ਸ਼੍ਰੀ ਬਾਲਾ ਜੀ ਸਾਲਾਸਰ ਲੰਗਰ ਕਮੇਟੀ ਵੱਲੋਂ ਸਜਾਈ ਗਈ ਸ਼ੋਭਾ ਯਾਤਰਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 20 March 2017

ਸ਼੍ਰੀ ਬਾਲਾ ਜੀ ਸਾਲਾਸਰ ਲੰਗਰ ਕਮੇਟੀ ਵੱਲੋਂ ਸਜਾਈ ਗਈ ਸ਼ੋਭਾ ਯਾਤਰਾ

9, 10 ਅਤੇ 11 ਅਪ੍ਰੈਲ ਨੂੰ ਸਾਲਾਸਰ ਧਾਮ ਵਿਖੇ ਲਗਾਇਆ ਜਾਵੇਗਾ ਲੰਗਰ ਭੰਡਾਰਾ-ਪ੍ਰਧਾਨ ਸੁਰੇਸ਼ ਕੁਮਾਰ
ਸ਼ੋਭਾ ਯਾਤਰਾ ਨੂੰ ਰਵਾਨਾ ਕਰਨ ਮੋਕੇ ਹਾਜਰ ਸਮਾਜਸੇਵੀ ਅਤੇ ਸ਼੍ਰੀ ਬਾਲਾ ਜੀ ਸਾਲਾਸਰ ਲੰਗਰ ਕਮੇਟੀ ਦੇ ਆਗੂ।
ਜਲਾਲਾਬਾਦ, 20 ਮਾਰਚ (ਬਬਲੂ ਨਾਗਪਾਲ)-ਸ਼੍ਰੀ ਬਾਲਾ ਜੀ ਸਾਲਾਸਰ ਲੰਗਰ ਕਮੇਟੀ ਵੱੱਲੋਂ 11 ਵਿਸ਼ਾਲ ਲੰਗਰ ਭੰਡਾਰਾ ਜੋ ਕਿ 9, 10 ਅਤੇ 11 ਅਪ੍ਰੈਲ ਨੂੰ ਸ਼੍ਰੀ ਅਜੰਨੀ ਮਾਤਾ ਮੰਦਿਰ ਰੋਡ ਸਾਲਾਸਰ ਧਾਮ ਵਿਖੇ ਲਗਾਇਆ ਜਾ ਰਿਹਾ ਹੈ। ਇਸੇ ਸੰਬੰਧ ਵਿੱਚ ਅੱਜ ਸਵੇਰੇ ਲੰਗਰ ਕਮੇਟੀ ਦੇ ਆਗੂਆਂ ਅਤੇ ਮੈਬਰਾਂ ਵੱਲੋਂ ਮਿਲ ਕੇ ਸਥਾਨਕ ਸ਼ਹਿਰ ਅੰਦਰ ਇੱਕ ਸ਼ੋਭਾ ਯਾਤਰਾ ਸਜਾਈ ਗਈ। ਇਸ ਸ਼ੋਭਾ ਯਾਤਰਾ ਨੂੰ ਰਵਾਨਾ ਕਰਨ ਮੋਕੇ ਸਥਾਨਕ ਸਮਾਜਸੇਵੀ ਸ਼ੰਟੀ ਗਾਂਧੀ ਵਿਸ਼ੇਸ਼ ਤੌਰ 'ਤੇ ਪੁੱਜੇ। ਇਸ ਮੋਕੇ ਤੇ ਉਨਾਂ ਦੇ ਨਾਲ ਸੋਨੂੰ ਦਰਗਨ ਵੀ ਮੌਜੂਦ ਸਨ। ਜਿਨਾਂ ਨੇ ਮਿਲ ਕੇ ਪਹਿਲਾਂ ਪੂਜਾ ਕਰਵਾਈ ਅਤੇ ਬਾਅਦ ਵਿੱਚ ਸ਼ੋਭਾ ਯਾਤਰਾ ਨੂੰ ਰਵਾਨਾ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਬਾਲਾ ਜੀ ਸਾਲਾਸਰ ਲੰਗਰ ਕਮੇਟੀ ਦੇ ਪ੍ਰਧਾਨ ਸ਼ੁਰੇਸ਼ ਕੁਮਾਰ ਨੇ ਦੱਸਿਆ ਕਿ ਲੰਗਰ ਕਮੇਟੀ ਵੱਲੋਂ ਸ਼ਹਿਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਲ ਵਿੱਚ ਦੋ ਵਾਰ ਸਾਲਾਸਰ ਧਾਮ ਵਿਖੇ ਲੰਗਰ ਭੰਡਾਰਾ ਲਗਾਇਆ ਜਾਂਦਾ ਹੈ ਅਤੇ ਇਸ ਵਾਰ ਦਾ ਲੰਗਰ ਭੰਡਾਰਾ ਜੋ ਕਿ 9, 10 ਅਤੇ 11 ਅਪੈ੍ਰਲ ਨੂੰ ਲਗਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਲੰਗਰ ਭੰਡਾਰਾ ਲਗਾਉਣ ਦੇ ਲਈ ਰਾਸ਼ਨ ਇੱਕਠਾ ਕਰਨ ਸੰਬੰਧੀ ਅੱਜ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ। ਸ਼ੋਭਾ ਯਾਤਰਾ ਨੂੰ ਰਵਾਨਾ ਕਰਨ ਮੋਕੇ ਵਿਸ਼ੇਸ਼ ਤੌਰ 'ਤੇ ਹਾਜਰ ਹੋਏ ਸਮਾਜਸੇਵੀਆਂ ਨੂੰ ਸ਼੍ਰੀ ਬਾਲਾ ਜੀ ਸਾਲਾਸਰ ਲੰਗਰ ਕਮੇਟੀ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸ਼੍ਰੀ ਸਾਲਾਸਰ ਲੰਗਰ ਕਮੇਟੀ ਦੇ ਸੇਵਾਦਾਰ ਸਾਹਿਲ, ਰਾਹੁਲ, ਪ੍ਰਿੰਸ, ਵਿਕਾਸ, ਰਨਜੀਤ, ਅਨੀਸ਼, ਸੁਖਵੀਰ, ਲਵਪ੍ਰੀਤ, ਰਾਜਨ, ਅਮਨ, ਸਾਗਰ, ਛਿੰਦਾ, ਮੰਗੂ, ਰਾਜੂ, ਛੌਟੂ, ਸੁਮਨ, ਰਮਨ ਅਤੇ ਰਾਜਬੀਰ ਆਦਿ ਮੌਜੂਦ ਸਨ।

No comments:

Post Top Ad

Your Ad Spot