ਈ.ਟੀ.ਟੀ ਟੈਟ ਪਾਸ ਯੂਨੀਅਨ ਦੇ ਅਧਿਆਪਕਾਂ ਨੇ ਵਿਚਾਰੇ ਮਸਲੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 22 March 2017

ਈ.ਟੀ.ਟੀ ਟੈਟ ਪਾਸ ਯੂਨੀਅਨ ਦੇ ਅਧਿਆਪਕਾਂ ਨੇ ਵਿਚਾਰੇ ਮਸਲੇ

ਸ਼ਹੀਦ ਊਧਮ ਸਿੰਘ ਪਾਰਕ ਵਿਖੇ ਮੀਟਿੰਗ ਕਰਨ ਉਪਰੰਤ
ਹਾਜਰ ਈ.ਟੀ.ਟੀ. ਟੈਟ ਪਾਸ ਯੂਨੀਅਨ ਦੇ ਅਧਿਆਪਕ
ਫ਼ਾਜ਼ਿਲਕਾ, 22 ਮਾਰਚ (ਬਬਲੂ ਨਾਗਪਾਲ)- ਪੰਜਾਬ ਈ.ਟੀ.ਟੀ ਟੈਟ ਪਾਸ ਯੂਨੀਅਨ ਅਧਿਆਪਕਾਂ ਦੀ ਇੱਕ ਅਹਿਮ ਮੀਟਿੰਗ ਸਥਾਨਕ ਸ਼ਹੀਦ ਊਧਮ ਸਿੰਘ ਪਾਰਕ ਜਲਾਲਾਬਾਦ ਵਿਖੇ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਿੰਸ ਵਧਵਾ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਮੀਟਿੰਗ ਵਿੱਚ ਇੱਕਠੇ ਹੋਏ ਈ.ਟੀ.ਟੀ ਟੈਟ ਪਾਸ ਯੂਨੀਅਨ ਦੇ ਅਧਿਆਪਕਾਂ ਨੇ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਉਮੀਦ ਕੀਤੀ ਹੈ ਕਿ ਕਾਂਗਰਸ ਸਰਕਾਰ ਈ.ਟੀ.ਟੀ ਟੈਟ ਪਾਸ ਯੂਨੀਅਨ ਦੀਆਂ ਖਾਲੀ ਪਈਆਂ ਆਸਾਮੀਆਂ ਜਲਦ ਤੋਂ ਜਲਦ ਭਰੇਗੀ। ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਿੰਸ ਵਧਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨਾਂ ਦੇ ਕਈ ਈ.ਟੀ.ਟੀ ਟੈਟ ਪਾਸ ਸਾਥੀ ਓਵਰਏਜ਼ ਹੋ ਰਹੇ ਹਨ। ਜੇਕਰ ਉਨਾਂ ਨੂੰ ਜਲਦੀ ਰੁਜ਼ਗਾਰ ਨਾ ਮਿਲਿਆ ਤਾਂ ਉਨਾਂ ਦੀ ਨੌਕਰੀ ਪ੍ਰਾਪਤ ਕਰਨ ਦੀ ਉਮਰ ਹੱਦ ਖ਼ਤਮ ਹੋ ਜਾਵੇਗੀ। ਉਨਾਂ ਕਿਹਾ ਕਿ ਸਾਨੂੰ ਹੁਣ ਕੈਪਟਨ ਸਰਕਾਰ ਤੋਂ ਆਸ ਹੈ ਕਿ ਉਹ ਈ.ਟੀ.ਟੀ ਟੈਟ ਪਾਸ ਦੇ ਮਸਲੇ ਪਹਿਲ ਦੇ ਆਧਾਰ 'ਤੇ ਕਰਨਗੇ ਤੇ ਉਹ ਈ.ਟੀ.ਟੀ ਦੀਆਂ ਖਾਲੀ ਪਈਆਂ ਆਸਾਮੀਆਂ ਨੂੰ ਜਲਦ ਤੋਂ ਜਲਦ ਭਰਨਗੇ। ਇਸ ਮੋਕੇ ਤੇ ਉਨਾਂ ਨੇ ਕਿਹਾ ਅਸੀਂ ਸਿੱਖਿਆ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਤੋਂ ਮੰਗ ਕਰਦੇ ਹਾਂ ਕਿ ਈ.ਟੀ.ਟੀ ਦੀਆਂ ਆਸਾਮੀਆਂ ਕੱਢਕੇ ਭਰਤੀ ਕੀਤੀ ਜਾਵੇ ਤਾਂ ਜੋ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਮਿਲ ਸਕੇ। ਇਸ ਮੋਕੇ ਤੇ ਗੁਰਪ੍ਰੀਤ ਕੰਬੋਜ, ਪ੍ਰਵੇਸ਼ ਪੰਜੇ ਕੇ, ਲੇਖਰਾਜ, ਜਗਦੀਸ਼, ਦੀਪਕ, ਰਾਜੇਸ਼, ਹਰੀਸ਼ ਫਾਜ਼ਿਲਕਾ, ਸੁਰਿੰਦਰ, ਰਮਨ ਦਰੋਗਾ, ਪਰਵਿੰਦਰ, ਰਾਹੁਲ, ਵਰਿੰਦਰ ਅਤੇ ਸ਼ੋਬਿੰਤ ਆਦਿ ਹਾਜਰ ਸਨ।

No comments:

Post Top Ad

Your Ad Spot