ਡੀ.ਏ.ਵੀ. ਕਾਲਜ ਜਲਾਲਾਬਾਦ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 18 March 2017

ਡੀ.ਏ.ਵੀ. ਕਾਲਜ ਜਲਾਲਾਬਾਦ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

ਜਲਾਲਾਬਾਦ 18 ਮਾਰਚ (ਬਬਲੂ ਨਾਗਪਾਲ)- ਡੀ.ਏ.ਵੀ. ਕਾਲਜ ਜਲਾਲਾਬਾਦ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਜਿਲਾ ਫਾਜਿਲਕਾ ਦੇ ਐਸ.ਐਸ.ਪੀ ਡਾ. ਕੇਤਨ ਬਲਿਰਾਮ ਪਾਟਿਲ (ਆਈ.ਪੀ.ਐਸ.) ਅਤੇ  ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਦੇ ਅਡਵਾਇਜਰ ਪ੍ਰਧਾਨ ਐਚ.ਆਰ. ਗੰਧਾਰ ਮੁੱਖ ਮਹਿਮਾਨ ਵੱਜੋਂ ਹਾਜਰ ਹੋਏ। ਸਮਾਰੋਹ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਵੱਲੋਂ ਜੋਤੀ ਪ੍ਰਚੰਡ ਕਰਕੇ ਕੀਤੀ ਗਏ। ਇਸ ਮੌਕੇ ਕਾਲਜ ਚੇਅਰਮੈਨ ਇੰਦਰਜੀਤ ਸਿੰਘ ਮਦਾਨ, ਜਲਾਲਾਬਾਦ ਦੇ ਡੀ.ਐਸ.ਪੀ. ਅਸ਼ੋਕ ਸ਼ਰਮਾ, ਕਾਂਗਰਸੀ ਆਗੂ ਦੇਸ ਰਾਜ ਜੋਸਨ,ਰਾਜ ਬਖਸ਼ ਕੰਬੋਜ, ਰਾਕੇਸ਼ ਗੁੰਬਰ, ਸ਼ੇਖਰ ਗੁੰਬਰ, ਅਜੀਤ ਸਿੰਘ ਮਿੱਕੀ, ਡਾ. ਸ਼ਿਵ ਛਾਬੜਾ, ਵਿੱਕੀ ਕੁਮਾਰ, ਚਿੰਟੂ ਠਠਈ, ਸ਼੍ਰੀ ਦੂਮੜਾ, ਥਾਣਾ ਸਿਟੀ ਦੇ ਐਸ.ਐਚ.ਓ. ਤਜਿੰਦਰ ਪਾਲ ਸਿੰਘ ਵਿਸ਼ੇਸ਼ ਤੌਰ 'ਤੇ ਹਾਜਰ ਹੋਏ।
ਇਸ ਦੌਰਾਨ ਕਾਲਜ ਵਿਦਿਆਰਥੀਆਂ ਨੇ ਗੁਰਬਾਣੀ, ਸ਼ਬਦ, ਭੰਗੜਾ, ਗਿੱਧਾ, ਸਕਿੱਟ, ਕੋਰਿਓਗ੍ਰਾਫੀ, ਗੀਤ ਆਦਿ ਰਾਹੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਪੰਜਾਬੀ ਸੱਭਿਆਚਾਰ ਦੀ ਛਾਪ ਛੱਡੀ। ਹਾਜਰ ਵਿਦਿਆਰਥੀਆਂ ਨੂੰ ਸਬੋਧਨ ਕਰਦੇ ਹੋਏ ਐਸ.ਐਸ.ਪੀ. ਸ਼ੀz ਕੇਤਨ ਬਲਿਰਾਮ ਪਾਟਿਲ ਅਤੇ ਸ਼੍ਰੀ ਐਚ.ਆਰ ਗੰਧਾਰ ਨੇ ਡੀ.ਏ.ਵੀ. ਕਾਲਜ ਸਟਾਫ ਤੇ ਮੈਨੇਜਿੰਗ ਕਮੇਟੀ ਦੇ ਵਿਸ਼ੇਸ਼ ਉਪਰਾਲਿਆਂ ਦੀ ਸ਼ਲਾਘਾ ਕੀਤੀ ਤੇ ਉਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਜਿੰਦਗੀ ਵਿੱਚ ਅੱਗੇ ਵਧਣ ਲਈ ਸਖਤ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ ਤਾਂ ਜੋ ਉਹ ਸਫਲਤਾ ਪ੍ਰਾਪਤ ਕਰਕੇ ਹਰ ਜਗਾਂ ਜਿੱਤ ਦੇ ਝੰਡੇ ਗੱਡ ਸਕਣ। ਇਸ ਦੌਰਾਨ ਮੁੱਖ ਮਹਿਮਾਨ ਸ਼੍ਰੀ ਪਾਟਿਲ ਤੇ ਸ਼੍ਰੀ ਗੰਧਾਰ ਨੇ ਸਿੱਖਿਆ ਦੇ ਖੇਤਰ ਵਿੱਚ ਵੱਖ-ਵੱਖ ਸਥਾਨ ਪ੍ਰਾਪਤ ਕਰਕੇ ਮੱਲਾ ਮਾਰਨ ਵਾਲੇ ਕਾਲਜ ਦੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਜਦਕਿ ਕਾਲਜ ਵੱਲੋਂ ਮੁੱਖ ਮਹਿਮਾਨਾਂ ਨੂੰ ਸ਼ਾਲ ਅਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਸ਼੍ਰੀ ਸੰਜੇ ਸ਼ਰਮਾ ਨੇ ਕਾਲਜ ਦੇ ਵਿਹੜੇ ਪਹੁੰਚੇ ਮਹਿਮਾਨਾਂ ਨੂੰ ਜੀ ਆਇਆ ਆਖਦੇ ਹੋਏ ਸਭ ਦਾ ਨਿੱਘਾ ਸਵਾਗਤ ਕੀਤਾ।

ਪ੍ਰੋਗਰਾਮ ਦੀਆਂ ਵੱਖ ਵੱਖ ਝਲਕੀਆਂ

No comments:

Post Top Ad

Your Ad Spot