ਹੁਸੈਨੀਵਾਲਾ ਵਿਖੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਨ ਬਨੇਗਾ ਡੇ ਵੱਜੋਂ ਮਨਾਇਆ ਜਾਵੇਗਾ-ਢਾਬਾਂ, ਅਕਾਸ਼ ਜਲਾਲਾਬਾਦੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 16 March 2017

ਹੁਸੈਨੀਵਾਲਾ ਵਿਖੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਨ ਬਨੇਗਾ ਡੇ ਵੱਜੋਂ ਮਨਾਇਆ ਜਾਵੇਗਾ-ਢਾਬਾਂ, ਅਕਾਸ਼ ਜਲਾਲਾਬਾਦੀ

ਬਿੱਟੂ ਦਰੋਗਾ ਦੀ ਅਗੁਵਾਈ ਵਿੱਚ ਵਿਸ਼ਾਲ ਮੀਟਿੰਗ ਹੋਈ
ਜਲਾਲਾਬਾਦ 16 ਮਾਰਚ (ਬਬਲੂ ਨਾਗਪਾਲ)-
ਸਰਬ ਭਾਰਤ ਨੌਜ਼ਵਾਨ ਸਭਾ ਅਤੇ ਆਲ ਇੰਡੀਆਂ ਸਟੂਡੈਂਟਸ ਫੈਡਰੇਸ਼ਨ ਕੌਮੀ ਕੌਂਸਲ ਵੱਲੋਂ ਦੇਸ਼ ਭਰ ਵਿੱਚ  23 ਮਾਰਚ ਦਿਨ ਵੀਰਵਾਰ ਨੂੰ ਭਗਤ ਸਿੰਘ , ਰਾਜਗੁਰੂ ਅਤੇ ਸੁਖਦੇਵ  ਦੇ ਸ਼ਹੀਦੀ ਦਿਹਾੜੇ ਨੂੰ ਬਨੇਗਾ ਡੇ (ਭਗਤ ਸਿੰਘ ਕੌਮੀ ਰੁਜਗਾਰ ਗਾਰੰਟੀ ਕਾਨੂੰਨ ) ਵੱਜੋਂ ਮਨਾਉਂਣ ਦਾ ਫੈਸਲਾ ਕੀਤਾ ਹੈ। ਇਨਾਂ ਵਿਚਾਰਾ ਦਾ ਪ੍ਰਗਟਾਵਾਂ ਸਰਬ ਭਾਰਤ ਨੌਜ਼ਵਾਨ ਸਭਾ ਪੰਜਾਬ ਦੇ ਪ੍ਰਧਾਨ ਸਾਥੀ ਪਰਮਜੀਤ ਸਿੰਘ ਢਾਬਾਂ ਨੇ ਪਿੰਡ ਦਰੋਗਾ ਵਿਖੇ ਕੀਤੀ ਗਈ ਵਿਦਿਆਰਥੀ ਅਤੇ ਨੌਜਵਾਨਾਂ ਦੀ ਇਕ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਨ ਮੌਕੇ ਕੀਤਾ। ਸਾਥੀ ਢਾਬਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਦਾ ਨੌਜਵਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਬੇਰੁਜ਼ਗਾਰ ਨੌਜ਼ਵਾਨਾਂ ਨੂੰ ਰੁਜ਼ਗਾਰ ਦੇਣ ਵਾਅਦਿਆਂ ਨੂੰ ਸੁਣ ਸੁਣ ਕੇ ਥੱਕ ਚੁੱਕਿਆ ਹੈ। ਪਰ ਕਿਸੇ ਵੀ ਰੁਜ਼ਗਾਰ ਦੀ ਗਾਰੰਟੀ ਦਾ ਕੋਈ ਹੱਲ ਨਹੀ ਕੱਢਿਆ ਗਿਆ। ਉਨਾਂ ਹਿਕਾ ਕਿ ਸਾਡੇ ਦੇਸ਼ ਦੇ ਮਹਾਨ ਸ਼ਹੀਦਾ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਚੇਤਨ ਜਵਾਨੀ ਨੂੰ ਅੱਗੇ ਆਉਂਣਾ ਪਵੇਗਾ। ਉਨਾਂ ਕਿਹਾ ਕਿ ਪੰਜਾਬ ਦੀ ਸੂਬੇ ਦੀਆਂ ਦੋਨੇਂ ਵਿਦਿਆਰਥੀ ਅਤੇ ਨੌਜ਼ਵਾਨ ਜਥੇਬੰਦੀਆਂ ਵੱਲੋਂ 23 ਮਾਰਚ ਨੂੰ ਹੁਸੈਨੀਵਾਲਾ ਫਿਰੋਜਪੁਰ ਵਿਖੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਸਮਾਰਕ ਤੇ ਬਨੇਗਾ ਦਿਨ ਮਾਨਉਂਣ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨਉਂ ਇਸ ਮੌਕੇ ਏ.ਆਈ.ਐਸ.ਐਫ ਦੇ ਜ਼ਿਲਾ ਫਾਜਿਲਕ ਦੇ ਮੀਤ ਸਕੱਤਰ ਅਕਾਸ਼ ਜਲਾਲਾਬਾਦੀ ਨੇ ਕਿਹਾ ਇਸ ਦਿਨ ਤੇ ਵਿਦਿਆਰਥੀ  ਵੱਡੀ ਗਿਣਤੀ ਵਿੱਚ ਪੁਹੰਚ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਬਨੇਗਾ ਦੀ ਪ੍ਰਾਪਤੀ ਲਈ ਅਵਾਜ਼ ਬੁਲੰਦ ਕਰਨ। ਪਿੰਡ ਦਰੋਗਾ ਦੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਪ੍ਰਧਾਨ ਬਿੱਟੂ ਦਰੋਗਾ ਵੱਲੋਂ ਇਸ ਮੀਟਿੰਗ ਦਾ ਆਯੋਜਨ ਕੀਤਾ ਗਿਆ। ਕਲੱਬ ਦੇ ਚੇਅਰਮੈਨ ਮੇਹਰ ਸਿੰਘ ਨੇ ਆਏ ਹੋਏ ਆਗੂਆਂ ਦਾ ਧੰਨਵਾਦ ਕੀਤਾ ਹੈ। ਮੀਟਿੰਗ ਵਿੱਚ ਵਿਸੇਸ਼ ਤੌਰ ਤੇ ਕਲੱਬ ਦੇ ਸਕੱਤਰ ਸੁਿਰੰਦਰ ਸਿੰਘ, ਹਰਭਜਨ ਸਿੰਘ ਗੁਰਪ੍ਰੀਤ ਸਿੰਘ, ਅਸ਼ੋਕ ਸਿੰਘ, ਰਿੰਪੂ, ਲਵਪ੍ਰੀਤ ਸਿੰਘ, ਅਮਰ ਸਿੰਘ, ਹਰਮੇਸ਼ ਸਿੰਘ, ਪੂਰਨ ਸਿੰਘ ਚੱਕ ਰੱਖ  ਰਹੀਮ ਦੇ ਸਰਪੰਚ, ਸੁਖਵਿੰਦਰ ਪਾਲ , ਬਾਬਾ ਬਲਵੀਰ ਸਿੰਘ , ਜੋਗਿੰਦਰ ਸਿੰਘ ਵਿਸੇਸ਼ ਤੌਰ ਤੇ ਹਾਜ਼ਰ ਹੋਏ ਹਨ।

No comments:

Post Top Ad

Your Ad Spot