ਪੰਜਾਬ ਪਾਵਰ ਕਾਮ ਵਿਭਾਗ ਨੇ ਪਿੰਡਾਂ 'ਚ ਕੱਟੇ 15 ਕੁਨੈਕਸ਼ਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 9 March 2017

ਪੰਜਾਬ ਪਾਵਰ ਕਾਮ ਵਿਭਾਗ ਨੇ ਪਿੰਡਾਂ 'ਚ ਕੱਟੇ 15 ਕੁਨੈਕਸ਼ਨ

ਜਲਾਲਾਬਾਦ, 9 ਮਾਰਚ ( ਬਬਲੂ ਨਾਗਪਾਲ)- ਪੰਜਾਬ ਪਾਵਰ ਕਾਮ ਵਲੋਂ ਬਿਜਲੀ ਦੇ ਬਿਲ ਅਦਾ ਨਾ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਦੇ ਹੋਏ ਜਲਾਲਾਬਾਦ ਹਲਕੇ ਦੇ ਕਰੀਬ 15 ਪਿੰਡਾਂ 'ਚ ਵਾਟਰ ਵਰਕਸ ਸਪਲਾਈ ਦੇ ਕੁਨੈਕਸ਼ਨ ਕੱਟੇ ਹਨ। ਇਨਾਂ 'ਚ ਵਾਟਰ ਸਪਲਾਈ ਚੱਕ ਸੈਦੋ ਕੇ, ਕੋਟੂ ਵਾਲਾ, ਕੱਚੇ ਕਾਲੇਵਾਲ, ਗੁਮਾਨੀ ਵਾਲਾ, ਕਮਰੇ ਵਾਲਾ, ਤੋਤਿਆਂ ਵਾਲੀ, ਬਾਹਮਣੀ ਵਾਲਾ, ਬੰਦੀ ਵਾਲਾ, ਸਿੰਘੇ ਵਾਲਾ, ਮੀਨੇ ਵਾਲਾ,ਵਾਂ ਮੋਹਕਮ ਵਾਲੀ, ਫਲੀਆਂ ਵਾਲਾ ਤੇ ਹੋਰ ਪਿੰਡਾਂ 'ਚ ਵਾਟਰ ਵਰਕਸਾਂ ਦੇ ਕੁਨੈਕਸ਼ਨ ਕੱਟੇ ਗਏ ਹਨ ਤੇ ਇਨਾਂ ਵੱਲ ਵਿਭਾਗ ਦਾ ਕਰੀਬ 80 ਲੱਖ ਰੁਪਏ ਬਿਜਲੀ ਦਾ ਬਿਲ ਬਕਾਇਆ ਖੜਾ ਹੈ। ਜਾਣਕਾਰੀ ਅਨੁਸਾਰ ਵੋਟਾਂ ਖਤਮ ਹੋਣ ਤੋਂ ਬਾਅਦ ਪੰਜਾਬ ਪਾਵਰ ਕਾਮ ਆਪਣੇ ਬਕਾਇਆ ਬਿੱਲ ਵਸੂਲਣ ਲੱਗਾ ਹੋਇਆ ਹੈ। ਇਨਾਂ 'ਚ ਰਾਜਨੀਤਕ ਲੋਕ ਅਤੇ ਕਈ ਸਰਕਾਰੀ ਵਿਭਾਗ ਹਨ ਜਿਨਾਂ ਵਲੋਂ ਬਿੱਲ ਅਦਾ ਨਾ ਕਰਕੇ ਆਪਣੇ ਸਿਰ ਪਾਵਰ ਕਾਮ ਦਾ ਲੱਖਾ ਰੁਪਏ ਦਾ ਕਰਜ਼ਾ ਸਿਰ 'ਤੇ ਚੜਾਇਆ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਦੇ ਹੁੰਦਿਆਂ ਪੰਜਾਬ ਪਾਵਰ ਕਾਮ ਬਿੱਲ ਕਿਉਂ ਨਹੀਂ ਵਸੂਲਦਾ ਜਦਕਿ ਬਿੱਲ ਦੀ ਅਦਾਇਗੀ ਨਿਰਧਾਰਿਤ ਸਮੇਂ 'ਤੇ ਹੋਣੀ ਚਾਹੀਦੀ ਹੈ ਤੇ ਜੇਕਰ ਨਿਰਧਾਰਿਤ ਸਮੇਂ 'ਚ ਬਿੱਲ ਅਦਾ ਨਹੀਂ ਹੁੰਦਾ ਤਾਂ ਉਦੋਂ ਵਿਭਾਗ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।

No comments:

Post Top Ad

Your Ad Spot