ਕੀ ਮਾਸਟਰਾਂ ਤੇ ਮਾਸਟਰਾਣੀਆਂ ਦੀ ਪ੍ਰੀਖਿਆਵਾਂ ਦੇ ਬੋਝ ਦੀ ਬਿਮਾਰੀ ਦਾ ਹੋਵੇਗਾ ਇਲਾਜ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 2 March 2017

ਕੀ ਮਾਸਟਰਾਂ ਤੇ ਮਾਸਟਰਾਣੀਆਂ ਦੀ ਪ੍ਰੀਖਿਆਵਾਂ ਦੇ ਬੋਝ ਦੀ ਬਿਮਾਰੀ ਦਾ ਹੋਵੇਗਾ ਇਲਾਜ

ਜਲਾਲਾਬਾਦ, 2 ਮਾਰਚ (ਬਬਲੂ ਨਾਗਪਾਲ)- ਬੋਰਡ ਦੀਆਂ ਪ੍ਰੀਖਿਆਵਾਂ 28 ਫਰਵਰੀ ਤੋਂ ਸ਼ੁਰੂ ਹੋ ਗਈਆਂ ਹਨ, ਇਸ ਵਾਰ ਡਿਊਟੀਆਂ ਭਾਵੇਂ 90 ਪ੍ਰਤੀਸ਼ਤ ਬੋਰਡ ਵੱਲੋਂ ਹੀ ਲਗਾਈਆਂ ਗਈਆ ਹਨ, ਪਰ ਪ੍ਰੀਖਿਆ ਕੇਂਦਰਾਂ 'ਤੇ ਲੱਗਿਆ ਡਿਊਟੀ ਸਟਾਫ ਸੁਪਰਡੈਂਟ ਤੇ ਨਿਗਰਾਨ ਅਮਲਾ ਡਿਊਟੀ ਲੱਗਦਿਆਂ ਸਾਰ ਹੀ ਬਿਮਾਰ ਕਿਉਂ ਹੋ ਜਾਂਦਾ ਹੈ, ਇਸ ਦੀ ਸਮਝ ਸਿੱਖਿਆ ਵਿਭਾਗ ਨੂੰ ਤਾਂ ਚੰਗੀ ਤਰਾਂ ਹੀ ਆਉਂਦੀ ਹੈ, ਪਰ ਆਮ ਲੋਕਾਂ ਨੂੰ ਥੋੜੀ ਦੇਰ ਬਾਅਦ ਸਮਝ ਆਉਂਦੀ ਹੈ। ਸਿੱਖਿਆ ਵਿਭਾਗ ਅੰਦਰ ਕਈ ਮਿਸਾਲਾਂ ਹਨ ਜਿੱਥੇ ਡਿਊਟੀ ਅਮਲਾ ਬਿਮਾਰ ਹੋ ਗਿਆ ਹੈ, ਆਮ ਬੰਦੇ ਲਈ ਚੀਫ ਮੈਡੀਕਲ ਅਫਸਰ ਤੋਂ ਮੈਡੀਕਲ ਸਰਟੀਫਿਕੇਟ ਬਣਵਾਉਣਾ ਬੇਹੱਦ ਔਖਾ ਹੈ ਪਰ ਡਿਊਟੀ ਕਟਵਾਉਣ ਲਈ ਇਹ ਕੰਮ ਵਿਭਾਗ ਦੇ ਵੱਡੇ ਅਧਿਕਾਰੀ ਵੀਂ ਕਰਦੇ ਹਨ। ਹਰ ਵਾਰ ਦੀ ਤਰਾਂ ਸਿੱਖਿਆ ਵਿਭਾਗ ਅੰਦਰ ਮਹੱਤਵਪੂਰਨ ਅਹੁਦਿਆਂ 'ਤੇ ਤਾਇਨਾਤ ਕੁਝ ਵੀ. ਆਈ. ਪੀ ਲੋਕਾਂ ਦੇ ਬੱਚੇ ਪੜਦੇ ਤਾਂ ਭਾਵੇਂ ਚੰਡੀਗੜ ਜਾਂ ਦਿੱਲੀ ਹਨ, ਪਰ ਉਹ ਪੇਪਰ ਆਪਣੇ ਗ੍ਰਹਿ ਜ਼ਿਲੇ ਦੇ ਸਕੂਲਾਂ ਅੰਦਰ ਹੀ ਦਿੰਦੇ ਹਨ। ਜੇ ਵੀ. ਆਈ ਪੀ ਲੋਕਾਂ ਲਈ ਸੁਪਰਡੈਂਟ ਜਾਂ ਨਿਗਰਾਨ ਮਨ ਮਰਜ਼ੀ ਦੇ ਨਹੀ ਲੱਗਦੇ ਤਾਂ ਉਹ ਡਿਊਟੀ ਸਟਾਫ ਨੂੰ ਧੱਕੇ ਨਾਲ ਬਿਮਾਰ ਵੀ ਕਰ ਸਕਦੇ ਹਨ, ਪਰ ਹੋਰ ਵੀ ਹੈਰਾਨੀ ਹੁੰਦੀ ਹੈ ਜਦੋਂ ਕਈ ਪ੍ਰੀਖਿਆ ਕੇਂਦਰਾਂ ਤੇ ਡਿਊਟੀ ਕਟਵਾਉਣ ਵਾਲੀ ਬਿਮਾਰੀ ਗੰਭੀਰ ਹੋ ਜਾਂਦੀ ਹੈ। ਡਿਊਟੀ ਕਟਵਾਉਣ ਦਾ ਇਕ ਹੋਰ ਵਧੀਆ ਤਰੀਕਾ ਹੈ ਕਿ ਮੇਰੇ ਰਿਸ਼ਤੇਦਾਰਾਂ ਦੇ ਬੱਚੇ ਇਥੇ ਪੇਪਰ ਦੇ ਰਹੇ ਹਨ, ਇਹ ਪੁਰਾਣਾ ਤੇ ਪ੍ਰਚਲਿਤ ਢੰਗ ਹੈ। ਸਵਾਲ ਇਹ ਹੈ ਕਿ ਪ੍ਰਸ਼ਾਸਨ ਨਕਲ ਰਹਿਤ ਤੇ ਡਰ ਰਹਿਤ ਪ੍ਰੀਖਿਆਵਾਂ ਦੀਆਂ ਗੱਲਾਂ ਕਰ ਰਿਹਾ ਹੈ ਪੁਲਿਸ ਸੁਰੱਖਿਆ ਤੇ ਧਾਰਾ 144 ਦੀ ਗੱਲ ਕਰ ਰਹੀ ਹੈ, ਫਿਰ ਵੀਂ ਕੋਈ ਵੀ ਅਧਿਆਪਕ ਦਿਲੋਂ ਇਹ ਡਿਊਟੀ ਕਿਉਂ ਨਹੀ ਕਰਨਾ ਚਾਹੁੰਦਾ, ਜ਼ਿਲਾ ਸਿੱਖਿਆ ਪ੍ਰਸ਼ਾਸਨ ਅਤੇ ਰਾਜ ਸਿੱਖਿਆ ਪ੍ਰਸ਼ਾਸਨ ਰਲ ਮਿਲ ਕੇ ਇਸ ਸਮੱਸਿਆ ਦਾ ਹੱਲ ਕੱਢਣ।  ਇਸ ਸਬੰਧੀ ਸੈਕੜੇ ਅਧਿਆਪਕਾਂ ਤੋਂ ਇਸ ਇਮਤਿਹਾਨੀ ਪ੍ਰਬੰਧ ਬਾਰੇ ਸਵਾਲ ਪੁੱਛੇ ਗਏ, ਪਰ ਕੋਈ ਵੀਂ ਆਪਣੀ ਸੁਰੱਖਿਆ ਨੂੰ ਲੈ ਕੇ ਸੰਤੁਸ਼ਟ ਨਜ਼ਰ ਨਹੀ ਆਇਆ, ਆਖ਼ਰ ਸਮਾਜ ਦੇ ਨਿਰਮਾਤਾ ਨੂੰ ਅਸੀਂ ਕਦੋਂ ਤੱਕ ਧੱਕੇ ਨਾਲ ਬਿਮਾਰ ਹੋਣ ਲਈ ਮਜਬੂਰ ਕਰਦੇ ਰਹਾਂਗੇ।

No comments:

Post Top Ad

Your Ad Spot