂ ਮਹਿਕਮੇ ਦੇ ਅਫ਼ਸਰਾਂ ਵੱਲੋਂ ਮਿੱਟੀ ਚੁੱਕਣ ਲਈ ਕਿਹਾ ਗਿਆ। ਜਿਸ 'ਤੇ ਮੈਂ ਮਾਈਨਿੰਗ ਅਫਸਰ ਤੋਂ ਪੁੱਛ ਕੇ ਮਿੱਟੀ ਚੁੱਕਾ ਦਿੱਤੀ। ਇਸ ਗੱਲ ਨੂੰ ਲਗਭਗ 6 ਮਹੀਨੇ ਹੋ ਚੁੱਕੇ ਹਨ। ਹਰਜੀਤ ਸਿੰਘ ਨੇ ਦੱਸਿਆ ਕਿ ਮੈਂ ਜਮੀਨ ਠੇਕੇ 'ਤੇ ਦਿੱਤੀ ਹੋਈ ਹੈ ਤੇ ਜਮੀਨ 'ਤੇ ਘੱਟ ਹੀ ਗੇੜਾ ਮਾਰਦਾ ਹਾਂ। ਕੁੱਝ ਵਿਅਕਤੀਆਂ ਨੇ ਮੇਰੀ ਜਮੀਨ ਤੋਂ ਰਾਤ ਨੂੰ ਰੇਤਾ ਚੋਰੀ ਕਰ ਲਈ ਜਿਸ 'ਤੇ ਮਾਈਨਿੰਗ ਅਫਸਰ ਨੇ ਚੋਰੀ ਕਰਨ ਵਾਲੇ ਵਿਅਕਤੀਆਂ ਨਾਲ ਮੇਰੇ 'ਤੇ ਵੀ 16 ਮਾਰਚ ਨੂੰ ਪਰਚਾ ਦਰਜ ਕਰਵਾ ਦਿੱਤਾ। ਮੇਰੇ ਉਕਤ ਮਾਈਨਿੰਗ ਅਫਸਰ ਨੂੰ ਪੁੱਛਣ 'ਤੇ ਉਕਤ ਅਫਸਰ ਵੱਲੋਂ ਮੈਨੂੰ ਰਾਤ ਨੂੰ ਜਮੀਨ 'ਚ ਸੌਣ ਵਾਸਤੇ ਕਿਹਾ ਗਿਆ ਤੇ ਮੇਰੀ ਸੁਣਵਾਈ ਨਹੀਂ ਕੀਤੀ ਗਈ। ਇਸ ਤੋ ਬਾਅਦ ਫਿਰ 26 ਮਾਰਚ ਨੂੰ ਮੇਰੇ 'ਤੇ ਨਜਾਇਜ਼ ਪਰਚਾ ਕਰ ਦਿੱਤਾ। ਉਨਾਂ ਕਿਹਾ ਕਿ ਸੜਕ ਦੇ ਦੂਸਰੇ ਪਾਸੇ ਤਾਂ 60 ਕਿਲੇ 'ਚੋਂ ਰੇਤਾ ਚੁੱਕੀ ਗਈ ਹੈ, ਉਸ ਸਬੰਧੀ ਕਦੇ ਕੋਈ ਕਾਰਵਾਈ ਨਹੀਂ ਹੋਈ ਪਰ ਮੇਰੇ 'ਤੇ ਨਜਾਇਜ਼ ਪਰਚੇ ਕਰਵਾਏ ਜਾ ਰਹੇ ਹਨ। ਹਰਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਜਮੀਨ ਨਾਲ ਰੇਤਾ ਚੁੱਕਣੀ ਬੰਦ ਕਰਵਾਉਣ ਤੇ ਆਪਣੀ ਜ਼ਮੀਨ ਨੂੰ ਨੁਕਸਾਨ ਬਚਾਉਣ ਲਈ ਮਾਈਨਿੰਗ ਅਫਸਰ ਤੇ ਜੀ. ਐਮ. ਨੂੰ ਸ਼ਿਕਾਇਤ ਕੀਤੀ ਸੀ। ਇਸੇ ਕਾਰਨ ਮਾਈਨਿੰਗ ਅਫਸਰ ਮੇਰੇ ਨਾਲ ਖੁੰਦਕ ਰੱਖਦਾ ਹੈ ਅਤੇ ਮੇਰੇ 'ਤੇ ਨਾਜਾਇਜ਼ ਪਰਚੇ ਕਟਵਾ ਰਿਹਾ ਹੈ। ਇਸ ਸਬੰਧੀ ਜਦੋਂ ਮਾਈਨਿੰਗ ਅਫਸਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਕਤ ਕਾਰਵਾਈ ਪੂਰੀ ਟੀਮ ਜਿਸ 'ਚ ਪਟਵਾਰੀ ਤੇ ਹੋਰ ਅਫਸਰ ਸ਼ਾਮਿਲ ਸਨ, ਨੂੰ ਨਾਲ ਲੈ ਕੇ ਕੀਤੀ ਗਈ ਹੈ ਤੇ ਲਗਾਏ ਗਏ ਦੋਸ਼ ਬੇਬੁਨਿਆਦ ਹਨ।

No comments:

Post Top Ad

Your Ad Spot