ਸ਼ੱਕੀ ਹਾਲਤ 'ਚ ਮਿਲ ਰਹੀਆਂ ਹਨ ਸੂਈਆਂ ਤੇ ਸਰਿੰਜਾਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 26 March 2017

ਸ਼ੱਕੀ ਹਾਲਤ 'ਚ ਮਿਲ ਰਹੀਆਂ ਹਨ ਸੂਈਆਂ ਤੇ ਸਰਿੰਜਾਂ

ਜਲਾਲਾਬਾਦ 26 ਮਾਰਚ (ਬਬਲੂ ਨਾਗਪਾਲ)-ਮੰਡੀ ਅਰਨੀਵਾਲਾ ਨਾਲ ਲੱਗਦੀ ਢਾਣੀ ਚੰਡੀਗੜ ਨੂੰ ਜਾਂਦੇ ਕੱਚੇ ਿਲੰਕ ਰੋਡ 'ਤੇ ਅਕਸਰ ਵਰਤੋਂ 'ਚ ਲਿਆਂਦੀਆਂ ਗਈਆਂ ਸਰਿੰਜਾਂ, ਸੂਈਆਂ , ਪੱਨੀ ਕਾਗ਼ਜ਼ , ਪਾਣੀ ਵਾਲੀ ਸ਼ੀਸ਼ੀ ਜਾਂ ਹੋਰ ਵਸਤੂਆਂ ਅਕਸਰ ਵੱਡੀ ਮਾਤਰਾ 'ਚ ਪਈਆਂ ਆਮ ਮਿਲ ਰਹੀਆਂ ਹਨ। ਇਹ ਵਸਤੂਆਂ ਪਾਣੀ ਵਾਲੇ ਟਿਕਾਣੇ ਕੋਲ ਆਮ ਲੱਭ ਰਹੀਆਂ ਹਨ ਅਤੇ ਇਹਨਾਂ ਨੂੰ ਲੈ ਕੇ ਇਹ ਜ਼ਾਹਿਰ ਹੋ ਰਿਹਾ ਹੈ ਕਿ ਇਥੇ ਗਲਤ ਅਨਸਰਾਂ ਦੀਆਂ ਕਾਰਵਾਈਆਂ ਬੇਖ਼ੌਫ ਜਾਰੀ ਹਨ ਅਤੇ ਇਸ ਖੇਤਰ ਦੇ ਆਸ ਪਾਸ ਦੇ ਸੂਤਰਾਂ ਮੁਤਾਬਿਕ ਇਥੇ ਨਸ਼ੇ ਦੀ ਵਿੱਕਰੀ ਹੋ ਰਹੀ ਹੈ। ਨਸ਼ਾ ਕਰਨ ਵਾਲਿਆਂ ਦਾ ਆਉਣਾ ਜਾਣਾ ਇਸ ਰਸਤੇ 'ਤੇ ਜਾਰੀ ਹੈ ਤੇ ਇਥੇ ਕਈ ਸਾਲਾਂ ਤੋਂ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਆਪਣੇ ਕੰਮ ਨੂੰ ਚਲਾ ਰਹੇ ਹਨ। ਮੰਡੀ ਦੇ ਕਈ ਪਤਵੰਤਿਆਂ ਨੇ ਦੱਸਿਆ ਕਿ ਇਸ ਰਸਤੇ 'ਤੇ ਸ਼ੱਕੀ ਹਾਲਤ 'ਚ ਇਨਾਂ ਚੀਜ਼ਾਂ ਦਾ ਮਿਲਣਾ ਇਹ ਪੁਸ਼ਟੀ ਕਰਦਾ ਹੈ ਕਿ ਇਹ ਚੀਜ਼ਾਂ ਨਸ਼ੇੜੀਆਂ ਵੱਲੋਂ ਹੀ ਵਰਤੋਂ 'ਚ ਲਿਆਂਦੀਆਂ ਜਾ ਰਹੀਆਂ ਹਨ।

No comments:

Post Top Ad

Your Ad Spot