ਵੀਲ ਚੇਅਰ ਲੈਣ ਲਈ ਪਿਛਲੇ ਪੰਜ ਮਹੀਨਿਆਂ ਤੋ ਡੀ. ਸੀ. ਦਫਤਰ ਦੇ ਗੇੜੇ ਮਾਰ ਰਿਹਾ ਅਪਾਹਜ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 28 March 2017

ਵੀਲ ਚੇਅਰ ਲੈਣ ਲਈ ਪਿਛਲੇ ਪੰਜ ਮਹੀਨਿਆਂ ਤੋ ਡੀ. ਸੀ. ਦਫਤਰ ਦੇ ਗੇੜੇ ਮਾਰ ਰਿਹਾ ਅਪਾਹਜ

ਜਲਾਲਾਬਾਦ 28 ਮਾਰਚ (ਬਬਲੂ ਨਾਗਪਾਲ)-ਪਿੰਡ ਗੰਧੜ ਦਾ ਗੁਰਮੀਤ ਸਿੰਘ ਪੁੱਤਰ ਬਲਬੀਰ ਸਿੰਘ ਜਿਹੜਾ ਕਿ ਸਿਹਤ ਮਹਿਕਮੇ ਵੱਲੋਂ 100 ਫ਼ੀਸਦੀ ਅਪਾਹਜ ਐਲਾਨਿਆ ਗਿਆ ਹੈ ਪਿਛਲੇ ਪੰਜ ਮਹੀਨਿਆਂ ਤੋ ਵੀਲ ਚੇਅਰ ਲੈਣ ਲਈ ਫਾਜਿਲਕਾ ਦੇ ਡੀ ਸੀ ਦਫਤਰ ਦੀ ਖ਼ਾਕ ਛਾਣ ਰਿਹਾ ਹੈ। ਗੁਰਮੀਤ ਸਿੰਘ ਨੇ ਦੱਸਿਆ ਕਿ ਪੰਜ ਮਹੀਨੇ ਪਹਿਲਾਂ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਜਿਲਾ ਪ੍ਰਸ਼ਾਸਨ ਵੱਲੋਂ ਇੱਕ ਕੈਂਪ ਲਗਾਇਆ ਗਿਆ ਸੀ ਜਿਸ 'ਚ ਪਹੁੰਚੇ ਅਪਾਹਜ ਵਿਅਕਤੀਆਂ ਨੂੰ ਪਰਚੀਆਂ ਦੇ ਕੇ 10-15 ਦਿਨਾਂ ਬਾਅਦ ਵੀਲ ਚੇਅਰ ਦੇਣ ਦਾ ਵਾਅਦਾ ਕਰਕੇ ਵਾਪਸ ਭੇਜ ਦਿੱਤਾ ਗਿਆ ਪਰ ਉਸ ਤੋਂ ਬਾਅਦ ਹਸਪਤਾਲ 'ਚ ਦੁਬਾਰਾ ਕੋਈ ਕੈਂਪ ਨਹੀਂ ਲਗਾਇਆ ਗਿਆ। ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਤੋਂ ਬਾਅਦ ਉਹ ਦੋ ਵਾਰ ਡੀ. ਸੀ. ਦਫਤਰ ਜਾ ਚੁੱਕਿਆ ਹੈ ਪਰ ਕਿਸੇ ਨੇ ਵੀ ਉਸਦੀ ਸੁਣਵਾਈ ਨਹੀਂ ਕੀਤੀ। ਗੁਰਮੀਤ ਸਿੰਘ ਨੇ ਕਿਹਾ ਕਿ ਵੀਲ ਚੇਅਰ ਨਾ ਹੋਣ ਕਰਕੇ ਉਹ ਚੱਲਣ ਫਿਰਨ ਤੋਂ ਪੂਰੀ ਤਰਾਂ ਅਸਮਰਥ ਹੋ ਗਿਆ ਹੈ। ਉਸ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸਨੂੰ ਜਲਦੀ ਤੋਂ ਜਲਦੀ ਵੀਲ ਚੇਅਰ ਮੁਹੱਈਆ ਕਰਵਾਈ ਜਾਵੇ।

No comments:

Post Top Ad

Your Ad Spot