ਸ਼੍ਰੀ ਤਿਲਕ ਰਾਜ ਕਟਾਰੀਆ ਜੀ ਦਾ ਦੇਹਾਂਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 28 February 2017

ਸ਼੍ਰੀ ਤਿਲਕ ਰਾਜ ਕਟਾਰੀਆ ਜੀ ਦਾ ਦੇਹਾਂਤ

ਮੋਗਾ 28 ਫਰਵਰੀ (ਜਸਵਿੰਦਰ ਆਜ਼ਾਦ)- ਭਾਰਤੀ ਜਨਤਾ ਪਾਰਟੀ (ਭਾਜਪਾ), ਮੋਗਾ ਜਿਲੇ ਦੇ ਸਾਬਕਾ ਵਾਈਸ ਪ੍ਰੇਜਿਡੇਂਟ, ਸ਼੍ਰੀ ਤਿਲਕ ਰਾਜ ਕਟਾਰੀਆ (ਵਾਘਾ ਪੁਰਾਨਾ) ਦਾ ਅੱਜ 28 ਫਰਵਰੀ 2017 ਨੂੰ ਲੰਬੀ ਬੀਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹਨਾਂ ਦਾ ਜਨਮ 2 ਅਪ੍ਰੈਲ 1942 ਨੂੰ ਮੁਕਤਸਰ ਵਿੱਚ ਹੋਇਆ ਸੀ। ਉਹਨਾਂ ਨੇ ਆਪਨੀ ਪੜਾਈ ਗਵਰਮੇਂਟ ਕਾਲੇਜ, ਮੁਕਤਸਰ ਤੋਂ ਕੀਤੀ ਸੀ ਅਤੇ 1972 ਵਿੱਚ ਉਹ ਮੁਕਤਸਰ ਤੋਂ ਵਾਘਾ ਪੁਰਾਨਾ ਸ਼ਿਫਟ ਹੋ ਗਏ ਸੀ। ਉਹਨਾਂ ਨੂੰ ਕਵਿਤਾਵਾਂ ਦਾ ਬਹੁਤ ਸ਼ੋਂਕ ਸੀ ਅਤੇ ਉਹ ਵਾੱਲੀਬਾਲ ਦੇ ਚੰਗੇ ਖਿਡਾਰੀ ਸਨ। ਉਹ ਲਾਈਂਸ ਕੱਲਬ ਦੇ ਡਾਇਰੇਕਟਰ ਅਤੇ ਪ੍ਰੇਜਿਡੇਂਟ ਤੇ ਵਿਸ਼ਵ ਹਿੰਦੂ ਪਰਿਸ਼ਦ ਵਿੱਚ ਵੀ ਸਰਗਰਮ ਰਹੇ ਹਨ। ਉਹਨਾਂ ਦੇ ਦੇਹਾਂਤ ਨਾਲ ਸਮਾਜ ਅਤੇ ਕਟਾਰੀਆ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ। ਸਵਰਗੀਐ ਸ਼੍ਰੀ ਤਿਲਕ ਰਾਜ ਕਟਾਰੀਆ (ਵਾਘਾ ਪੁਰਾਨਾ), ਸ਼੍ਰੀ ਬਲਰਾਜ ਕਟਾਰੀਆ (ਸਾਬਕਾ ਭਾਜਪਾ ਨੇਤਾ); ਸ਼੍ਰੀ ਬਾਲ ਕ੍ਰਿਸ਼ਨ ਕਟਾਰੀਆ (ਸਮਾਜ ਸੇਵਕ); ਪ੍ਰੋਫੈਸਰ ਰੌਸ਼ਨ ਲਾਲ ਕਟਾਰੀਆ (ਆਰੀਅਨਜ਼ ਗਰੂਪ ਆੱਫ ਕਾਲੇਜਿਜ਼) ਅਤੇ ਸ਼੍ਰੀ ਰਵਿੰਦਰ ਕਟਾਰੀਆ (ਸੀਨੀਅਰ ਵਾਈਸ ਪ੍ਰੇਜਿਡੇਂਟ, ਮਯੂਂਸੀਪਲ ਕਮੇਟੀ, ਮੁਕਤਸਰ) ਦੇ ਭਰਾ ਸਨ। ਉਹਨਾਂ ਦੇ ਪਰਿਵਾਰ ਵਿੱਚ ਪਤਨੀ ਸੁਦੇਸ਼ ਰਾਨੀ ਅਤੇ ਦੋ ਬੇਟੇ ਰਾਕੇਸ਼ ਕਟਾਰੀਆ (ਬਿੱਟੂ) ਅਤੇ ਪ੍ਰਮੋਦ ਕਟਾਰੀਆ (ਬਿੱਟੀ) ਹਨ।

No comments:

Post Top Ad

Your Ad Spot