ਝਗੜੇ ਵਿੱਚ 2 ਵਿਅਕਤੀ ਜ਼ਖਮੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 29 March 2017

ਝਗੜੇ ਵਿੱਚ 2 ਵਿਅਕਤੀ ਜ਼ਖਮੀ

ਜਲਾਲਾਬਾਦ, 29 ਮਾਰਚ (ਬਬਲੂ ਨਾਗਪਾਲ)-ਨਜ਼ਦੀਕੀ ਪਿੰਡ ਘੁਬਾਇਆ ਵਿਖੇ ਬੀਤੇਂ ਕੱਲ ਨੂੰ ਹੋਏ ਝਗੜੇ ਵਿੱਚ 2 ਵਿਅਕਤੀ ਜ਼ਖਮੀ ਹੋ ਗਏ। ਇਹ ਦੋਵੇਂ ਜ਼ਖਮੀ ਵਿਅਕਤੀ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ। ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਜ਼ਖਮੀ ਵਿਅਕਤੀ ਸੁਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਰਹਿਣ ਵਾਲਾ ਵਿਅਕਤੀ ਸਾਡੇ ਘਰ ਦੇ ਬਾਹਰ ਪਿਸ਼ਾਬ ਕਰਦਾ ਹੈ। ਸਾਡੇ ਵੱਲੋਂ ਇਸ ਸੰਬੰਧੀ ਉਕਤ ਵਿਅਕਤੀ ਨੂੰ ਕਈ ਵਾਰ ਸਮਝਾਇਆ ਗਿਆ। ਇਸ ਦੌਰਾਨ ਬੀਤੇਂ ਕੱਲ ਇੱਕ ਵਾਰ ਫਿਰ ਤੋਂ ਉਕਤ ਵਿਅਕਤੀ ਪਿਸ਼ਾਬ ਕਰਨ ਲੱਗਾ ਤਾਂ ਮੈਂ ਉਸਦੀ ਸ਼ਿਕਾਇਤ ਪਿੰਡ ਦੇ ਸਰਪੰਚ ਨੂੰ ਕਰਨ ਜਾ ਰਿਹਾ ਸੀ ਤਾਂ ਉਕਤ ਵਿਅਕਤੀ ਨੇ ਮੇਰੇ 'ਤੇ ਹਮਲਾ ਕਰਦੇ ਹੋਏ ਕੁੱਟਮਾਰ ਕਰਕੇ ਸੱਟਾਂ ਮਾਰ ਦਿੱਤੀਆਂ, ਜਿਸ ਨਾਲ ਮੈਂ ਜ਼ਖਮੀ ਹੋ ਗਿਆ। ਇਸੇ ਝਗੜੇ ਦੀ ਵਿਰੋਧੀ ਧਿਰ ਦੇ ਜ਼ਖਮੀ ਵਿਅਕਤੀ ਲੇਖ ਰਾਜ ਪੁੱਤਰ ਮਹਿੰਦਰ ਸਿੰਘ ਨੇ ਦੱਸਿਆ ਕਿ ਕੱਲ ਮੈਂ ਆਪਣੇ ਘਰ ਦੇ ਬਾਹਰ ਖੜਾ ਸੀ ਤਾਂ ਸਾਡੇ ਘਰ ਦੇ ਸਾਹਮਣੇ ਰਹਿੰਦੇ ਵਿਅਕਤੀ ਨੇ ਆ ਕੇ ਮੇਰੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਮੈਂ ਉਸਦਾ ਵਿਰੋਧ ਕੀਤਾ ਤਾਂ ਉਕਤ ਵਿਅਕਤੀ ਨੇ ਮੇਰੇ ਨਾਲ ਕੁੱਟਮਾਰ ਕਰਦੇ ਹੋਏ ਸੱਟਾਂ ਮਾਰ ਦਿੱਤੀਆਂ। ਜਿਸ ਕਰਕੇ ਮੈਂ ਜ਼ਖਮੀ ਹੋ ਗਿਆ।

No comments:

Post Top Ad

Your Ad Spot