ਜਲਾਲਾਬਾਦ, 19 ਮਾਰਚ (ਬਬਲੂ ਨਾਗਪਾਲ)- ਸਥਾਨਕ ਬੱਤੀਆਂਵਾਲਾ ਚੌਂਕ 'ਤੇ ਇੱਕ ਮੁਨੀਮ ਨੂੰ ਲੁੱਟਣ ਵਾਲੇ ਦੋ ਦੋਸ਼ੀਆਂ ਉੱਤੇ ਥਾਨਾ ਸਿਟੀ ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਐਚਸੀ ਚੰਦਰ ਸ਼ੇਖਰ ਨੇ ਦੱਸਿਆ ਕਿ ਉਨਾਂਨੂੰ ਪ੍ਰਦੀਪ ਸਿੰਘ ਪੁੱਤਰ ਮੰਗਤ ਸਿੰਘ ਵਾਸੀ ਬਾਦਲ ਦੇ ਹਿਠਾੜ ਥਾਨਾ ਅਮੀਰ ਖਾਸ ਜਿਲਾ ਫਾਜਿਲਕਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਮੁਨੀਮੀ ਦਾ ਕੰਮ ਕਰਦਾ ਹੈ ਅਤੇ 16 ਮਾਰਚ ਨੂੰ ਵਕਤ ਰਾਤ ਕਰੀਬ 10 ਵਜੇ ਦਾ ਹੋਵੇਗਾ ਕਿ ਡਿਊਟੀ ਖਤਮ ਕਰਕੇ ਘਰ ਨੂੰ ਜਾ ਰਿਹਾ ਸੀ । ਜਦੋਂ ਉਹ ਬੱਤੀਆਂ ਵਾਲਾ ਚੌਂਕ ਜਲਾਲਾਬਾਦ ਦੇ ਕੋਲ ਅੱਪੜਿਆ ਤਾਂ ਸਾਹਮਣੇ ਇੱਕ ਅਣਪਛਾਤੇ ਵਿਅਕਤੀ ਦੁਆਰਾ ਰੁਕਣ ਦਾ ਇਸ਼ਾਰਾ ਕੀਤਾ ਗਿਆ ਅਤੇ ਇੱਕ ਵਿਅਕਤੀ ਨੇ ਉਹਨੂੰ ਪਿੱਛੋਂ ਜਾਕਟ ਤੋਂ ਫੜ ਲਿਆ ਜਿਸਦੇ ਨਾਲ ਉਹ ਡਿੱਗ ਗਿਆ । ਉਸ ਤੋਂ ਬਾਅਦ ਹੋਰ ਅਣਪਛਾਤੇ ਵਿਅਕਤੀ ਆ ਗਏ ਜਿਨਾਂ ਵਿੱਚ ਇੱਕ ਵਿਅਕਤੀ ਨੇ ਹੱਥ ਵਿੱਚ ਫੜੀ ਬੀਅਰ ਦੀ ਬੋਤਲ ਉਸਦੇ ਸਿਰ ਵਿੱਚ ਮਾਰੀ ਅਤੇ ਦੂੱਜੇ ਵਿਅਕਤੀ ਨੇ ਇੱਟ ਚੁੱਕ ਕੇ ਸਿਰ ਉੱਤੇ ਮਾਰੀ ਅਤੇ ਡਿੱਗ ਪਿਆ। ਉਸਨੇ ਦੱਸਿਆ ਕਿ ਉਕਤ ਦੋਸ਼ੀਆਂ ਨੇ ਉਸਦੀ ਗਿਰੇ ਹੋਏ ਦੀ ਉਸਦੀ ਜਾਕੇਟ ਉਤਾਰ ਲਈ ਜਿਸ ਵਿਚੋਂ 3000 ਰੁਪਏ ਨਗਦੀ ਅਤੇ ਇੱਕ ਸੈਮਸੰਗ ਕੰਪਨੀ ਦਾ ਮੋਬਾਇਲ ਕੱਢ ਲਿਆ ਅਤੇ ਫਰਾਰ ਹੋ ਗਏ। ਜਿਨਾਂ ਦੀ ਪਹਿਚਾਣ ਸ਼ੈਰੀ ਅਤੇ ਸ਼ਿੰਦੀ ਦੇ ਰੂਪ ਵਿੱਚ ਹੋਈ ਹੈ ਪੁਲਿਸ ਨੇ ਦੋਨਾਂ ਦੋਸ਼ੀਆਂ ਖਿਲਾਫ ਧਾਰਾ 379ਏ, 341, 323 ਦੇ ਅਧੀਨ ਪਰਚਾ ਦਰਜ ਕਰ ਲਿਆ ਹੈ।
Post Top Ad
Your Ad Spot
Sunday, 19 March 2017
Home
Unlabelled
ਮੁਨੀਮ ਨੂੰ ਲੁੱਟਣ ਵਾਲੇ ਦੋ ਦੋਸ਼ੀਆਂ ਉੱਤੇ ਪਰਚਾ
ਮੁਨੀਮ ਨੂੰ ਲੁੱਟਣ ਵਾਲੇ ਦੋ ਦੋਸ਼ੀਆਂ ਉੱਤੇ ਪਰਚਾ

About Jaswinder Azad
Templatesyard is a blogger resources site is a provider of high quality blogger template with premium looking layout and robust design. The main mission of templatesyard is to provide the best quality blogger templates which are professionally designed and perfectlly seo optimized to deliver best result for your blog.
Subscribe to:
Post Comments (Atom)
Post Top Ad
Your Ad Spot
No comments:
Post a Comment