ਸੜਕ ਹਾਦਸੇ ਵਿੱਚ 1 ਜ਼ਖਮੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 20 March 2017

ਸੜਕ ਹਾਦਸੇ ਵਿੱਚ 1 ਜ਼ਖਮੀ

ਜਲਾਲਾਬਾਦ, 20 ਮਾਰਚ (ਬਬਲੂ ਨਾਗਪਾਲ)-ਬੀਤੀ ਕੱਲ ਦੇਰ ਸ਼ਾਮ ਨੂੰ ਜਲਾਲਾਬਾਦ-ਫਾਜ਼ਿਲਕਾ ਮੁੱਖ ਮਾਰਗ 'ਤੇ ਪੈਂਦੀ ਬਸਤੀ ਬਾਬਾ ਸਰੂਪ ਦਾਸ ਦੀ ਦੇ ਨਜ਼ਦੀਕ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ। ਜਿਸਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਸੜਕ ਹਾਦਸੇ ਵਿੱਚ ਜ਼ਖਮੀ ਵਿਅਕਤੀ ਪ੍ਰਵੇਸ਼ ਕੁਮਾਰ ਪੁੱਤਰ ਕੇਅਰ ਸਿੰਘ ਵਾਸੀ ਬਸਤੀ ਬਾਬਾ ਸਰੂਪ ਦਾਸ ਦੀ ਨੇ ਦੱਸਿਆ ਕਿ ਉਹ ਡੀ.ਜੇ ਦਾ ਕੰਮ ਕਰਦਾ ਹੈ ਅਤੇ ਬੀਤੇ ਕੱਲ ਉਸਨੇ ਬੱਘੇ ਕੇ ਮੌੜ ਵਿਖੇ ਕਿਸੇ ਖੁਸ਼ੀ ਦੇ ਸਮਾਗਮ ਵਿੱਚ ਆਪਣਾ ਡੀ.ਜੇ ਲਗਾਇਆ ਸੀ ਅਤੇ ਰਾਤ ਨੂੰ ਜਦੋਂ ਮੈਂ ਬੀਤੀ ਕੱਲ ਰਾਤ ਕਰੀਬ 9 ਵਜੇ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰ ਵਾਪਿਸ ਆ ਰਿਹਾ ਸੀ। ਇਸ ਦੌਰਾਨ ਜਦੋਂ ਮੈਂ ਆਪਣੇ ਘਰ ਨੂੰ ਜਾਂਦੀ ਸੜਕ ਵੱਲ ਮੁੜਣ ਲੱਗਿਆ ਤਾਂ ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਮੈਨੂੰ ਟੱਕਰ ਮਾਰ ਦਿੱਤੀ। ਟੱਕਰ ਹੋਣ ਕਰਕੇ ਮੈਂ ਸੜਕ 'ਤੇ ਡਿੱਗ ਪਿਆ ਅਤੇ ਸੱਟਾਂ ਲੱਗਣ ਕਰਕੇ ਜ਼ਖਮੀ ਹੋ ਗਿਆ।

No comments:

Post Top Ad

Your Ad Spot