ਪਤੰਜਲੀ ਯੋਗਪੀਠ ਦੇ ਪ੍ਰਚਾਰਕ ਨੇ ਲਗਾਈ ਮੁਫ਼ਤ ਯੋਗ ਕਲਾਸ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 29 March 2017

ਪਤੰਜਲੀ ਯੋਗਪੀਠ ਦੇ ਪ੍ਰਚਾਰਕ ਨੇ ਲਗਾਈ ਮੁਫ਼ਤ ਯੋਗ ਕਲਾਸ

ਜਲਾਲਾਬਾਦ 29 ਮਾਰਚ (ਬਬਲੂ ਨਾਗਪਾਲ)-ਨਜ਼ਦੀਕੀ ਪਿੰਡ ਢਾਣੀ ਮੋਹਰੀ ਰਾਮ (ਝੁੱਗੀਆਂ) ਵਿੱਚ ਪਤੰਜਲੀ ਯੋਗਪੀਠ ਹਰਿਦੁਆਰ ਦੇ ਮਾਰਗ ਦਰਸ਼ਨ ਵਿੱਚ ਯੋਗ ਪ੍ਰਚਾਰਕ ਵੱਲੋਂ ਮੁਫ਼ਤ ਯੋਗ ਕਲਾਸ ਲਗਾਈ ਗਈ। ਜਾਣਕਾਰੀ ਦਿੰਦੇ ਹੋਏ ਯੋਗ ਪ੍ਰਚਾਰਕ ਧਰਮਵੀਰ ਨੇ ਦੱਸਿਆ ਕਿ ਲੋਕਾਂ ਨੂੰ ਯੋਗ ਨਾਲ ਜੋੜਨ ਲਈ ਪਤੰਜਲੀ ਯੋਗਪੀਠ ਹਰਿਦੁਆਰ ਦੇ ਵੱਲੋਂ ਯੋਗ ਪ੍ਰਚਾਰਕਾਂ ਨੂੰ ਵਿਸ਼ੇਸ਼ ਤੌਰ 'ਤੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਉਨਾਂ ਨੂੰ ਵੱਖ-ਵੱਖ ਪਿੰਡਾਂ ਵਿੱਚ ਯੋਗ ਕਲਾਸਾਂ ਲਗਾਈਆਂ ਜਾਣ ਤੇ ਲੋਕਾਂ ਨੂੰ ਯੋਗ ਨਾਲ ਜੋੜਿਆ ਜਾ ਸਕੇ। ਉਨਾਂ ਦੱਸਿਆ ਕਿ ਲੋਕਾਂ ਵਿੱਚ ਯੋਗ ਸਿੱਖਣ ਲਈ ਬੇਹੱਦ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਲੋਕ ਯੋਗ ਨੂੰ ਸਿਖ ਕੇ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਅਪਣਾ ਰਹੇ ਹਨ ਜੋ ਕਿ ਇਹ ਬਹੁਤ ਵਧੀਆ ਕਦਮ ਹੈ। ਪਿੰਡ ਢਾਣੀ ਮੋਹਰੀ ਰਾਮ ਵਿੱਚ ਇਹ ਕਲਾਸ 20 ਮਾਰਚ ਤੋਂ ਲਗਾਈ ਜਾ ਰਹੀ ਹੈ ਜਿਸ ਵਿੱਚ ਔਰਤਾਂ, ਬਜ਼ੁਰਗ, ਨੌਜਵਾਨ ਤੇ ਬੱਚੇ ਵਧ ਚੜ ਕੇ ਭਾਗ ਲੈ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਟੇਲਰ ਮਾਸਟਰ ਦੇਸ ਰਾਜ, ਅਮਨਦੀਪ, ਬੀਬੀ ਭਰਾਵਾਂ ਬਾਈ, ਕੈਲਾਸ਼ ਰਾਣੀ ਆਦਿ ਹਾਜ਼ਰ ਸਨ।

No comments:

Post Top Ad

Your Ad Spot