ਬਕਾਇਆ ਬਿਲ ਵਸੂਲੀ ਕਰਨ ਲਈ ਨਗਰ ਪ੍ਰਸ਼ਾਸਨ ਹੋਇਆ ਸਖਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 15 March 2017

ਬਕਾਇਆ ਬਿਲ ਵਸੂਲੀ ਕਰਨ ਲਈ ਨਗਰ ਪ੍ਰਸ਼ਾਸਨ ਹੋਇਆ ਸਖਤ

ਬੈਂਕਾਂ, ਹੋਟਲਾਂ, ਰਾਈਸ ਮਿੱਲਰਾਂ ਅਤੇ ਸਕੂਲਾਂ ਮਾਲਕਾਂ ਨੂੰ ਕੁਨੈਕਸ਼ਨ ਲੈਣ ਦੀ ਕੀਤੀ ਹਿਦਾਇਤ
ਬਕਾਇਆ ਬਿਲ ਵਸੂਲੀ ਲਈ ਘਰ-ਘਰ ਜਾਂਦੇ ਹੋਏ ਨਗਰ ਕੌਂਸਲ ਅਧਿਕਾਰੀ ਤੇ ਕਰਮਚਾਰੀ
ਜਲਾਲਾਬਾਦ, 15 ਮਾਰਚ (ਬਬਲੂ ਨਾਗਪਾਲ)- ਸ਼ਹਿਰ ਅੰਦਰ ਆਮ ਲੋਕਾਂ ਦੇ ਘਰਾਂ ਵਿੱਚ ਨਗਰ ਕੌਂਸਲ ਦੇ ਬਕਾਇਆ ਸੀਵਰੇਜ, ਪਾਣੀ ਅਤੇ ਪ੍ਰਾਪਰਟੀ ਨਾਲ ਬਿਲ ਵਸੂਲਣ ਲਈ ਨਗਰ ਪ੍ਰਸ਼ਾਸਨ ਪੂਰੀ ਤਰਾਂ ਸਖਤ ਨਜਰ ਆ ਰਿਹਾ ਹੈ। ਅੱਜ ਨਗਰ ਸਾਧਕ ਅਫਸਰ ਨਰਿੰਦਰ ਗੁਪਤਾ ਵਲੋਂ ਨਗਰ ਕੌਂਸਲ ਦੇ ਕਰਮਚਾਰੀ ਗੁਰਜੰਟ ਸਿੰਘ, ਟੈਕਸ ਅਧਿਕਾਰੀ ਪ੍ਰੇਮ ਲਾਲ, ਬਿੱਟੂ ਚੌਧਰੀ, ਸੰਨੀ ਅਤੇ ਹੋਰ ਕਰਮਚਾਰੀਆਂ ਨਾਲ ਮਿਲਕੇ ਸ਼ਹਿਰ ਵਿੱਚ ਬਕਾਇਆ ਬਿਲ ਵਸੂਲਣ ਲਈ ਮੁਹਿੰਮ ਚਲਾਈ ਗਈ । ਜਿਸ ਵਿੱਚ ਆਮ ਘਰਾਂ ਵਿੱਚ ਲੋਕਾਂ ਨੂੰ 31 ਮਾਰਚ ਤੱਕ ਆਪਣੇ ਬਕਾਇਆ ਬਿਲ ਭਰਨ ਲਈ ਕਿਹਾ ਗਿਆ ਅਤੇ ਨਾਲ ਬੈਂਕਾਂ, ਹੋਟਲਾਂ, ਰਾਈਸ ਮਿੱਲਰਾਂ ਅਤੇ ਸਕੂਲਾਂ ਦੇ ਮਾਲਿਕਾਂ ਨੂੰ ਵੀ ਸੀਵਰੇਜ ਅਤੇ ਪਾਣੀ ਦੇ ਕੁਨੈਕਸ਼ਨ ਲਈ ਨੋਟਿਸ ਕੱਢੇ ਗਏ। ਇਸ ਮੌਕੇ ਜਾਨਕਾਰੀ ਦਿੰਦਿਆਂ ਨਗਰ ਸਾਧਕ ਅਫਸਰ ਨਰਿੰਦਰ ਗੁਪਤਾ ਨੇ ਦੱਸਿਆ ਕਿ ਲੋਕ ਸੀਵਰੇਜ ਅਤੇ ਪਾਣੀ ਦੇ ਬਿੱਲ ਭਰਨ ਲਈ ਆਲਸ ਕਰ ਜਾਂਦੇ ਹਨ ਪਰ ਇਹ ਲੋਕਾਂ ਦੀ ਡਿਊਟੀ ਹੈ ਕਿ ਉਹ ਨਗਰ ਕੌਂਸਲ ਦੇ ਬਕਾਇਆ ਬਿਲ ਸਮੇਂ ਤੇ ਭਰਨ। ਉਨਾਂ ਕਿਹਾ ਕਿ ਜਿਹੜੇ ਰਾਈਸ ਮਿੱਲਰਾਂ, ਹੋਟਲ ਮਾਲਕਾਂ, ਸਕੂਲਾਂ ਸੰਚਾਲਕਾਂ ਵਲੋਂ ਸੀਵਰੇਜ ਅਤੇ ਪਾਣੀ ਦੇ ਕੁਨੈਕਸ਼ਨ ਲਏ ਗਏ ਹਨ ਪਰ ਉਨਾਂ ਦੀ ਰਜਿਸਟ੍ਰੇਸ਼ਨ ਨਹੀਂ ਕਰਵਾਈ ਗਈ ਹੈ ਉਨਾਂ ਨੂੰ ਨੋਟਿਸ ਦਿੱਤੇ ਗਏ ਹਨ ਕਿ ਉਹ ਨਗਰ ਕੌਂਸਲ ਦੇ ਬਣਦੇ ਬਿਲ ਅਦਾ ਕਰਨ ਅਤੇ ਜੇਕਰ ਉਨਾਂ ਦੇ ਕੁਨੈਕਸ਼ਨ ਨਿੱਜੀ ਹਨ ਤਾਂ ਇਸ ਸੰਬੰਧੀ ਹਲਫਨਾਮਾ ਦਿੱਤਾ ਜਾਵੇ। ਉਨਾਂ ਕਿਹਾ ਕਿ 31 ਮਾਰਚ ਤੱਕ ਬਕਾਇਆ ਬਿਲ ਵਸੂਲਣ ਲਈ ਨਗਰ ਪ੍ਰਸ਼ਾਸਨ ਪੂਰੀ ਤਰਾਂ ਕੰਮ ਕਰੇਗਾ ਅਤੇ ਜੇਕਰ 31 ਮਾਰਚ ਤੋਂ ਬਾਅਦ ਕੋਈ ਸੀਵਰੇਜ ਅਤੇ ਪਾਣੀ ਦਾ ਬਿਲ ਅਦਾ ਨਹੀਂ ਕਰਦਾ ਤਾਂ ਉਨਾਂ ਦੇ ਕੁਨੈਕਸ਼ਨ ਕੱਟੇ ਵੀ ਜਾਣਗੇ।

No comments:

Post Top Ad

Your Ad Spot