ਪਾਵਰਕਾਮ ਨੇ ਘੁਬਾਇਆ ਕਾਲਜ ਦਾ ਬਿਜਲੀ ਕੁਨੈਕਸ਼ਨ ਕੱਟਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 3 March 2017

ਪਾਵਰਕਾਮ ਨੇ ਘੁਬਾਇਆ ਕਾਲਜ ਦਾ ਬਿਜਲੀ ਕੁਨੈਕਸ਼ਨ ਕੱਟਿਆ

ਜਲਾਲਾਬਾਦ, 3 ਮਾਰਚ (ਬਬਲੂ ਨਾਗਪਾਲ)- ਪਾਵਰ ਕਾਮ ਦੀ ਟੀਮ ਨੇ ਐਮ.ਪੀ. ਸ਼ੇਰ ਸਿੰਘ ਘੁਬਾਇਆ ਦੇ ਇੰਜੀਨੀਅਰਿੰਗ ਕਾਲਜ ਵਿਖੇ ਧਾਵਾ ਬੋਲਿਆ ਹੈ। ਪਾਵਰ ਕਾਮ ਦੀ ਟੀਮ ਨੇ ਛਾਪੇਮਾਰੀ ਦੌਰਾਨ ਘੁਬਾਇਆ ਕਾਲਜ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ। ਜਾਣਕਾਰੀ ਅਨੁਸਾਰ ਪਾਵਰ ਕਾਮ ਨੇ ਘੁਬਾਇਆ ਕਾਲਜ ਤੋਂ 24 ਲੱਖ 61 ਹਜ਼ਾਰ 790 ਰੁਪਏ ਦਾ ਬਕਾਇਆ ਬਿਲ ਲੈਣਾ ਹੈ ਜਿਸ ਕਾਰਨ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਐਸ.ਡੀ.ਓ. ਹਰਭਜਨ ਦਾਸ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਕਾਲਜ ਵਲੋਂ ਬਿਲ ਨਹੀ ਭਰਿਆ ਗਿਆ ਸੀ ਜਿਸ ਕਾਰਨ ਪਾਵਰ ਕਾਮ ਨੇ ਕਾਲਜ ਦਾ ਕੁਨੈਕਸ਼ਨ ਕੱਟਣ ਦਾ ਫੈਸਲਾ ਲਿਆ ਹੈ। ਐਸ.ਡੀ.ਓ. ਨੇ ਦੱਸਿਆ ਕਿ ਇਸ ਤੋਂ ਇਲਾਵਾ 17 ਸਰਕਾਰੀ ਅਦਾਰਿਆਂ ਜਿਨਾ 'ਚ 3 ਸਰਕਾਰੀ ਸਕੂਲ ਸ਼ਾਮਿਲ ਹਨ ਤੋਂ ਇਲਾਵਾ ਵਾਟਰ ਵਰਕਸ 'ਤੇ 1 ਕਰੋੜ 24 ਲੱਖ 50 ਹਜ਼ਾਰ ਰੁਪਿਆ ਬਕਾਇਆ ਖੜਾ ਹੈ। ਇਸ ਤੋਂ ਇਲਾਵਾ 150 ਪ੍ਰਾਈਵੇਟ ਮੀਟਰਾਂ ਨੂੰ ਪੁੱਟਿਆ ਗਿਆ ਹੈ ਉਸ ਦਾ 22 ਲੱਖ ਰੁਪਏ ਬਕਾਇਆ ਹੈ ਤੇ ਜਿਨਾਂ 3 ਸਰਕਾਰੀ ਸਕੂਲਾਂ ਦੇ ਕੁਨੈਕਸ਼ਨ ਕੱਟੇ ਹਨ ਉਨਾਂ ਦਾ 45 ਹਜ਼ਾਰ ਬਕਾਇਆ ਖੜਾ ਹੈ। ਘੁਬਾਇਆ ਕਾਲਜ 'ਚ ਬਿਜਲੀ ਕੁਨੈਕਸ਼ਨ ਕੱਟਣ ਸਬੰਧੀ ਐਮ.ਪੀ. ਸ਼ੇਰ ਸਿੰਘ ਘੁਬਾਇਆ ਨੇ ਦੱਸਿਆ ਕਿ ਉਨਾਂ ਨੇ ਸਰਕਾਰ ਤੋਂ 4 ਕਰੋੜ ਰੁਪਏ ਲੈਣੇ ਹਨ ਜੋਕਿ ਪਿਛਲੇ 3 ਸਾਲਾਂ ਤੋਂ ਬਕਾਇਆ ਹਨ। ਜਦੋਂ ਇਹ ਪੈਸੇ ਆ ਜਾਣਗੇ ਤਾਂ ਬਿਜਲੀ ਬੋਰਡ ਨੂੰ ਬਣਦੀ ਅਦਾਇਗੀ ਕਰ ਦਿੱਤੀ ਜਾਵੇਗੀ।

No comments:

Post Top Ad

Your Ad Spot