ਲੜਕੀਆਂ ਦੇ ਅਫ਼ਸਰ ਬਣਨ ਦਾ ਸੁਪਨਾ ਪੂਰਾ ਕਰੇਗਾ ਮਿਸ਼ਨ 'ਉਡਾਣ' - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 21 February 2017

ਲੜਕੀਆਂ ਦੇ ਅਫ਼ਸਰ ਬਣਨ ਦਾ ਸੁਪਨਾ ਪੂਰਾ ਕਰੇਗਾ ਮਿਸ਼ਨ 'ਉਡਾਣ'

  • 8ਵੀਂ ਜਮਾਤ ਤੋਂ ਉਚੇਰੀ ਵਿਦਿਆ ਪ੍ਰਾਪਤ ਕਰ ਰਹੀਆਂ ਲੜਕੀਆਂ ਕਰ ਸਕਦੀਆਂ ਨੇ ਮਿਸ਼ਨ 'ਉਡਾਣ' ਤਹਿਤ ਅਪਲਾਈ
  • ਆਤਮ-ਨਿਰਭਰ ਤੇ ਵਿਲੱਖਣ ਪਹਿਚਾਣ ਬਣਾਉਣ ਲਈ ਪ੍ਰੇਰਿਤ ਕਰਨ ਵਾਲਾ ਨਿਵੇਕਲਾ ਉਪਰਾਲਾ
  • ਸਰਹੱਦੀ ਲੜਕੀਆਂ ਲਈ 'ਉਡਾਣ' ਹੋਵੇਗਾ ਆਸ ਦੀ ਨਵੀਂ ਕਿਰਨ
  • 60 ਲੜਕੇ ਤੇ ਲੜਕੀਆਂ ਨੂੰ ਕੀਤਾ ਸਨਮਾਨਿਤ
ਸਕੀਮ ਸਬੰਧੀ ਜਾਣਕਾਰੀ ਦਿੰਦੇ ਡੀਸੀ
ਜਲਾਲਾਬਾਦ, 21 ਫਰਵਰੀ (ਬਬਲੂ ਨਾਗਪਾਲ)- ਸਰਹੱਦੀ ਜ਼ਿਲਾ ਫਾਜ਼ਿਲਕਾ ਦੀਆਂ ਲੜਕੀਆਂ ਦੇ ਅਫ਼ਸਰ ਬਣਨ ਦਾ ਸੁਪਨਾ ਪੂਰਾ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਵੱਲੋਂ ਮਿਸ਼ਨ 'ਉਡਾਣ' ਲਾਂਚ ਕੀਤਾ ਗਿਆ। ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ  ਹਰ ਇਕ ਲੜਕੀ ਦਾ ਬਚਪਨ ਵਿਚ ਇਕ ਸੁਪਨਾ ਹੁੰਦਾ ਹੈ ਕਿ ਉਹ ਵੱਡੀ ਹੋ ਕੇ ਇਕ ਆਈ.ਏ.ਐਸ., ਪੀ.ਸੀ.ਐਸ. ਅਧਿਕਾਰੀ ਤੋਂ ਇਲਾਵਾ ਡਾਕਟਰ, ਇੰਜੀਨਿਅਰ, ਆਰਮੀ, ਬੀ.ਐਸ.ਐਫ. ਅਤੇ ਬੈਕਿੰਗ ਆਦਿ ਵਿੱਚ ਉਚ ਅਫ਼ਸਰ ਵਜੋਂ ਆਪਣੀ ਪਹਿਚਾਣ ਬਣਾਵੇ। ਇਸੇ ਸੁਪਨੇ ਨੂੰ ਪੂਰਾ ਕਰਨ ਲਈ ਉਹ ਦਿਨ-ਰਾਤ ਇਕ ਕਰਕੇ ਮਿਹਨਤ ਵੀ ਕਰਦੀ ਹੈ, ਤਾਂ ਜੋ ਉਹ ਆਪਣੇ ਇਸ ਸੁਪਨੇ ਨੂੰ ਜੀਅ ਸਕੇ। ਲੜਕੀਆਂ ਦੇ ਇਸ ਸੁਪਨੇ ਨੂੰ ਉਨਾਂ ਦੇ ਬਚਪਨ ਵਿਚ ਹੀ ਸਿਰਫ਼ ਇਕ ਦਿਨ ਲਈ ਪੂਰਾ ਕਰਨ ਲਈ ਉਤਸਾਹਿਤ ਕਰਨ ਲਈ 'ਉਡਾਨ' ਮਿਸ਼ਨ ਸ਼ੁਰੂ ਕੀਤਾ ਹੈ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਮਾਨਸਾ ਵਿਖੇ ਵੀ ਲੜਕੀਆਂ ਲਈ ਇਸ ਮਿਸ਼ਨ ਤਹਿਤ ਕੰਮ ਕਰ ਚੁੱਕੇ ਹਨ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਲੜਕੀਆਂ ਨੂੰ ਆਤਮ-ਨਿਰਭਰ ਕਰਨ ਅਤੇ ਸਮਾਜ ਵਿਚ ਆਪਣੀ ਇਕ ਵਿਲੱਖਣ ਪਹਿਚਾਣ ਬਣਾਉਣ ਲਈ ਪ੍ਰੇਰਿਤ ਕਰਨ ਦਾ ਉਨਾਂ ਵਲੋਂ ਇਕ ਨਿਵੇਕਲਾ ਉਪਰਾਲਾ ਹੈ। ਉਨਾਂ ਦੱਸਿਆ ਕਿ ਮਿਸ਼ਨ 'ਉਡਾਨ' ਸਰਹੱਦੀ ਜ਼ਿਲੇ ਦੀ ਲੜਕੀਆਂ ਲਈ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਉਨਾਂ ਦੱਸਿਆ ਕਿ ਮਿਸ਼ਨ ਉਡਾਨ ਤਹਿਤ 8ਵੀਂ ਜਮਾਤ ਤੋਂ ਲੈ ਕੇ ਉਚੇਰੀ ਵਿਦਿਆ ਹਾਸਲ ਕਰ ਰਹੀਆਂ ਲੜਕੀਆਂ ਆਪਣੀਆਂ ਦਰਖ਼ਾਸਤਾਂ ਅਪਲਾਈ ਕਰ ਸਕਦੀਆਂ ਹਨ। ਉਨਾਂ ਕਿਹਾ ਕਿ ਇਸ ਸਬੰਧੀ ਦਫ਼ਤਰ ਦੇ ਫੋਨ ਨੰਬਰ 01638-260555 'ਤੇ ਫੋਨ ਰਾਹੀਂ, (udaan.fazilka0gmail.com) 'ਤੇ ਈ.ਮੇਲ ਰਾਹੀਂ ਅਪਲਾਈ ਕੀਤਾ ਜਾ ਸਕਦਾ ਹੈ।
ਮਿਸ਼ਨ ਉਡਾਨ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਇਸ ਤਹਿਤ ਵੀਂ 8ਵੀਂ ਜਮਾਤ ਤੋਂ ਲੈ ਕੇ ਉਚੇਰੀ ਵਿਦਿਆ ਤੱਕ ਦੀਆਂ ਲੜਕੀਆਂ ਨੂੰ ਇਕ ਦਿਨ ਲਈ ਆਪਣਾ ਸੁਪਨਾ ਜੀਉਣ ਦਾ ਮੌਕਾ ਦਿੱਤਾ ਜਾਵੇਗਾ ਅਤੇ ਆਪਣੇ ਸਪਨਿਆਂ ਦੀ ਦੁਨੀਆਂ ਦੇ ਰੁ-ਬ-ਰੂ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਇਨਾਂ ਲੜਕੀਆਂ ਦੀ ਜਿਸ ਸਰਕਾਰੀ ਖੇਤਰ ਵਿਚ ਕੰਮ ਕਰਨ ਦੀ ਇੱਛਾ ਹੋਵੇਗੀ, ਉਨਾਂ ਨੂੰ ਉਸ ਵਿਭਾਗ ਨਾਲ ਸਬੰਧਤ ਅਧਿਕਾਰੀ ਨਾਲ ਇਕ ਦਿਨ ਲਈ ਜੋੜ ਕੇ ਉਸ ਵਿਭਾਗ ਦੇ ਕੰਮ-ਕਾਜ ਕਰਨ ਦੇ ਤੌਰ ਤਰੀਕਿਆਂ ਸਬੰਧੀ ਜਾਣਕਾਰੀ ਦਿੱੱਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਨਾਲ ਜਿੱਥੇ ਲੜਕੀਆਂ ਵਿਚ ਉਚੀਆਂ ਉਡਾਨਾਂ ਭਰਨ ਦਾ ਜਜ਼ਬਾ ਪੈਦਾ ਹੋਵੇਗਾ, ਉਥੇ ਉਨਾਂ ਨੂੰ ਛੋਟੀ ਉਮਰੇ ਹੀ ਵਿਭਾਗੀ ਕੰਮਾਂ ਦੀ ਵੀ ਜਾਣਕਾਰੀ ਵੀ ਮਿਲ ਸਕੇਗੀ। ਇਸ ਨਾਲ ਲੜਕੀਆਂ ਵਿਚ ਆਤਮ-ਵਿਸ਼ਵਾਸ ਵੀ ਵਧੇਗਾ।
ਇਸ ਮੌਕੇ ਸ੍ਰੀਮਤੀ ਈਸ਼ਾ ਕਾਲੀਆਂ ਵੱਲੋਂ ਜ਼ਿਲਾ ਰੈਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ ਐਮ.ਆਰ.ਕਾਲਜ ਵਿਖੇ ਇੰਗਲਿਸ਼ ਸਪੀਕਿੰਗ ਅਤੇ ਪਰਸਨੈਲਿਟੀ ਡਿਵੈਲਪਮੈਂਟ ਸਬੰਧੀ 3 ਮਹੀਨੇ ਦੀ ਟੇ੍ਰਨਿੰਗ ਲੈਣ ਵਾਲੇ 60 ਵਿਦਿਆਰਥੀਆਂ (੩੦ ਲੜਕੇ ਅਤੇ ੩੦ ਲੜਕੀਆਂ) ਨੂੰ  ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਉਨਾਂ ਟੇ੍ਰਨਿੰਗ ਲੈ ਚੁੱਕੇ ਵਿਦਿਆਰਥੀਆਂ ਦੀ ਹੌਸਲਾਂ ਅਫ਼ਜ਼ਾਈ ਵੀ ਕੀਤੀ ਅਤੇ ਉਨਾਂ ਨੂੰ ਜ਼ਿੰਦਗੀ ਵਿੱਚ ਅੱਗੇ ਵੱਧਣ ਲਈ ਪੇ੍ਰਰਿਤ ਕੀਤਾ। ਉਨਾਂ ਕਿਹਾ ਕਿ ਜ਼ਿਲੇ ਦੀ ਹੋਣਹਾਰ ਲੜਕੀਆਂ ਲਈ ਜ਼ਿਲਾ ਰੈਡ ਕਰਾਸ ਸੋਸਾਇਟੀ ਵੱਲੋਂ ਉਜਵਲ ਭਵਿੱਖ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਲੋੜਵੰਦ ਲੜਕੀਆਂ ਨੂੰ ਪੜਾਈ ਵਿੱਚ ਅੱਗੇ ਵੱਧਣ ਲਈ ਜੇਕਰ ਕਿਸੇ ਤਰਾਂ ਦੀ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਉਨਾਂ ਦੀ ਮਦੱਦ ਕੀਤੀ ਜਾਵੇਗੀ। 
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਅਰਵਿੰਦ ਕੁਮਾਰ, ਸਹਾਇਕ ਕਮਿਸ਼ਨਰ ਸ੍ਰੀ ਜਗਦੀਪ ਸਹਿਗਲ, ਜ਼ਿਲਾ ਸਿੱਖਿਆ ਅਫ਼ਸਰ ਪ੍ਰਗਟ ਸਿੰਘ ਬਰਾੜ, ਚੇਅਰਮੈਨ ਐਮ.ਆਰ.ਐਸ.ਕਾਲਜ ਸ੍ਰੀ ਮਨਜੀਤ ਸਵਾਮੀ, ਸਕੱਤਰ ਜ਼ਿਲਾ ਰੈਡ ਕਰਾਸ ਸੋਸਾਇਟੀ ਸ੍ਰੀ ਸੁਭਾਸ਼ ਅਰੋੜਾ ਆਦਿ ਹਾਜ਼ਰ ਸਨ।

No comments:

Post Top Ad

Your Ad Spot