ਰਾਈਸ ਇੰਡਸਟਰੀਜ਼ ਤੋਂ ਲੋਡ ਹੋਇਆ 8 ਟਨ ਚਾਵਲ ਗ਼ਾਇਬ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 21 March 2017

ਰਾਈਸ ਇੰਡਸਟਰੀਜ਼ ਤੋਂ ਲੋਡ ਹੋਇਆ 8 ਟਨ ਚਾਵਲ ਗ਼ਾਇਬ

ਜਲਾਲਾਬਾਦ, 21 ਮਾਰਚ (ਬਬਲੂ ਨਾਗਪਾਲ)-ਸ਼ਹਿਰ ਦੇ ਕਾਹਨੇ ਵਾਲਾ ਰੋਡ ਸਥਿੱਤ ਕੁਮਾਰ ਇੰਡਸਟਰੀਜ਼ ਤੋਂ ਲੋਡ ਹੋਇਆ ਚਾਵਲ ਰਸਤੇ 'ਚ ਗ਼ਾਇਬ ਹੋ ਜਾਣ ਦਾ ਸਮਾਚਾਰ ਹੈ। ਰਾਈਸ ਇੰਡਸਟਰੀਜ਼ ਦੇ ਮਾਲਕ ਵਿਕੀ ਕੁਮਾਰ ਨੇ ਪੁਲਿਸ ਥਾਣੇ 'ਚ ਗ਼ਾਇਬ ਹੋਏ ਮਾਲ ਦੀ ਸ਼ਿਕਾਇਤ ਦਰਜ ਕਰਵਾਈ ਹੈ। ਜਾਣਕਾਰੀ ਦਿੰਦਿਆਂ ਵਿੱਕੀ ਕੁਮਾਰ ਨੇ ਦੱਸਿਆ ਕਿ ਉਸਨੇ 10 ਮਾਰਚ, 2017 ਨੂੰ ਸਥਾਨਕ ਲੋਕਲ ਟਰਾਂਸਪੋਰਟ ਤੋਂ ਟਰੱਕ ਨੰਬਰ- ਐਮ.ਐਚ.12-ਐਲਟੀ 4953 ਰਾਹੀਂ ਕਰੀਬ 8 ਟਨ ਚਾਵਲ ਲੋਡ ਕਰਵਾਇਆ ਸੀ ? ਜਿਸ ਨੂੰ ਮੋਦੀ ਟਰੇਡਰਜ਼ ਮੁੰਬਈ ਭੇਜਣਾ ਸੀ। ਪਰ ਅੱਜ ਤੱਕ ਇਹ ਟਰੱਕ ਉਥੇ ਨਹੀਂ ਪਹੁੰਚ ਸਕਿਆ ਤੇ ਨਾ ਹੀ ਡਰਾਈਵਰ ਨਾਲ ਸੰਪਰਕ ਹੋ ਸਕਿਆ ਹੈ।

No comments:

Post Top Ad

Your Ad Spot