ਅੱਖਾਂ ਦੇ ਰੋਗ ਆਈ ਫਲੂ ਨੇ ਸਰਹੱਦੀ ਖੇਤਰ 'ਚ ਦਿੱਤੀ ਦਸਤਕ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 2 March 2017

ਅੱਖਾਂ ਦੇ ਰੋਗ ਆਈ ਫਲੂ ਨੇ ਸਰਹੱਦੀ ਖੇਤਰ 'ਚ ਦਿੱਤੀ ਦਸਤਕ

ਜਲਾਲਾਬਾਦ, 2 ਮਾਰਚ (ਬਬਲੂ ਨਾਗਪਾਲ)-ਮੌਸਮ ਦੀ ਤਬਦੀਲੀ ਸਮੇਂ ਫੈਲਣ ਵਾਲਾ ਅੱਖਾਂ ਦਾ ਰੋਗ ਆਈ ਫਲੂ (ਅੱਖਾਂ ਦੀ ਵਾਇਰਲ ਬਿਮਾਰੀ) ਨੇ ਇਸ ਸਰਹੱਦੀ ਖੇਤਰ 'ਚ ਕਈ ਵਿਅਕਤੀਆਂ ਦੀਆਂ ਅੱਖਾਂ 'ਤੇ ਹਮਲਾ ਬੋਲ ਦਿੱਤਾ ਹੈ। ਮੰਡੀ ਲਾਧੂਕਾ ਦੇ ਕਰਿਆਨਾ ਵਪਾਰੀ ਵਿਨੋਦ ਕੁਮਾਰ ਵਾਟਸ ਨੇ ਦੱਸਿਆ ਹੈ ਕੇ ਅੱਜ ਤੋ ਤਿੰਨ ਦਿਨ ਪਹਿਲਾਂ ਉਸਨੂੰ ਅੱਖਾਂ 'ਚ ਰੜਕ ਤੇ ਦਰਦ ਮਹਿਸੂਸ ਹੋਈ, ਇਸ ਤੋ ਬਾਅਦ ਉਨਾਂ ਨੇ ਮੰਡੀ ਲਾਧੂਕਾ ਦੇ ਇਕ ਹੋਮਿਓਪੈਥਿਕ ਡਾਕਟਰ ਨੂੰ ਅੱਖਾਂ ਵਿਖਾਈਆਂ ਤਾਂ ਉਨਾਂ ਨੇ ਦੱਸਿਆ ਮੇਰੀਆਂ ਅੱਖਾਂ ਨੂੰ ਆਈ ਫਲੂ ਰੋਗ ਹੋ ਗਿਆ ਹੈ, ਜਿਸ ਤੋ ਬਾਅਦ ਮੇਰੀਆਂ ਅੱਖਾਂ ਪੂਰੀ ਤਰਾਂ ਲਾਲ ਹੋ ਗਈਆ। ਹੋਮਿਓਪੈਥਿਕ ਦਵਾਈ ਖਾਣ ਤੇ ਅੱਖਾਂ 'ਚ ਦਵਾਈ ਪਾਣ ਨਾਲ ਇਨਾਂ ਵਿਚ ਸੁਧਾਰ ਹੋ ਰਿਹਾ ਹੈ। ਅੱਖਾਂ ਦੇ ਮਾਹਿਰ ਡਾਕਟਰ ਵਿਨੇ ਬਡਿਆਲ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋ ਅੱਖਾਂ ਦਾ ਇਹ ਵਾਇਰਲ ਰੋਗ ਕਾਫੀ ਫੈਲਿਆਂ ਹੋਇਆ ਹੈ ਉਨਾਂ ਕਿਹਾ ਹੈ ਇਸ ਰੋਗ ਨਾਲ ਪ੍ਰਭਾਵਿਤ ਵਿਅਕਤੀ ਨਾਲ ਹੱਥ ਮਿਲਾਉਣ ਨਾਲ ਜਾਂ ਉਸਦਾ ਤੋਲੀਆਂ ਤੇ ਹੋਰ ਸਾਮਾਨ ਵਰਤਣ ਨਾਲ ਇਹ ਰੋਗ ਹੋ ਜਾਂਦਾ ਹੈ।

No comments:

Post Top Ad

Your Ad Spot