ਸ਼ਹੀਦ ਸੂਬੇਦਾਰ ਸੰਤੋਖ ਸਿੰਘ ਦੀ ਯਾਦ ਵਿੱਚ 17ਵਾਂ ਕਬੱਡੀ ਟੂਰਟਾਮੈਂਟ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 25 March 2017

ਸ਼ਹੀਦ ਸੂਬੇਦਾਰ ਸੰਤੋਖ ਸਿੰਘ ਦੀ ਯਾਦ ਵਿੱਚ 17ਵਾਂ ਕਬੱਡੀ ਟੂਰਟਾਮੈਂਟ

ਜਲਾਲਾਬਾਦ, 25 ਮਾਰਚ (ਬਬਲੂ ਨਾਗਪਾਲ)-ਨਜਦੀਕੀ ਪਿੰਡ ਚੱਕ ਸੈਦੋ ਕੇ ਵਿਖੇ ਸ਼ਹੀਦ ਸੂਬੇਦਾਰ ਸੰਤੋਖ ਸਿੰਘ ਯੂਥ ਕਲੱਬ (ਰਜਿ.) ਵਲੋਂ ਸ਼ਹੀਦ ਦੀ ਯਾਦ ਵਿੱਚ 17ਵਾਂ ਕਬੱਡੀ ਟੂਰਟਾਮੈਂਟ ਕਰਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਜਸਕਰਨ ਸਿੰਘ ਨੇ ਦੱਸਿਆ ਕਿ ਐਨ.ਆਈ.ਆਰ ਵੀਰਾਂ ਤੇ ਸਮੂਹ ਪੰਚਾਇਤ ਦੇ ਸਹਿਯੋਗ ਨਾਲ ਇਹ ਕਬੱਡੀ ਟੂਰਨਾਮੈਂਟ ਹਰ ਸਾਲ ਕਰਾਇਆ ਜਾਂਦਾ ਹੈ ਤੇ ਇਸ ਵਿੱਚ ਪੰਜਾਬ ਭਰ ਤੋਂ ਟੀਮਾਂ ਭਾਗ ਲੇਂਦੀਆਂ ਹਨ, ਉਨਾਂ ਦੱਸਿਆ ਸਭ ਤੋਂ ਪਹਿਲਾਂ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਜਾਏਗਾ ਤੇ ਉਪਰੰਤ ਅਕਾਲੀ ਨੇਤਾ ਵਰਦੇਵ ਸਿੰਘ ਮਾਨ (ਨੋਨੀ ਮਾਨ) ਅਤੇ ਬੀਬੀ ਗੁਰਮੀਤ ਕੌਰ ਧਰਮਪਤਨੀ ਸ਼ਹੀਦ ਸੰਤੋਖ ਸਿੰਘ ਕਬੱਡੀ ਦਾ ਸ਼ੂਭ ਆਰੰਭ ਕਰਾਉਣਗੇ ਤੇ ਸ਼ਾਮ ਦੇ ਸ਼ੈਸ਼ਨ ਦੀ ਸ਼ੁਰੂਆਤ ਰਾਣਾ ਗੁਰਮੀਤ ਸਿੰਘ ਸੋਢੀ ਐੱਮ.ਐੱਲ.ਏ ਗੁਰੂਹਰਸਹਾਏ ਕਰਾਉਣਗੇ। ਉਨਾਂ ਦੱਸਿਆ ਕਿ 32 ਕਿਲੋ ਤੇ 68 ਕਿਲੋ ਵੇਟ ਦੀਆਂ ਟੀਮਾਂ ਦੇ ਕਬੱਡੀ ਮੈਚ ਕਰਾਏ ਜਾ ਰਹੇ ਹਨ ਤੇ ਇੱਕ ਓਪਨ ਕਬੱਡੀ ਮੈਚ ਵੀ ਕਰਾਇਆ ਜਾਵੇਗਾ ਤੇ ਓਪਨ ਮੈਚ ਜਿੱਤਣ ਵਾਲੀ ਟੀਮ ਨੂੰ 41000 ਤੇ ਹਾਰਨ ਵਾਲੀ ਟੀਮ ਨੂੰ 31000 ਦਿੱਤੇ ਜਾਣਗੇ, 68 ਕਿਲੋ ਵਾਲੀ ਜੈਤੂ ਟੀਮ ਨੂੰ 11000 ਤੇ ਹਾਰਨ ਵਾਲੀ ਟੀਮ ਨੂੰ 7100 ਦਿੱਤੇ ਜਾਣਗੇ ਅਤੇ 32 ਕਿਲੋ ਵਾਲੀ ਜੈਤੂ ਟੀਮ ਨੂੰ 3100 ਤੇ ਹਾਰਨ ਵਾਲੀ ਟੀਮ ਨੂੰ 2100 ਇਨਾਮ ਵਜੋ ਦਿੱਤੇ ਜਾਣਗੇ।

No comments:

Post Top Ad

Your Ad Spot