450 ਕਰੋੜ ਦਾ ਸਾਲਾਨਾ ਕਾਰੋਬਾਰ ਕਰਨ ਵਾਲੀ ਰਾਈਸ ਮਿੱਲ ਸਨਅਤ ਸਰਕਾਰੀ ਮਿਹਰ ਤੋਂ ਸੱਖਣੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 18 March 2017

450 ਕਰੋੜ ਦਾ ਸਾਲਾਨਾ ਕਾਰੋਬਾਰ ਕਰਨ ਵਾਲੀ ਰਾਈਸ ਮਿੱਲ ਸਨਅਤ ਸਰਕਾਰੀ ਮਿਹਰ ਤੋਂ ਸੱਖਣੀ

ਮੰਡੀ ਲਾਧੂਕਾ ਦੀ ਰਾਈਸ ਮਿੱਲ ਦਾ ਦ੍ਰਿਸ਼ ਅਤੇ ਸੱਜੇ ਮੰਡੀ ਲਾਧੂਕਾ ਦੇ ਇੱਕ ਰਾਈਸ ਮਿੱਲਰ ਵੱਲੋਂ ਵਾਤਾਵਰਨ ਨੂੰ ਸੁਧਾਰਨ ਲਈ ਲਗਾਏ ਗਏ ਸਫ਼ੈਦੇ।
ਜਲਾਲਾਬਾਦ 18 ਮਾਰਚ (ਬਬਲੂ ਨਾਗਪਾਲ)- ਰਾਈਸ ਮਿੱਲ ਸਨਅਤ ਦੇ ਨਾਂਅ 'ਤੇ ਮਸ਼ਹੂਰ ਇਸ ਮੰਡੀ 'ਚ ਵਧੇਰੇ ਉਤਪਾਦਨ ਵਾਲੀਆਂ 9 ਰਾਈਸ ਮਿੱਲਾਂ 450 ਕਰੋੜ ਰੁਪਏ ਦਾ ਸਾਲਾਨਾ ਕਾਰੋਬਾਰ ਕਰਨ ਦੇ ਨਾਲ-ਨਾਲ ਇੱਕ ਹਜ਼ਾਰ ਤੋ ਵੱਧ ਮਜ਼ਦੂਰਾਂ ਤੇ ਵਰਕਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਰਹੀਆਂ ਹਨ। ਇਹ ਮਿੱਲਾਂ ਤਕਰੀਬਨ ਪਿਛਲੇ ਦੱਸ ਸਾਲ ਦੇ ਅਰਸੇ ਤੋਂ ਬਾਸਮਤੀ 1121 ਚਾਵਲ ਦੀ ਛਡਾਈ ਦਾ ਕੰਮ ਕਰ ਰਹੀਆਂ ਹਨ। ਇਸ ਕਿਸਮ ਦੇ ਚਾਵਲ ਦੀ ਦੇਸ਼ ਦੇ ਘਰੇਲੂ ਬਾਜ਼ਾਰ 'ਚ 30 ਫੀਸਦੀ ਖਪਤ ਹੈ, ਜਦੋਂ ਕਿ 70 ਫੀਸਦੀ ਖਪਤ ਅਰਬ ਦੇਸ਼ ਵਿਸ਼ੇਸ਼ ਕਰਕੇ ਈਰਾਨ ਨੂੰ ਹੋ ਰਹੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਦੇਸ਼ਾਂ 'ਚ ਇਸ ਦਾ ਨਿਰਯਾਤ ਹੋ ਰਿਹਾ ਹੈ। ਪੰਜਾਬ ਦੇ ਇਸ ਸਰਹੱਦੀ ਖੇਤਰ ਦੀ ਮਿੱਟੀ, ਪਾਣੀ ਤੇ ਆਬੋ ਹਵਾ ਬਾਸਮਤੀ 1121 ਝੋਨੇ ਦੇ ਬਿਲਕੁਲ ਅਨੁਕੂਲ ਮੰਨੀ ਗਈ ਹੈ। ਇੱਥੇ ਪੈਦਾ ਹੋਣ ਵਾਲੀ ਇਸ ਕਿਸਮ ਦੇ ਚਾਵਲ ਦੀ ਲੰਬਾਈ 8-40 ਤੋਂ 8-45 ਤੱਕ ਪਹੁੰਚ ਜਾਂਦੀ ਹੈ ਜਦੋਂ ਕਿ ਉੱਤਰ ਪ੍ਰਦੇਸ਼ ਤੇ ਹਰਿਆਣਾ 'ਚ ਪੈਦਾ ਹੋਣ ਵਾਲੇ ਬਾਸਮਤੀ 1121 ਦੀ ਲੰਬਾਈ 8-30 ਤੋਂ ਲੈ ਕੇ 8-35 ਤੱਕ ਮੁਸ਼ਕਲ ਨਾਲ ਪਹੁੰਚਦੀ ਹੈ। ਗੁਣਵੱਤਾ ਤੇ ਸਵਾਦ ਨਾਲ ਭਰਪੂਰ ਇਸ ਫਸਲ ਦੀ ਖੇਤੀ ਜਦੋਂ ਤੋਂ ਕਿਸਾਨਾਂ ਨੇ ਇਸ ਖੇਤਰ 'ਚ ਸ਼ੁਰੂ ਕੀਤੀ ਹੈ, ਕਿਸਾਨ, ਮਜ਼ਦੂਰ ਤੇ ਵਪਾਰੀ ਦਾ ਜੀਵਨ ਖੁਸ਼ਹਾਲ ਹੋ ਗਿਆ ਹੈ। ਕਿਸਾਨਾਂ ਨੂੰ ਇਸ ਦੇ ਬਾਜ਼ਾਰੀਕਰਨ ਦੀ ਸਮੱਸਿਆ ਤੋ ਛੁਟਕਾਰਾ ਮਿੱਲ ਗਿਆ ਹੈ। ਪਰ ਇਸ ਸਭ ਦੇ ਬਾਵਜੂਦ ਰਾਈਸ ਮਿੱਲ ਮਾਲਕਾਂ ਲਈ ਸਾਲ 2013-14 ਵੱਡੇ ਆਰਥਕ ਘਾਟੇ ਵਾਲਾ ਸਾਲ ਸਾਬਤ ਹੋਇਆ ਇਸ ਸਾਲ ਝੋਨੇ ਦੀ ਬੰਪਰ ਫਸਲ ਹੋਣ ਦੇ ਬਾਵਜੂਦ ਝੋਨੇ ਤੇ ਚਾਵਲ ਦੇ ਰੇਟ 'ਚ ਵੱਡਾ ਪਾੜਾ ਰਿਹਾ ਝੋਨੇ ਦੇ ਚੱਲਦੇ ਸੀਜ਼ਨ ਦੌਰਾਨ ਝੋਨਾ ਮਹਿੰਗਾ ਰਿਹਾ ਤੇ ਬਾਅਦ 'ਚ ਚਾਵਲ ਦੇ ਭਾਅ 'ਚ ਵਧੇਰੇ ਕਮੀ ਦੇ ਚੱਲਦੇ ਰਾਈਸ ਮਿੱਲਰਾਂ ਨੂੰ ਵੱਡਾ ਘਾਟਾ ਬਰਦਾਸ਼ਤ ਕਰਨਾ ਪਿਆ, ਜਿਸ ਨੇ ਇਸ ਕਾਰੋਬਾਰ ਦੀ ਰੀਡ ਦੀ ਹੱਡੀ ਤੋੜਨ ਦਾ ਕੰਮ ਕੀਤਾ। ਇਸ ਦਾ ਬੁਰਾ ਪ੍ਰਭਾਵ ਇਸ ਖੇਤਰ ਦੇ ਹਰ ਕਾਰੋਬਾਰ 'ਤੇ ਪਿਆ ਤੇ ਮੰਦੇ ਦਾ ਪਸਾਰ ਹੋਇਆ ਅਜਿਹੇ ਸਮੇਂ 'ਚ ਕਿਸੇ ਵੀ ਸਰਕਾਰ ਨੇ ਰਾਈਸ ਮਿੱਲਰਾਂ ਦੀ ਬਾਂਹ ਨਹੀ ਫੜੀ ਇਸ ਬੁਰੇ ਦੌਰ ਨੂੰ ਪਾਰ ਕਰਨ ਲਈ ਅਜੇ ਵੀ ਰਾਈਸ ਮਿੱਲਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ਦੇ ਰਾਈਸ ਮਿੱਲਰ ਸਤਪਾਲ ਤਿੰਨਾਂ, ਕੁਲਵੰਤ ਬਜਾਜ ਕਾਲਾ, ਜੈ ਪਾਲ ਬੱਤਰਾ, ਮੁਕੇਸ਼ ਢਲ, ਸੁਖਵਿੰਦਰ ਸਿੰਘ ਤਿੰਨਾਂ, ਹਰਬੰਸ ਲਾਲ ਬੱਤਰਾ, ਸੁਰਿੰਦਰ ਕੰਬੋਜ਼ ਤਰੋਬੜੀ, ਵਕੀਲ ਚੰਦ ਕੰਬੋਜ਼, ਸੁਰਿੰਦਰ ਬਜਾਜ ਨੀਟਾ, ਰਾਕੇਸ਼ ਵਾਟਸ, ਸੰਨੀ ਕਪੂਰ, ਦੀਪਕ ਮਹਿਤਾ, ਵਿਕਰਾਂਤ ਸੂਧਾ, ਰਾਜ ਕੁਮਾਰ ਕਮਰਾ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਰਾਈਸ ਮਿੱਲ ਸਨਅਤ ਨੂੰ ਆਰਥਿਕ ਹੁਲਾਰਾ ਦੇਣ ਲਈ ਬਿਜਲੀ ਦੇ ਦਿਨ ਰਾਤ ਦਾ ਅੰਤਰ ਖਤਮ ਕਰਕੇ ਪ੍ਰਤੀ ਯੂਨਿਟ ਰੇਟ ਚਾਰ ਰੁਪਏ ਕੀਤਾ ਜਾਵੇ, ਈਰਾਨ 'ਤੇ ਦਬਾਅ ਬਣਾ ਕੇ ਆਯਾਤ ਡਿਊਟੀ 45 ਪ੍ਰਤੀਸ਼ਤ ਤੋਂ ਘਟਾ ਕੇ 20 ਫੀਸਦੀ ਕੀਤੀ ਜਾਵੇ, ਬਾਸਮਤੀ 1121 ਝੋਨੇ ਦੀ ਖਰੀਦ 'ਤੇ 4 ਪ੍ਰਤੀਸ਼ਤ ਮਾਰਕੀਟ ਫੀਸ ਖਤਮ ਕੀਤੀ ਜਾਵੇ, ਈਰਾਨ ਨੂੰ ਚਾਵਲਾਂ ਦਾ ਸਾਉਦੀ ਅਰਬ ਦੀ ਬਜਾਏ ਸਿੱਧਾ ਨਿਰਯਾਤ ਕੀਤਾ ਜਾਵੇ।

No comments:

Post Top Ad

Your Ad Spot